Ferozepur News

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਮਨਾਇਆ ਸ਼ਹੀਦ ਸੁਖਦੇਵ ਦਾ ਜਨਮ ਦਿਨ

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਮਨਾਇਆ ਸ਼ਹੀਦ ਸੁਖਦੇਵ ਦਾ ਜਨਮ ਦਿਨ

SUKHDEV SINGH MARTYRS BIRTHDAY CELEBRATIONS

ਫ਼ਿਰੋਜ਼ਪੁਰ, 15 ਮਈ- ਅੰਗਰੇਜਾਂ ਕੋਲੋਂ ਗੁਲਾਮ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹੱਸ-ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਦੇਸ਼ ਦੇ ਮਹਾਨ ਸਪੂਤ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਨ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਹਿੰਦ-ਪਾਕਿ ਕੌਮੀ ਸਰਹੱਦ &#39ਤੇ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਸਮਾਰਕਾਂ &#39ਤੇ ਨਤਮਸਤਕ ਹੁੰਦਿਆਂ ਸੁਸਾਇਟੀ ਆਗੂਆਂ ਨੇ ਬੁੱਤਾਂ &#39ਤੇ ਫੁੱਲ ਮਾਲਾਵਾਂ ਅਤੇ ਸਮਾਰਕਾਂ &#39ਤੇ ਫੁੱਲ ਅਰਪਿਤ ਕਰਦਿਆਂ ਸ਼ਹੀਦਾਂ ਦੀ ਸੋਚ &#39ਤੇ ਪਹਿਰਾ ਦੇਣ ਅਤੇ ਪ੍ਰਸਾਰ ਕਰਨ ਦਾ ਅਹਿਦ ਲਿਆ। ਦੇਸ਼ ਦੀ ਅਜ਼ਾਦੀ ਲਈ ਲੜੇ ਗਏ ਸੰਘਰਸ਼ &#39ਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਦੇ ਸਾਥੀ ਸੁਖਦੇਵ ਦੇ ਜੀਵਨ &#39ਤੇ ਝਾਤ ਪਾਉਂਦਿਆਂ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨਸ਼ੇ, ਭਰੁਣ ਹੱਤਿਆ, ਬੇਰੁਜ਼ਗਾਰ, ਦਾਜ ਪ੍ਰਥਾ ਆਦਿ ਦੇ ਖਾਤਮੇ ਲਈ ਅੱਗੇ ਆਉਣ ਅਤੇ ਸ਼ਹੀਦਾਂ ਦੀ ਸੋਚ &#39ਤੇ ਪਹਿਰਾ ਦਿੰਦੇ ਹੋਏ ਬਰਾਬਰਤਾ ਅਤੇ ਇਨਸਾਫ਼ ਲਈ ਮਾਹੌਲ ਸਿਰਜਣ &#39ਚ ਯੋਗਦਾਨ ਪਾਉਣ। ਇਸ ਮੌਕੇ &#39ਤੇ ਅਮਰੀਕ ਸਿੰਘ ਪੱਲਾ, ਪਰਮੀਤ ਸਿੰਘ ਸਮਰਾਂ, ਬਲਕਰਨ ਸਿੰਘ ਜੰਗ, ਲਖਵੀਰ ਸਿੰਘ ਵਕੀਲਾਂਵਾਲੀ, ਰਛਪਾਲ ਸਿੰਘ ਵਿਰਕ ਹਾਜੀਵਾਲਾ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਬੁਲੰਦੇਵਾਲੀ ਜ਼ਿਲ•ਾ ਪ੍ਰਧਾਨ ਪੰਚਾਇਤ ਯੂਨੀਅਨ, ਸਨਬੀਰ ਸਿੰਘ ਖਲਚੀਆਂ, ਰਾਜਨ ਅਰੋੜਾ, ਗੁਰਵਿੰਦਰ ਸਿੰਘ ਗੋਖੀਵਾਲਾ, ਕਮਲ ਸ਼ਰਮਾ, ਗੁਰਮੀਤ ਸਿੰਘ ਮੁਲਾਜ਼ਮ ਆਗੂ, ਈਸ਼ਵਰ ਸ਼ਰਮਾ, ਸੁਖਜਿੰਦਰ ਸਿੰਘ ਪਟੇਲ ਨਗਰ, ਬਾਬਾ ਗੁਰਬਚਨ ਸਿੰਘ
ਆਦਿ ਹਾਜ਼ਰ ਸਨ।

Related Articles

Back to top button