Ferozepur News

ਸਵੈ ਰੁਜ਼ਗਾਰ ਟ੍ਰੇਨਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਸਵੈ ਰੁਜ਼ਗਾਰ ਟ੍ਰੇਨਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ
– ਏ.ਡੀ.ਸੀ ਵਿਕਾਸ ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

 17GHS NEWS 03

ਗੁਰੂਹਰਸਹਾਏ, 17 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਦੁਆਰਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹਰੇਕ ਔਰਤ ਨੂੰ ਉਸਦੇ ਹੁਨਰ ਦੀ ਪਹਿਚਾਣ ਕਰਵਾ ਕੇ ਉਸਨੂੰ ਰੁਜਗਾਰ ਮੁਖੀ ਟ੍ਰੇਨਿੰਗ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਕ ਦਿਨਾ ਜਾਗਰੁਕਤਾ ਕੈਂਪ ਸਥਾਨਕ ਬਲਾਕ ਪੰਚਾਇਤ ਵਿਕਾਸ ਦਫਤਰ ਵਿਖੇ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਨੀਲਮ, ਡਿਪਟੀ ਡਾਇਰੈਕਟਰ ਰੁਜ਼ਗਾਰ ਕੇ.ਐਸ ਡੋਲਣ, ਜ਼ਿਲ•ਾ ਪ੍ਰੋਗਰਾਮ ਮੈਨੇਜਰ ਅਜੀਵਿਕਾ ਰਮਨਦੀਪ ਸ਼ਰਮਾ, ਨੇਹਾ ਮਨਚੰਦਾ ਅਕਾਉੂਟੈਂਟ, ਮਨਿੰਦਰ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਅਜੀਵਿਕਾ ਸਮੇਤ ਬਹੁਤ ਸਾਰੇ ਅਧਿਕਾਰੀ ਹਾਜਰ ਹੋਏ। ਇਸ ਜਾਗਰੁਕਤਾ ਕੈਂਪ &#39ਚ ਪੇਂਡੂ ਗ੍ਰਾਮ ਸੰਗਠਨ ਦੀਆ ਔਰਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ &#39ਤੇ ਵੱਖ-ਵੱਖ ਅਦਾਰਿਆਂ ਨੇ ਅਜੀਵਿਕਾ ਦੀਆ ਚੱਲ ਰਹੀਆ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਮੈਡਮ ਨੀਲਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਿਰੋਜ਼ਪੁਰ ਨੇ ਔਰਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਵਲੋਂ ਹਰੇਕ ਔਰਤ ਨੂੰ ਉਸਦੇ ਹੁਨਰ ਤੋਂ ਜਾਣੂ ਕਰਵਾਕੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਅਜਿਹੇ ਪ੍ਰੋਗਰਾਮ ਵਿਚ ਬਿਊਟੀ ਪਾਰਲਰ, ਸਿਲਾਈ ਕਢਾਈ, ਮਧੂ-ਮੱਖੀ ਪਾਲਣਾ, ਡੇਅਰੀ ਫਾਰਮ, ਅਚਾਰ-ਮੁਰੱਬਾ ਅਤੇ ਦਰਜਨਾ ਹੋਰ ਕੋਰਸਾਂ ਦੀ ਸਿਖਲਾਈ ਫਰੀ ਦਿੱਤੀ ਜਾਦੀ ਹੈ ਤੇ ਇਸ ਮੌਕੇ ਦਾ ਹਰੇਕ ਔਰਤ ਨੂੰ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਬਲਾਕ ਗੁਰੂਹਰਸਹਾਏ ਦੇ ਪਿੰਡ ਸਰੂਪੇ ਵਾਲਾ, ਨਿਧਾਨਾ, ਨਾਨਕਪੁਰਾ, ਛਾਂਗਾ ਰਾਏ ਉਤਾੜ, ਮੋਹਨ ਕੇ ਉਤਾੜ, ਮਾੜੇ ਕਲ•ਾਂ, ਮੇਘਾ ਰਾਏ ਉਤਾੜ, ਪੰਜੇ ਕੇ ਉਤਾੜ ਦੇ ਹਰੇਕ ਗ੍ਰਾਮ ਸੰਗਠਨ ਨੂੰ ਦਫ਼ਤਰੀ ਸਮਾਨ ਲਈ 35-35 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈਕੱ ਵੀ ਵੰਡੇ ਗਏ। ਇਸ ਮੌਕੇ ਅਜੀਵਿਕਾ ਅਫਸਰਾਂ ਵਲੋਂ ਅਤੇ ਮੈਡਮ ਨੀਲਮ ਏ.ਡੀ.ਸੀ ਵਿਕਾਸ ਨੇ ਵੱਖ-ਵੱਖ ਪਿੰਡਾਂ &#39ਚ ਚੰਗਾ ਕੰਮ ਕਰਨ ਵਾਲੀਆਂ ਔਰਤਾਂ ਦੇ ਗ੍ਰਾਮ ਸੰਗਠਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ &#39ਤੇ ਬਲਾਕ ਪੰਚਾਇਤ ਅਫ਼ਸਰ ਪਿਆਰ ਸਿੰਘ, ਸਤਨਾਮ ਚੰਦ, ਬਲਜਿੰਦਰ ਬਾਜਵਾ, ਕੁਲਦੀਪ ਸਿੰਘ, ਅਤਲ ਸ਼ਰਮਾ, ਅੰਕੁਸ਼ ਸ਼ਰਮਾ, ਸਿਮਰਪਾਲ ਸਿੰਘ, ਮਨੀਸ਼ ਕੁਮਾਰ, ਰਮਨ ਬਹਿਲ ਫਿਰੋਜ਼ਪੁਰ ਸਮੇਤ ਕਈ ਹੋਰ ਕਰਮਚਾਰੀ ਹਾਜ਼ਰ ਸਨ।

Related Articles

Back to top button