Ferozepur News

ਉਘੇ ਦੇਸ਼ ਭਗਤ, ਸਾਇਰ, ਵਿਦਿਆਦਾਨੀ ਅਤੇ ਫਿਲਮ ਮੇਕਰ ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਹੋ ਰਿਹਾ ਗਿਆਰਵਾਂ ਆਰਟ ਐਂਡ ਥੀਏਟਰ ਫੈਸਟੀਵਲ

ਉਘੇ ਦੇਸ਼ ਭਗਤ, ਸਾਇਰ, ਵਿਦਿਆਦਾਨੀ ਅਤੇ ਫਿਲਮ ਮੇਕਰ ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਹੋ ਰਿਹਾ ਗਿਆਰਵਾਂ ਆਰਟ ਐਂਡ ਥੀਏਟਰ ਫੈਸਟੀਵਲ

M.L.Bhaskar

ਫਿਰੋਜ਼ਪੁਰ 28 ਨਵੰਬਰ (Harish Monga): ਉਘੇ ਦੇਸ਼ ਭਗਤ, ਸਾਇਰ, ਵਿਦਿਆਦਾਨੀ ਅਤੇ ਫਿਲਮ ਮੇਕਰ ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਹੋ ਰਿਹਾ ਗਿਆਰਵਾਂ ਆਰਟ ਐਂਡ ਥੀਏਟਰ ਫੈਸਟੀਵਲ ਆਪਣੇ ਸਿਖਰ ਤੇ ਪੁੱਜ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਗੌਰਵ ਭਾਸਕਰ ਨੇ ਅੱਜ ਇਥੇ ਸੰਸਥਾ ਵਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਣ ਕਰਦਿਆਂ ਕੀਤਾ। ਭਾਸਕਰ ਨੇ ਦੱਸਿਆ ਕਿ ਇਕ ਉੱਘੇ ਦਾਤਾ, ਕਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਤੇ ਤਿੱਖੀ ਚੋਭ ਵਾਲੇ ਵਿਅੰਗਕਾਰ ਅਤੇ ਅਦਾਕਾਰ ਜਸਪਾਲ ਭੱਟੀ ਸਵਰਗੀ ਨੂੰ ਲਾਇਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਾਮਨਿਤ ਕੀਤਾ ਜਾਵੇਗਾ। ਫਿਰੋਜ਼ਪੁਰ ਦੇ ਉਘੇ ਸਮਾਜ ਸੇਵੀ ਮਰਹੂਮ ਗਿਆਨੀ ਮਹਿੰਦਰ ਸਿੰਘ ਇੰਡੀਅਨ ਫਾਊਂਡਰੀ ਵਰਕਸ ਵਾਲਿਆਂ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਮਰਨ ਉਪਰੰਤ ਅਤੇ ਰਵੀ ਕਾਂਤ ਗੁਪਤਾ ਨੂੰ ਵਿਜਨਰੀ ਸਨਅੱਤਕਾਰ ਵਲੋਂ ਸਨਮਾਨਿਤ ਕੀਤਾ ਜਾਵੇਗਾ। ਵਿਕਰਮ ਅਹੂਜਾ ਜ਼ਿੰਮੀਦਾਰ ਫਾਰਮ ਸਲਿਊਸ਼ਨ ਫਾਜ਼ਿਲਕਾ ਨੂੰ ਵਾਤਾਵਰਨ ਦੇ ਖੇਤਰ ਵਿਚ ਕੰਮ ਕਰਨ ਲਈ ਯੋਗ ਐਚੀਵ ਐਵਾਰਡ ਦਿੱਤਾ ਜਾਵੇਗਾ। ਜਦਕਿ ਸ਼ਹਿਰ ਦੇ ਮਸ਼ਹੂਰ ਨੰਦਾਰਯੋਗ ਪਰਿਵਾਰ ਨੂੰ ਸਮਾਜਿਕ ਕਦਰਾਂ ਕੀਮਤਾਂ ਦੇ ਪਸਾਰ ਲਈ ਸਨਮਾਨਿਤ ਕੀਤਾ ਜਾਵੇਗਾ।

Related Articles

Back to top button