Ferozepur News

ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਅੰਤਰਰਾਸ਼ਟਰੀ ਜਨਸੰਖਿਆ ਦਿਵਸ ਮਨਾਇਆ ਗਿਆ

ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਅੰਤਰਰਾਸ਼ਟਰੀ ਜਨਸੰਖਿਆ ਦਿਵਸ ਮਨਾਇਆ ਗਿਆ

ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਅੰਤਰਰਾਸ਼ਟਰੀ ਜਨਸੰਖਿਆ ਦਿਵਸ ਮਨਾਇਆ ਗਿਆ

ਫਿਰੋਜ਼ਪੁਰ, 11.7.2022: ਅੱਜ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਅੰਤਰਰਾਸ਼ਟਰੀ ਜਨਸੰਖਿਆ ਦਿਵਸ ਮਨਾਇਆ ਗਿਆ । ਇਸ ਮੌਕੇ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਰੇਸ਼ ਕੁਮਾਰ ਅਤੇ ਲੀਗਲ ਲਿਟਰੇਸੀ ਕਲੱਬ ਇੰਚਾਰਜ ਸ਼੍ਰੀ ਯਸ਼ਪਾਲ ਭਠੇਜਾ ਜੀ ਵੀ ਹਾਜ਼ਰ ਸਨ । ਇਸ ਦਿਵਸ ਨੂੰ ਮਨਾਉਣ  ਦੇ ਇਵਜ ਵਜੋਂ ਜੱਜ ਸਾਹਿਬ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਆਬਾਦੀ ਪੱਖੋਂ ਸੰਸਾਰ ਵਿੱਚ ਦੂਜੇ ਨੰਬਰ ਤੇ ਹੈ । ਇਹ ਬਹੁਤ ਹੀ ਗੰਭੀਰ ਮਸਲਾ ਹੈ । ਭਾਰਤ ਵਿੱਚ ਹਰ 10 ਸਾਲ ਬਾਅਦ ਜਨਗਨਣਾ ਹੁੰਦੀ ਹੈ । ਇਸ ਵਿੱਚ ਵੀ ਜੇਕਰ ਭਾਰਤ ਦੇ ਅੰਦਰ ਪੰਜਾਬ ਰਾਜ ਦੀ ਗੱਲ ਕਰੀਏ ਤਾਂ ਇਹ ਜਨਸੰਖਿਆ ਦੇ ਤੌਰ ਤੇ ਲਿੰਗ ਅਨੁਪਾਤ ਦੀ ਵੀ ਬਹੁਤ ਫਰਕ ਹੈ । ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਦਰ ਬਹੁਤ ਘੱਟ ਰਹੀ ਹੈ । ਜਿਸ ਕਰਕੇ ਲੜਕੀਆਂ ਨੂੰ ਹਰ ਖੇਤਰ ਵਿੱਚ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਦਕਿ ਇੱਕ ਔਰਤ ਤੇ ਪੜ੍ਹਨ ਨਾਲ ਇੱਕ ਖਾਨਦਾਨ ਦੀ ਕੁੱਲ ਸੁਧਰ ਜਾਂਦੀ ਹੈ । ਦੂਜੇ ਪਾਸੇ ਵਧਦੀ ਆਬਾਦੀ ਦੇਸ਼ ਲਈ ਅਨਪੜ੍ਹਤਾ, ਰੋਜ਼ਗਾਰ ਵਰਗੇ ਨਵੇਂ ਸਵਾਲ ਖੜ੍ਹੇ ਕਰਦੀ ਹੈ । ਇਸ ਕਰਕੇ ਅੱਜ ਦੇ ਪੜ੍ਹੇ ਲਿਖੇ ਮਾਹੌਲ ਵਿੱਚ 2 ਤੋਂ ਵੱਧ ਬੱਚੇ ਨਹੀਂ ਹੋਣੇ ਚਾਹੀਦੇ । ਇਸ ਲਈ ਤਾਂ ਕਿ ਹਰ ਮਾਂ ਬਾਪ 2 ਬੱਚਿਆਂ ਦੀ ਚੰਗੀ ਦੇਖਭਾਲ ਕਰ ਸਕਣ ਅਤੇ ਉਨ੍ਹਾਂ ਨੂੰ ਪੜ੍ਹਾ ਲਿਖਾ ਦੇ ਸਮਾਜ ਦੇ ਇੱਕ ਚੰਗੇ ਨਾਗਰਿਕ ਬਨਾਉਣ । ਇਸ ਦੇ ਉਲਟ ਅਨਪੜਤਾ ਕਾਰਨ ਜਿਆਦਾ ਬੱਚੇ ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਦਾ ਸ਼ਿਕਾਰ ਹੁੰਦੇ ਹਨ । ਜਿਸ ਕਰਕੇ ਹਰ ਪਾਸੇ ਗਰੀਬੀ, ਬਿਮਾਰੀ ਅਤੇ ਅਨਪੜਤਾ ਦਾ ਪਸਾਰਾ ਹੁੰਦਾ ਹੈ । ਇਸ ਲਈ ਅਸੀਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਅਸੀਂ ਸੰਸਾਰ ਦੀ ਵਧਦੀ ਹੋਈ ਆਬਾਦੀ ਨੂੰ ਰੋਕਣਾ ਹੈ ਔਰਤ ਨੂੰ ਬਣਦੇ ਅਧਿਕਾਰ ਦੇਣੇ ਹਨ । ਵੱਧ ਤੋਂ ਵੱਧ ਰੁੱਖ ਲਗਾਉਣੇ ਹਨ ਤਾਂ ਜ਼ੋ ਅਸੀਂ ਆਉਣ ਵਾਲੀ ਪੀੜੀ ਲਈ ਇਸ ਧਰਤੀ ਦੇ ਕੁਝ ਬਚਾ ਸਕੀਏ । ਇਸ ਤੋਂ ਬਾਅਦ ਜੱਜ ਸਾਹਿਬ ਨੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਸਕੀਮਾਂ ਮੁਫ਼ਤ ਕਾਨੂੰਨੀ ਸੇਵਾਵਾਂ,ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ, ਸਥਾਈ ਲੋਕ ਅਦਾਲਤ ਅਤੇ ਮਿਤੀ 13.08.2022 ਨੁੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵਿਸਥਾਰ ਸਹਿਤ ਵੇਰਵਾ ਦਿੱਤਾ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਟੋਲ ਫਰੀ ਨੰਬਰ 1968 ਦਾ ਵੀ ਪ੍ਰਚਾਰ ਕੀਤਾ ।  ਇਸ ਤੋਂ ਬਾਅਦ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਜੱਜ ਸਾਹਿਬ ਇਸ ਸਕੂਲ ਆਉਣ ਤੇ ਵਿਸ਼ੇਸ਼ ਧੰਨਵਾਦ ਕੀਤਾ ।

Related Articles

Leave a Reply

Your email address will not be published. Required fields are marked *

Back to top button