Ferozepur News

ਇੱਟ ਭੱਠਾ ਮਜਦੂਰਾਂ ਤੇ ਹੋਏ ਹਮਲੇ ਦੇ ਵਿਰੋਧ 'ਚ ਡੀ ਸੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਦਿੱਤਾ ਰੋਸ ਧਰਨਾ

25FZR13Pਫਿਰੋਜ਼ਪੁਰ 25 ਮਈ (ਏ.ਸੀ.ਚਾਵਲਾ) ਕਸਬਾ ਜ਼ੀਰਾ ਵਿਖੇ 20 ਮਈ 2015 ਨੂੰ ਪਿੰਡ ਠੱਠਾ (ਕਿਸ਼ਨ ਸਿੰਘ ਵਾਲਾ) ਵਿਖੇ ਭੱਠਾ ਮਜਦੂਰਾਂ ਤੇ ਹੋਏ ਹਮਲੇ ਦੇ ਵਿਰੋਧ ਵਿਚ ਬਰਿਕ ਕਿਲਨ ਐਂਡ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ, ਹਿੰਦ ਸਭਾ, ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਪੰਜਾਬ ਦੇ ਆਗੂਆਂ ਦੀ ਅਗਵਾਈ ਵਿਚ  ਡੀ ਸੀ ਦਫਤਰ ਫਿਰੋਜ਼ਪੁਰ ਵਿਖੇ ਇਕ ਵਿਸ਼ਾਲ ਧਰਨਾ ਦਿਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਰਿਕ ਕਿਲਨ ਐਂਡ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ, ਹਿੰਦ ਸਭਾ, ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ•ੇ ਦੀ ਤਹਿਸੀਲ ਜੀਰਾ ਵਿਚ ਅਨੂਸੂਚਿਤ ਜਾਤੀ ਨਾਲ ਸਬੰਧਿਤ ਭੱਠਾ ਮਜਦੂਰ ਆਪਣੀ ਕਾਨੂੰਨੀ ਅਤੇ ਹੱਕੀ ਮੰਗਾਂ ਸਬੰਧੀ ਸਮਾਜ ਨੂੰ ਜਾਗਰੂਕਤਾ ਕਰਨ ਦੇ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਜਾ ਰਹੇ ਸਨ ਜਿੰਨ•ਾਂ ਤੇ ਭੱਠਾ ਮਾਲਿਕਾਂ ਵਲੋਂ ਅਸਲੇ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਿਸ ਨਾਲ ਜਖ਼ਮੀ ਹੋਏ ਕਰੀਬ 20 ਭੱਠਾ ਮਜਦੂਰ ਜੀਰਾ ਅਤੇ ਫਰੀਦਕੋਟ ਦੇ ਹਸਪਤਾਲਾਂ ਵਿਚ ਦਾਖਲ  ਹਨ ਅਤੇ ਕਈ ਜਖ਼ਮੀ ਮਜਦੂਰਾਂ ਦੀ ਪੈਸੇ ਦੀ ਕਮੀ ਦੇ ਕਾਰਨ ਐਮ ਐਲ ਆਰ ਹੀ ਨਹੀ ਹੋਈ। ਉਨ•ਾਂ ਨੇ ਕਿਹਾ ਕਿ ਇਹ ਘਟਨਾ ਗੁੰਡਾਰਾਜ ਦੀ ਜਿੰਦਾ ਮਿਸਾਲ ਹੈ। ਧਰਨਾ ਆਗੂ ਸੁਖਵਿੰਦਰ ਕੌਰ, ਰਣਜੀਤ ਸਿੰਘ ਅਤੇ ਹੋਰ ਜਥੈਬੰਦੀਆਂ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਹਮਲਾਵਾਰ ਭੱਠਾ ਮਾਲਿਕਾਂ ਅਤੇ ਉਨ•ਾਂ ਦੇ ਸਹਿਯੋਗੀ ਹਮਲਾ ਕਰਨ ਵਾਲਿਆਂ ਦੇ ਸਰਕਾਰ ਐਸ ਸੀ, ਐਸ ਟੀ ਐਕਟ 1989 ਦੇ ਤਹਿਤ ਅਤੇ ਮਜਦੂਰਾਂ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਜਖ਼ਮੀ ਹੋਏ ਭੱਠਾ ਹਮਲਾਵਾਰਾਂ ਨੂੰ ਐਸ ਸੀ, ਐਸ ਟੀ ਐਕਟ 1989 ਦੇ ਤਹਿਤ ਮੁਆਵਜਾ ਦਿੱਤਾ ਜਾਵੇ। ਉਨ•ਾਂ ਨੇ ਕਿਹਾ ਕਿ ਇਸ ਹਮਲੇ ਵਿਚ ਵਰਤੇ ਗਏ ਸਾਰੇ ਲਾਇਸੈਂਸੀ ਅਤੇ ਗੈਰ ਲਾਇਸੈਂਸੀ ਹਥਿਆਰ ਜਬਤ ਕੀਤੇ ਜਾਣ। ਉਨ•ਾਂ ਨੇ ਮਜਦੂਰਾਂ ਨੂੰ ਜਖ਼ਮੀ ਕਰਨ ਵਾਲੇ ਭੱਠਾ ਮਾਲਿਕਾਂ ਦੇ ਖਿਲਾਫ਼ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨ ਅਤੇ ਉਨ•ਾਂ ਦੇ ਖਿਲਾਫ਼ ਮਾਮਲੇ  ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿੰਨ•ਾ ਕਿਰਤ ਅਧਿਕਾਰੀਆਂ ਨੇ ਭੱਠਾ ਮਜਦੂਰ ਮਾਲਿਕਾਂ ਨਾਲ ਮਿਲ ਕੇ ਸਾਜਿਸ਼ ਦੇ ਤਹਿਤ ਕਿਰਤ ਕਾਨੂੰਨੀ ਦੀ ਪਾਲਣਾ ਕਰਵਾਉਣ ਵਿਚ ਢਿੱਲ ਵਰਤੀ ਹੈ, ਉਨ•ਾਂ ਦੇ ਖਿਲਾਫ਼ ਉਚ ਪੱਧਰੀ ਜਾਂਚ ਕਰਦਿਆਂ ਉਨ•ਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ। ਬਰਿਕ ਕਿਲਨ ਐਂਡ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ, ਹਿੰਦ ਸਭਾ, ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਪੰਜਾਬ ਦੇ ਆਗੂਆਂ ਨੇ ਜ਼ਿਲ•ਾ ਫਿਰੋਜ਼ਪੁਰ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਉਨ•ਾਂ ਦੀ ਮੰਗ ਦੇ ਅਨੁਸਾਰ ਐਕਸ਼ਨ ਨਹੀ ਹੋਇਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਕੁਲਵੰਤ ਕਮਲ, ਬਲਵਿੰਦਰ ਸਿੰਘ ਠੱਠਾ, ਕੁਲਵੰਤ ਸਿੰਘ ਬਾਵਾ ਜਨਰਲ ਸੈਕਟਰੀ, ਜੈ ਸਿੰਘ ਜਨਰਲ ਸੈਕਟਰੀ  ਅਤੇ ਹੋਰ ਵੀ ਸੈਂਕੜੇ ਮਜ਼ਦੂਰ ਆਦਿ ਹਾਜ਼ਰ ਸਨ।

Related Articles

Back to top button