Ferozepur News
ਹੜ੍ਹ ਪ੍ਰਭਾਵਿਤ ਪਿੰਡਾਂ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਹਰੇ ਚਾਰੇ ਦੀਆਂ ਟਰਾਲੀਆਂ ਭੇਜੀਆਂ
ਹੜ੍ਹ ਪ੍ਰਭਾਵਿਤ ਪਿੰਡਾਂ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਹਰੇ ਚਾਰੇ ਦੀਆਂ ਟਰਾਲੀਆਂ ਭੇਜੀਆਂ
ਫਿਰੋਜ਼ਪੁਰ, 27 ਅਗਸਤ 2025: ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਬਾਰਡਰ ਪੱਟੀ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਅੱਜ ਹਰੇ ਚਾਰੇ ਦੀਆਂ ਟਰਾਲੀਆਂ ਭੇਜ ਕੇ ਰਾਹਤ ਸਮੱਗਰੀ ਪਹੁੰਚਾਈ ਗਈ। ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਬਲਕਾਰ ਸਿੰਘ ਧਰਮੂਵਾਲਾ, ਡਾ. ਸ਼ੰਟੀ ਕਪੂਰ, ਅਸ਼ੋਕ ਸਰਪੰਚ, ਧਰਮ ਸਿੰਘ, ਜਸਵੰਤ ਸਿੰਘ ਘੁਬਾਇਆ, ਮਨਦੀਪ ਕੰਬੋਜ, ਮਨਜੀਤ ਸਿੰਘ ਭੰਬਾ, ਕੁਲਵੰਤ ਸਿੰਘ, ਜਗਜੀਤ ਸਿੰਘ ਪ੍ਰਧਾਨ, ਸੁਖਵਿੰਦਰ ਬਰਾੜ, ਸੰਦੀਪ ਖੀਵਾ, ਬਲਵਿੰਦਰ ਸਿੰਘ, ਦੇਸ ਸਿੰਘ ਅਤੇ ਸੁਰਜੀਤ ਖੀਵਾ ਹਾਜ਼ਰ ਰਹੇ।






