Ferozepur News

ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਰੋਸ ਮੁਜਾਹਰਾ

ਮਾਮਲਾ ਸ਼ਹਿਰ ਅੰਦਰ ਅਕਾਲੀ ਆਗੂਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ

ZABAR VIRODHI SANGHARSH COMMITTEE
ਗੁਰੂਹਰਸਹਾਏ, 22 ਫ਼ਰਵਰੀ (ਪਰਮਪਾਲ ਗੁਲਾਟੀ)- ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਮਿਊਸਪਲ ਕਮੇਟੀ ਚੋਣਾਂ ਵਿਚ ਅਕਾਲੀ ਆਗੂਆਂ ਵਲੋਂ ਕੀਤੀ ਧੱਕੇਸ਼ਾਹੀ ਦੇ ਵਿਰੋਧ ਵਿਚ ਸ਼ਹਿਰ &#39ਚ ਇਕ ਰੋਸ ਮੁਜਾਹਰਾ ਕੀਤਾ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਪੰਜਾਬ ਸਟੂਡੈਂਟ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤਰਕਸ਼ੀਲ ਸੋਸਾਇਟੀ, ਡੈਮੋਕਰੈਟਿਕ ਟੀਚਰ ਫਰੰਟ, ਟੈਕਨੀਕਲ ਸਰਵਿਸਜ਼ ਯੂਨੀਅਨ, ਲੋਕ ਸੰਗਰਾਮ ਮੰਚ, ਭਾਰਤੀ ਕਿਸਾਨ ਯੂਨੀਅਨ (ਡਕੋਦਾ) ਆਮ ਆਦਮੀ ਪਾਰਟੀ ਦੇ ਵਰਕਰ ਅਤੇ ਦੁਕਾਨਦਾਰ ਸ਼ਾਮਲ ਹੋਏ।

ਇਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਜੈਲ ਸਿੰਘ ਚੱਪਾਅੜਿੱਕੀ, ਰੇਸ਼ਮ ਮਿੱਡਾ, ਮੋਹਨ ਸਿੰਘ, ਰਜਿੰਦਰ ਸਿੰਘ, ਹਰਨੇਕ ਮਹਿਮਾ, ਨਰੇਸ਼ ਸੇਠੀ, ਸ਼ਿੰਗਾਰ ਚੰਦ, ਕੁਲਦੀਪ ਸਿੰਘ, ਪ੍ਰਦੀਪ ਕੁਮਾਰ, ਰਾਮਪਾਲ, ਜੰਗੀਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਦਿਨੀ ਅਕਾਲੀ ਆਗੂਆਂ ਵਲੋਂ ਆਤਮਜੀਤ ਸਿੰਘ ਡੇਵਿਡ ਦੇ ਘਰ ਦੇ ਬਾਹਰ 15-20 ਹਥਿਆਰਬੰਦ ਵਿਅਕਤੀਆਂ ਵਲੋਂ ਹਮਲਾ ਕਰਕੇ ਗੰਭੀਰ ਜਖ਼ਮੀ ਕੀਤਾ, ਜਿਸ ਨੂੰ ਬਾਅਦ ਵਿਚ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ। ਉਹਨਾਂ ਕਿਹਾ ਕਿ ਉਪਰੋਕਤ ਹਮਲਾਵਾਰਾਂ ਵਲੋਂ ਹੀ ਨਿੱਕੂ ਡੇਮਰਾ ਦੀ ਦੁਕਾਨ &#39ਤੇ ਜਾ ਕੇ ਕੁੱਟਮਾਰ ਅਤੇ ਭੰਨਤੋੜ ਕੀਤੀ ਗਈ ਅਤੇ ਨਿੱਕੂ ਡੇਮਰਾ ਵਲੋਂ ਭੱਜ ਕੇ ਜਾਨ ਬਚਾਈ ਗਈ।

ਆਗੂਆਂ ਨੇ ਕਿਹਾ ਕਿ ਇਨ•ਾਂ ਨੇ ਜਖ਼ਮੀ ਕਾਂਗਰਸੀ ਉਮੀਦਵਾਰਾਂ ਦਾ ਕਸੂਰ ਇਹ ਸੀ ਕਿ ਇਹਨਾਂ ਨੇ ਮਿਊਂਸੀਪਲ ਚੋਣਾਂ ਲੜਨ ਲਈ ਕਾਗਜ ਦਾਖਲ ਕਰਨੇ ਸਨ। ਉਹਨਾਂ ਕਿਹਾ ਕਿ ਅਗਲੇ ਦਿਨ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਅਕਾਲੀ ਆਗੂਆਂ ਵਲੋਂ ਆਪਣੇ ਲੱਠਮਾਰਾਂ ਸਮੇਤ ਮਿਊਂਸੀਪਲ ਕਮੇਟੀ ਦਫ਼ਤਰ ਤੇ ਕਬਜਾ ਕਰ ਲਿਆ ਗਿਆ ਤਾਂ ਕਿ ਕੋਈ ਹੋਰ ਵਿਰੋਧੀ ਚੋਣ ਲਈ ਕਾਗਜ਼ ਦਾਖਲ ਨਾ ਕਰ ਸਕੇ ਅਤੇ ਜੇਕਰ ਕੋਈ ਵਿਅਕਤੀ ਕਾਗਜ ਦਾਖਲ ਕਰਨ ਗਿਆ ਤਾਂ ਉਸਦੀ ਫਾਈਲ ਖੋਹ ਕੇ ਪਾੜ• ਦਿੱਤੀਆਂ ਅਤੇ ਇਹ ਸਾਰਾ ਕੁਝ ਪ੍ਰਸ਼ਾਸਨ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਇਆ। ਆਗੂਆਂ ਨੇ ਕਿਹਾ ਕਿ ਬੀਤੀ ਦਿਨੀਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ ਲੋਕ ਡਰੇ-ਸਹਿਮੇ ਹੋਏ ਸਨ ਅਤੇ ਲੋਕਾਂ ਵਿਚ ਇਹ ਆਮ ਚਰਚਾ ਹੈ ਕਿ ਇਨ•ਾਂ ਅਕਾਲੀ ਆਗੂਆਂ ਨੇ ਬਹੁਤ ਮਾੜਾ ਕੰਮ ਕੀਤਾ ਹੈ।

ਆਗੂਆਂ ਨੇ ਕਿਹਾ ਕਿ ਰਾਜ ਨਹੀਂ ਸੇਵਾ ਦਾ ਨਾਅਰਾ ਦੇਣ ਵਾਲੀ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀ ਇਹ ਕਿਹੋ ਜਿਹੀ ਸੇਵਾ ਕਰ ਰਹੀ ਹੈ? ਲੋਕਤੰਤਰ, ਲੋਕ ਰਾਜ ਦਾ ਢਿਡੋਰਾ ਪਿੱਟਣ ਵਾਲੇ ਇਹ ਅਕਾਲੀ ਲੀਡਰ, ਲੋਕਾਂ ਨੂੰ ਵੋਟ ਪਾਉਣ ਅਤੇ ਚੋਣ ਲੜਨ ਦੇ ਅਧਿਕਾਰ ਤੇ ਡਾਕਾ ਮਾਰ ਰਹੇ ਹਨ। ਆਗੂਆਂ ਨੇ ਕਿਹਾ ਕਿ ਲੋਕਾਂ ਦੀ ਕੁੱਟਮਾਰ ਕਰਕੇ ਅਤੇ ਡਰਾ-ਧਮਕਾ ਕੇ ਸੱਤਾ ਉਪਰ ਕਬਜੇ ਕਰ ਰਹੇ ਹਨ, ਅਜਿਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਤੋਂ ਝਾਕ ਨਾ ਰੱਖੋ ਅਤੇ ਆਪਣੀ ਰਾਖੀ ਆਪ ਕਰੋ ਦੇ ਨਾਅਰੇ ਨੂੰ ਬੁਲੰਦ ਕਰਕੇ ਹੋਏ ਅਜਿਹੀ ਗੁੰਡਾਗਰਦੀ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਸ਼ਾਮਲ ਹੋਵੋ।

Related Articles

Back to top button