Ferozepur News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜ਼ਿਲਾ ਕਚਹਿਰੀਆਂ ਵਿੱਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜ਼ਿਲਾ ਕਚਹਿਰੀਆਂ ਵਿੱਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜ਼ਿਲਾ ਕਚਹਿਰੀਆਂ ਵਿੱਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਫਿਰੋਜ਼ਪੁਰ, ਜੂਨ 5, 2025: ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ, ਫਿਰੋਜਪੁਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਵੱਲੋਂ ਅੱਜ ਇਸ ਦਿਵਸ ਮੌਕੇ ਤੇ ਸਾਰੇ ਜੁਡੀਸ਼ੀਅਲ ਅਫਸਰਾਂ ਨੂੰ 2—2 ਬੂਟੇ ਲਗਾਉਣ ਲਈ ਦਿੱਤੇ ਗਏ ਅਤੇ ਨਿਰਦੇਸ਼ ਜਾਰੀ ਕੀਤਾ ਗਿਆ ਕਿ ਸਾਰੇ ਜੁਡੀਸ਼ੀਅਲ ਅਫਸਰ ਇਹਨਾਂ ਬੂਟਿਆਂ ਨੂੰ ਆਪਣੀ ਰਿਹਾਇਸ਼ੀ ਜਗ੍ਹਾ ਤੇ ਜਾਂ ਰਿਹਾਇਸ਼ੀ ਜਗ੍ਹਾ ਦੇ ਆਸ—ਪਾਸ ਲਗਾਉਣ ਅਤੇ ਇਹਨਾਂ ਬੂਟਿਆਂ ਦੀ ਸਾਂਭ—ਸੰਭਾਲ ਕਰਨ।

ਇਸ ਮੌਕੇ ਤੇ ਸੈਸ਼ਨ ਜੱਜ ਨੇ ਪ੍ਰੈਸ ਮੀਡੀਆ ਰਾਹੀਂ ਆਮ ਜਨਤਾ ਨੂੰ ਵੀ ਇਹ ਸੁਨੇਹਾ ਦਿੰਦੇ ਹਨ ਕਿ ਉਹ ਆਪਣੇ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ—ਬੂਟੇ ਲਗਾਉਣ। ਜਿਵੇਂ ਕਿ ਖੁੱਲੀਆਂ ਸੜਕਾਂ ਅਤੇ ਨਵੇਂ ਹਾਈ—ਵੇ ਦੇ ਨਿਰਮਾਣ ਲਈ ਵਧੇਰੇ ਰੁੱਖਾਂ ਦੀ ਅੰਧਾ—ਧੁੰਦ ਕਟਾਈ ਹੋ ਰਹੀ ਹੈ ਜਿਸ ਨਾਲ ਵਾਤਾਰਵਨ ਬਹੁਤ ਗਰਮ ਅਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਇਸ ਲਈ ਸਾਨੂੰ ਸਭ ਨੂੰ ਰਲ—ਮਿਲ ਕੇ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ।

ਉਹਨਾਂ ਨੇ ਦੱਸਿਆ ਕਿ ਇਸ ਦਿਵਸ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਿਸ ਵਿੱਚ ਉਹਨਾਂ ਦੇ ਪੈਨਲ ਐਡਵੋਕੇਟ, ਪੈਰਾ ਲੀਗਲ ਵਲੰਟੀਅਰਾਂ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜਪੁਰ ਦੇ ਵੱਖ—ਵੱਖ ਥਾਵਾਂ, ਪਿੰਡਾਂ ਅਤੇ ਕਸਬਿਆਂ ਵਿੱਚ ਰੁੱਖ ਬੂਟੇ ਲਗਾਏ ਜਾਣਗੇ ਅਤੇ ਉਹਨਾਂ ਦੀ ਸਾਂਭ—ਸੰਭਾਲ ਦਾ ਕੰਮ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਵਿਵੇਕਾਨੰਦ ਵਰਲਡ ਸਕੂਲ, ਫਿਰੋਜਪੁਰ ਵਿੱਚ ਵੀ ਵਾਤਾਵਰਨ ਦਿਵਸ ਨੂੰ ਮੁੱਖ ਰੱਖਦੇ ਹੋਏ ਰੁੱਖ—ਬੂਟੇ ਲਗਾਏ ਗਏ ਅਤੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button