ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਆਦੇਸ਼ਾਂ ਦੀ ਪਾਲਣਾ ਤਹਿਤ ਖਾਲੀ ਪਲਾਟ ਮਾਲਕਾਂ ਤੇ ਕਾਰਵਾਈ ਦੀ ਸ਼ੁਰੂਆਤ
ਆਪਣੇ ਮਾਲਕੀ ਖਾਲੀ ਪਲਾਟਾਂ ਦੀ ਸਫਾਈ ਅਤੇ ਚਾਰ ਦੀਵਾਰੀ ਨਾ ਕਰਨ ਵਾਲਿਆ ਨੂੰ ਨੋਟਿਸ ਜਾਰੀ :- ਈ ਓ ਭਟਨਾਗਰ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਆਦੇਸ਼ਾਂ ਦੀ ਪਾਲਣਾ ਤਹਿਤ ਖਾਲੀ ਪਲਾਟ ਮਾਲਕਾਂ ਤੇ ਕਾਰਵਾਈ ਦੀ ਸ਼ੁਰੂਆਤ
ਆਪਣੇ ਮਾਲਕੀ ਖਾਲੀ ਪਲਾਟਾਂ ਦੀ ਸਫਾਈ ਅਤੇ ਚਾਰ ਦੀਵਾਰੀ ਨਾ ਕਰਨ ਵਾਲਿਆ ਨੂੰ ਨੋਟਿਸ ਜਾਰੀ :- ਈ ਓ ਭਟਨਾਗਰ
ਫਿਰੋਜ਼ਪੁਰ, 13-7-2025: ਡਿਪਟੀ ਕਮਿਸ਼ਨਰ ਜ਼ਿਲ੍ਹਾ ਫਿਰੋਜ਼ਪੁਰ ਮੈਡਮ ਦੀ ਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਦਮਨਜੀਤ ਸਿੰਘ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਖਾਲੀ ਪਲਾਂਟਾਂ ਮਾਲਕਾਂ ਨੂੰ ਆਪਣੇ ਪਲਾਂਟਾਂ ਦੀ ਸਾਫ ਸਫਾਈ ਪਲਾਂਟਾਂ ਅੰਦਰ ਪਏ ਮਲਬੇ ਆਦਿ ਨੂੰ ਹਟਾਉਣ ਪਲਾਂਟਾਂ ਅੰਦਰ ਘਾਹ ਬੂਟੀ ਨੂੰ ਸਾਫ ਕਰਵਾਉਣ ਅਤੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਸ਼ਹਿਰ ਅੰਦਰ ਲਗਾਤਾਰ ਮੁਨਾਦੀ ਕਰਵਾਈ ਗਈ ਸੀ ।ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਜਾਗਰੂਕ ਵੀ ਕੀਤਾ ਗਿਆ ਸੀ।
ਉਪਰੰਤ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਅਤੇ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਸ਼ਹਿਰ ਅੰਦਰ ਵੱਖ-ਵੱਖ ਸਥਾਨਾਂ ਤੇ ਖਾਲੀ ਪਏ ਪਲਾਂਟਾਂ ਨੂੰ ਸਾਫ ਕਰਨ ਅਤੇ ਚਾਰ ਦੀਵਾਰੀ ਕਰਨ ਲਈ ਪਲਾਂਟ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਪਹਿਲੇ ਦਿਨ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 12 ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜਿਨਾਂ ਨੂੰ ਆਪਣੇ ਪਲਾਟ ਦੀ ਸਾਫ ਸਫਾਈ ਕਰਨ ਲਈ 7 ਦਿਨ ਦਾ ਸਮਾ ਦਿੱਤਾ ਗਿਆ ਹੈ ।ਇਸ ਸਬੰਧੀ ਉਹਨਾਂ ਦੱਸਿਆ ਕਿ ਆਉਣ ਵਾਲੇ ਸਪਤਾਹ ਦੇ ਅੰਦਰ ਅੰਦਰ ਵੱਧ ਤੋਂ ਵੱਧ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤਾਂ ਜੋ ਸ਼ਹਿਰ ਅੰਦਰ ਕਈ ਸਥਾਨਾਂ ਤੇ ਪਏ ਖਾਲੀ ਪਲਾਟਾਂ ਅੰਦਰ ਕਿਸੇ ਪ੍ਰਕਾਰ ਦਾ ਕੂੜਾ ਕਰਕਟ, ਮਲਬਾ, ਕੱਚਰਾ, ਗੰਦਾ ਪਾਣੀ ਆਦਿ ਇਕੱਠਾ ਨਾ ਹੋ ਸਕੇ ਜਿਸ ਨਾਲ ਕਿ ਆਸ ਪਾਸ ਤੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮਲੇਰੀਆ ਡੇਂਗੂ ਅਤੇ ਚਿਕਨ ਗੁਨਈਆਂ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਲੋਕਾਂ ਦੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਖਾਲੀ ਪਲਾਟ ਪਏ ਹਨ ਉਹਨਾਂ ਦੀ ਸਾਫ ਸਫਾਈ ਤੁਰੰਤ ਕਰਵਾ ਕੇ ਇਹਨਾਂ ਦੀ ਫੈਸਿੰਗ ਜਾਂ ਚਾਰ ਦੀਵਾਰੀ ਕਰਵਾਈ ਜਾਵੇ।
ਅੰਤ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਜੇਕਰ ਪਲਾਂਟ ਮਾਲਕਾਂ ਇਸ ਨੋਟਿਸ ਦੀ ਪਾਲਣਾ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਮਿਊਸੀਪਲ ਐਕਟ 1911 ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਤਹਿਤ ਉਹਨਾਂ ਵਿਰੁੱਧ ਚਲਾਨ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।





