ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਮੰਗਾਂ ਸਬੰਧੀ ਸੌਂਪਿਆ ਸਰਵ ਸਿੱਖਿਆ ਅਭਿਆਨ ਦੇ ਏ. ਐਸ. ਪੀ. ਡੀ. ਨੂੰ ਮੰਗ ਪੱਤਰ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ) ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸਿੱਖਿਆ ਪ੍ਰੋਵਾਈਡਰ ਯੂਨੀਅਨ ਅਧਿਆਪਕ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਅਤੇ ਮਾਲਵਾ ਜੋਨ ਪ੍ਰਧਾਨ ਜਸਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਮਸ਼ੇਰ ਸਿੰਘ, ਜਿੰਦਰ ਪਾਇਲਟ ਜਨਰਲ ਸਕੱਤਰ, ਮਨਜੀਤ ਸਿੰਘ ਜੋਨ ਪ੍ਰਧਾਨ, ਸੁਖਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਦੀਦਾਰ ਸਿੰਘ ਮੁੱਦਕੀ, ਸੱਜਣ ਸਿੰਘ ਯੂਨੀਅਨ ਨੇ ਮੰਗਾਂ ਜਿਵੇਂ ਕਿ ਉਤਰਾਖੰਡ ਵਿਚ ਪੱਕੇ ਕੀਤੇ ਸਿੱਖਿਆ ਮਿੱਤਰ ਦੇ ਆਧਾਰ ਤੇ ਸਿੱਖਿਆ ਪ੍ਰੋਵਾਈਡਰਾਂ ਦੀ ਪ੍ਰਪੋਜਲ ਤਿਆਰ ਕਰਨ, ਇਸਤਰੀ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਆਧਾਰ ਤੇ ਕਰਨਾ, ਤਨਖਾਹਾਂ ਵਿਚ ਕੀਤਾ ਵਾਧਾ ਤੁਰੰਤ ਲਾਗੂ ਕਰਨਾ, ਜਿੰਨ•ਾਂ ਅਧਿਆਪਕਾਂ ਨੇ ਯੋਗਤਾ ਵਧਾਈ ਹੈ, ਉਸ ਅਨੁਸਾਰ ਮਾਨ ਭੱਤਾ ਦੇਣਾ, ਮੰਗਾਂ ਦਾ ਮੰਗ ਪੱਤਰ ਸਰਵ ਸਿੱਖਿਆ ਅਭਿਆਨ ਦੇ ਏ. ਐਸ. ਪੀ. ਡੀ. ਮਨੋਜ ਕੁਮਾਰ ਅਤੇ ਮੈਡਮ ਹਰਜੀਤ ਕੌਰ ਨੇ ਪ੍ਰਾਪਤ ਕੀਤਾ। ਇਨ•ਾਂ ਅਧਿਕਾਰੀਆਂ ਨੇ 30 ਜੂਨ ਨੂੰ ਡੀ. ਜੀ. ਐਸ. ਈ. ਪੰਜਾਬ ਪ੍ਰਦੀਪ ਅਗਰਵਾਲ ਨਾਲ ਸਿੱਖਿਆ ਪ੍ਰੋਵਾਈਡਰ ਯੂਨੀਅਨ ਅਤੇ ਐਸ. ਐਸ. ਏ., ਰਮਸਾ ਅਧਿਆਪਕਾਂ ਦੀ ਮੀਟਿੰਗ ਫਿਕਸ ਕਰਕੇ ਦਿੱਤੀ ਤੇ ਇਨ•ਾਂ ਮੰਗਾਂ ਨੂੰ ਡੀ. ਜੀ.ਐਸ. ਈ ਕੋਲੋਂ ਹੱਲ ਕਰਵਾਉਣ ਦਾ ਵਿਸਵਾਸ਼ ਦੁਆਇਆ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 30 ਜੂਨ ਨੂੰ ਇਨ•ਾਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।