Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਰੇਡ ਰਿਬਨ ਕਲੱਬਾਂ ਅਤੇ ਐਨ ਐੱਸ ਐੱਸ ਯੂਨਿਟਾਂ ਵੱਲੋਂ ਖੂਨਦਾਨ ਕੈਂਪ ਆਯੋਜਿਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਰੇਡ ਰਿਬਨ ਕਲੱਬਾਂ ਅਤੇ ਐਨ ਐੱਸ ਐੱਸ ਯੂਨਿਟਾਂ ਵੱਲੋਂ ਖੂਨਦਾਨ ਕੈਂਪ ਆਯੋਜਿਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਰੇਡ ਰਿਬਨ ਕਲੱਬਾਂ ਅਤੇ ਐਨ ਐੱਸ ਐੱਸ ਯੂਨਿਟਾਂ ਵੱਲੋਂ ਖੂਨਦਾਨ ਕੈਂਪ ਆਯੋਜਿਤ

ਫ਼ਿਰੋਜ਼ਪੁਰ , 19-9-2025: ਸਰਹੱਦੀ ਏਰੀਆ ਫ਼ਿਰੋਜ਼ਪੁਰ ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਮੇਰਾ ਯੁਵਾ ਭਾਰਤ ਵਲੋਂ ਬੀਤੇ ਦਿਨ ਖੂਨਦਾਨ ਕੈਂਪ ਦਾ ਆਯੋਯਨ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਵਧ ਚੜ ਕੇ ਹਿੱਸਾ ਲਿਆ ਗਿਆ । ਕੈਂਪ ਦਾ ਉੱਦਘਾਟਨ ਕੈਂਪਸ ਰਜਿਸਟਰਾਰ ਪ੍ਰੋ ਡਾ ਗਜ਼ਲਪ੍ਰੀਤ ਸਿੰਘ ਵੱਲੋਂ ਕੀਤਾ ਗਿਆ ।

ਓਹਨਾ ਵੱਲੋਂ ਮਾਣਯੋਗ ਵਾਈਸ ਚਾਂਸਲਰ ਪ੍ਰੋ ਡਾ ਸੁਸ਼ੀਲ ਮਿੱਤਲ ਭੇਜੇ ਸੁਨੇਹੇ ਰਾਹੀ ਵਿਦਿਆਰਥੀਆਂ ਅਤੇ ਸਟਾਫ ਇਸ ਨੋਬਲ ਕੰਮ ਲਈ ਨੂੰ ਸ਼ੁੱਭ ਇਸ਼ਾਵਾਂ ਦਿੱਤੀਆਂ । ਕੈਂਪਸ ਪੀ ਆਰ ਓ ਯਸ਼ਪਾਲ ਨੇ ਦਸਿਆ ਕਿ ਕੈਂਪ ਵਿੱਚ ਡਾ. ਦਿਸਵਣ ਬਾਜਵਾ ਤੇ ਓਹਨਾ ਦੀ ਟੀਮ ਵਲੋਂ ਕੁੱਲ 52 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਇਸ ਵਿੱਚ ਕੈਂਪਸ ਦੇ ਫਾਰਮਾਸਿਸਟ ਮਾਧਵ ਗੋਪਾਲ ਅਤੇ ਨਰਸ ਕਮਲ ਭੱਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ।

ਕੈਂਪ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਟਾਫ ਵੱਲੋਂ ਖੂਨਦਾਨ ਕਰਨ ਵਾਲਿਆਂ ਵਿੱਚ ਡਾ ਬੋਹੜ ਸਿੰਘ , ਡਾ ਗੁਰਪ੍ਰੀਤ ਸਿੰਘ, ਪੀ ਆਰ ਓ ਯਸ਼ਪਾਲ, ਦੀਪਕ ਸ਼ਰਮਾ, ਅਸਿਸਟੈਂਟ ਪ੍ਰੋ ਗੁਰਜੀਵਨ ਸਿੰਘ ( ਹੁਣ ਤੱਕ 54 ਯੂਨਿਟ) , ਬਲਕਰਨ ਸਿੰਘ, ਰਮਨ ਭੰਡਾਰੀ, ਸੁਖਜਿੰਦਰ ਸੰਧੂ, ਜਸਵਿੰਦਰ ਸਿੰਘ, ਦਵਿੰਦਰ ਮੋਂਗਾ ਆਦਿ ਸਾਮਿਲ ਹਨ ।

ਵਰਣਨ ਯੋਗ ਹੈ ਕਿ ਵਿਦਿਆਰਥੀਆਂ ਵ੍ਹਿਚੋਂ ਅਕਾਂਕਸ਼ਾ ਗਾਬਾ ਕੰਪਿਊਟਰ ਸਾਇੰਸ ਦੂਜਾ ਸਾਲ ਨੇ ਇਕ ਸਾਲ ਚ ਤੀਸਰੀ ਵਾਰ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ । ਇਸ ਮੌਕੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਰੇਡ ਰਿਬਨ ਕਲੱਬ ਵੱਲੋਂ ਮੈਡਲ, ਸਰਟੀਫਿਕੇਟ ਤੇ ਟੀ ਸ਼ਰਟ ਤੋਂ ਇਲਾਵਾ ਮੇਰਾ ਯੁਵਾ ਭਾਰਤ ਵਲੋਂ ਡਾਇਰੀ ਤੇ ਪੈਨ ਆਦਿ ਦਿੱਤੇ ਗਏ । ਇਸ ਮੌਕੇ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰ, ਗੁਰਪ੍ਰੀਤ ਸਿੰਘ, ਯਸ਼ਪਾਲ, ਗੁਰਜੀਵਨ ਸਿੰਘ , ਜਸਵੀਰ ਚੰਦ,ਅਤੇ ਦਵਿੰਦਰ ਮੋਂਗਾ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button