ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਵਿਰੁੱਧ ਲੱਗਣ ਵਾਲੇ ਧਰਨੇ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਵਿਰੁੱਧ ਲੱਗਣ ਵਾਲੇ ਧਰਨੇ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ

ਫਿਰੋਜ਼ਪੁਰ, ਜੁਲਾਈ 3, 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਮੌਜੂਦਗੀ ਵਿੱਚ ਪਾਵਰਕੌਮ ਦੇ SE ਧਰਮ ਪਾਲ, DC ਦੀਪਸ਼ਿਖਾ ਸ਼ਰਮਾ ਤੇ SSP ਭੁਪਿੰਦਰ ਸਿੰਘ ਸਿੱਧੂ ਫਿਰੋਜ਼ਪੁਰ ਨੂੰ 14 ਜੁਲਾਈ ਨੂੰ ਪੰਜਾਬ ਭਰ ਵਿੱਚ ਲੱਗਣ ਵਾਲੇ ਚੀਫ SE ਤੇ ਐਕਸੀਅਨ ਦਫ਼ਤਰਾਂ ਤੇ ਲੱਗਣ ਵਾਲੇ ਧਰਨੇ ਜੋ ਪਾਵਰਕੌਮ ਤੋਂ ਨਿੱਜੀਕਰਨ ਵੱਲ ਕੇਂਦਰ ਤੇ ਪੰਜਾਬ ਸਰਕਾਰ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਹਨ।
ਆਗੂਆਂ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਕਿਸਾਨ ਮਜ਼ਦੂਰ ਨੌਜਵਾਨ ਤੇ ਬੀਬੀਆਂ ਵੀ ਧਰਨੇ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਤੇ ਸਰਕਾਰਾਂ ਨੂੰ 2003 ਐਕਟ ਰੱਦ ਕਰਕੇ ਖਾਲੀ ਪਈਆ 85 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ,ਚਿਪ ਵਾਲੇ ਮੀਟਰਾਂ ਦੀ ਨੀਤੀ ਵਾਪਸ ਲੈਣ ਲਈ ਅਤੇ ਪਬਲਿਕ ਅਦਾਰੇ ਨੂੰ ਲੋਕਾਂ ਤੋਂ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਲੋਕਾਂ ਦੀ ਕੀਤੀ ਜਾਣ ਵਾਲੀ ਲੁੱਟ ਬਚਾਉਣ ਲਈ ਏਕੇ ਤੇ ਸੰਘਰਸ਼ ਦਾ ਬਿਗੁਲ ਵਜਾ ਕੇ ਵੱਡੀ ਲਾਮਬੰਦੀ ਨੂੰ ਹੱਕਾਂ ਲਈ ਜਾਗਰੂਕ ਕਰਕੇ ਇਸ ਪਬਲਿਕ ਧਰੋਹਰ ਨੂੰ ਬਚਾਉਣ ਵੱਡੇ ਸੰਘਰਸ਼ਾਂ ਰਾਹ ਪਿਆ ਜਾਵੇਗਾ।
ਇਸ ਮੌਕੇ ਇਸ ਧਰਨੇ ਸੰਬੰਧੀ ਪਿੰਡਾਂ ਵਿਚ ਵੱਡੀ ਲਾਮਬੰਦੀ ਹੋ ਰਹੀ ਹੈ ਜੋ ਸਰਕਾਰ ਨੂੰ ਮਜਬੂਰ ਕਰਨਗੇ ਕਿ ਪਬਲਿਕ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਸੁਪਨੇ ਵੇਖਣੇ ਲੋਕ ਵਿਰੋਧੀ ਸਰਕਾਰਾਂ ਬੰਦ ਕਰਨ, ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਨਰਿੰਦਰਪਾਲ ਸਿੰਘ ਜਤਾਲਾ, ਸੁਰਜੀਤ ਸਿੰਘ ਫੌਜੀ, ਧਰਮ ਸਿੰਘ ਸਿੱਧੂ,ਬਲਰਾਜ ਸਿੰਘ ਫੇਰੋਕੇ, ਬੂਟਾ ਸਿੰਘ ਕਰੀਕਲਾਂ, ਅਵਤਾਰ ਸਿੰਘ,ਕੇਵਲ ਸਿੰਘ ਵਾਹਕਾ, ਮੰਗਲ ਸਿੰਘ ਗੁੰਦੜਢੰਡੀ ਆਦਿ ਆਗੂ ਹਾਜਰ ਸਨ.



