Ferozepur News

ਚੋਥਾ ਆਯੂਸ਼ ਮੈਡੀਕਲ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਰੇ ਸ਼ਾਹ ਵਾਲਾ ਵਿਖੇ ਆਯੋਜਿਤ

- 329 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ

ਚੋਥਾ ਆਯੂਸ਼ ਮੈਡੀਕਲ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਰੇ ਸ਼ਾਹ ਵਾਲਾ ਵਿਖੇ ਆਯੋਜਿਤ

ਚੋਥਾ ਆਯੂਸ਼ ਮੈਡੀਕਲ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਰੇ ਸ਼ਾਹ ਵਾਲਾ ਵਿਖੇ ਆਯੋਜਿਤ

– 329 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 6 ਅਗਸਤ, 2025: ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਦੀ ਯੋਗ ਅਗਵਾਈ ਹੇਠ ਚੋਥਾ ਆਯੂਸ਼ ਕੈਂਪ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਰੇ ਸ਼ਾਹ ਵਾਲਾ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ।
ਇਸ ਕੈਂਪ ਦੌਰਾਨ ਡਾਕਟਰ ਪ੍ਰਵੀਨ ਰਾਣਾ, ਡਾਕਟਰ ਸੁਮਿਤ ਮੋਂਗਾ, ਡਾਕਟਰ ਸ਼ੀਨਮ ਕਾਠਪਾਲ ਆਯੁਰਵੈਦਿਕ ਮੈਡੀਕਲ ਅਫ਼ਸਰ ਅਤੇ ਡਾਕਟਰ ਸਤਨਾਮ ਸਿੰਘ ਗਿੱਲ ਹੋਮਿਓਪੈਥਿਕ ਮੈਡੀਕਲ ਅਫ਼ਸਰ ਵੱਲੋਂ ਇਲਾਕੇ ਭਰ ਤੋਂ ਆਏ 329 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ
ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਮਰਨਜੀਤ ਸਿੰਘ ਜੀ. ਏ . ਸੀ. (ਯੂ. ਟੀ. ) ਫਿਰੋਜ਼ਪੁਰ ਸ਼ਾਮਿਲ ਹੋਏ।
ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਾਹਰ ਡਾਕਟਰਾਂ ਦੇ ਨਾਲ-ਨਾਲ ਮੈਡੀਕਲ ਟੀਮ ਮੈਂਬਰ ਰੂਬੀਨਾ, ਉਪਵੈਦ ਲਵਦੀਪ ਸਿੰਘ ਉਪਵੈਦ ਗੁਰਵਿੰਦਰ ਸਿੰਘ, ਵਿਜੇ ਕੁਮਾਰ ਹੋਮਿਓਪੈਥਿਕ ਡਿਸਪੈਂਸਰ, ਵਿਸ਼ਾਲ, ਬਲਵਿੰਦਰ ਸਿੰਘ , ਨੀਰੂ ਰਾਣੀ ਅਤੇ ਤਰਸੇਮ ਸਿੰਘ ਯੋਗਾ ਇੰਸਟਰਕਟਰ ਨੇ ਪੂਰਨ ਸਹਿਯੋਗ ਦਿੱਤਾ।

Related Articles

Leave a Reply

Your email address will not be published. Required fields are marked *

Back to top button