Ferozepur News

ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਗੁਰੂ ਹਰਸਾਏ ਦੇ ਵਿਦਿਅਕ ਸੰਸਥਾਵਾਂ ਵਿੱਚ ਗਤੀਵਿਧੀਆਂ ਤੇਜ਼

ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ

ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਗੁਰੂ ਹਰਸਾਏ ਦੇ ਵਿਦਿਅਕ ਸੰਸਥਾਵਾਂ ਵਿੱਚ ਗਤੀਵਿਧੀਆਂ ਤੇਜ਼

ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ

ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਗੁਰੂ ਹਰਸਾਏ ਦੇ ਵਿਦਿਅਕ ਸੰਸਥਾਵਾਂ ਵਿੱਚ ਗਤੀਵਿਧੀਆਂ ਤੇਜ਼

ਗੁਰੂ ਹਰਸਾਏ, 7-3-2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜੰਗ ਨੂੰ ਜਿੱਤਣ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰੂਹਰਸਾਏ ਦੇ ਵਿਦਿਅਕ ਸੰਸਥਾਵਾਂ ਵਿੱਚ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ਅਤੇ ਤਹਿਸੀਲ ਗੁਰੂਹਰਸਾਏ ਦੀ ਉਪ ਮੰਡਲ ਮੈਜਿਸਟਰੇਟ ਆਈ.ਏ.ਐਸ. ਮੈਡਮ ਦਿਵਿਆ ਪੀ.ਦੁਆਰਾ ਜਾਰੀ ਵਿਸ਼ੇਸ਼ ਸਰਕੂਲਰ ਦੇ ਅਧੀਨ, ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਦੇ ਸਹਿਯੋਗ ਨਾਲ ਗੁਰੂ ਹਰਸਾਏ ਦੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਭਾਸ਼ਣ ਪ੍ਰਤੀਯੋਗਤਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।

ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ, ਸੀਨੀਅਰ ਲੈਕਚਰਾਰ ਸਤਵਿੰਦਰ ਪਾਲ ਸਿੰਘ, ਕਾਮਰਸ ਲੈਕਚਰਾਰ ਪਰਵਿੰਦਰ ਸਿੰਘ ਬੇਦੀ ਅਤੇ ਲੈਕਚਰਾਰ ਮੈਡਮ ਸੁਖਵੰਤ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਨਸ਼ਿਆਂ ਦੇ ਕਾਰਨਾਂ ਤੇ ਚਰਚਾ ਕਰਦਿਆਂ ਉਤਸ਼ਾਹਹੀਨ ਜੀਵਨ, ਨਿਰਾਸ਼ਾ, ਦੋਸਤਾਂ ਦਾ ਦਬਾਅ, ਬੇਰੋਕ-ਟੋਕ ਪੈਸਿਆਂ ਦੀ ਉਪਲਬਧਤਾ ਅਤੇ ਅਸਫਲਤਾ ਨਾਲ ਸੰਬੰਧਿਤ ਤੱਥਾਂ ਨੂੰ ਸਾਂਝਾ ਕੀਤਾ।ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪ੍ਰੀਖਿਆਵਾਂ ਦੇ ਪੂਰਾ ਹੋਣ ਮਗਰੋਂ ਵੱਖ-ਵੱਖ ਹੁਨਰਾਂ ਦੀ ਸਿਖਲਾਈ ਹਾਸਲ ਕਰਕੇ ਚੰਗੇ ਉਦਮੀ ਬਣਨਗੇ ਅਤੇ ਆਪਣੇ ਪਿੰਡਾਂ ਵਿੱਚ ਰੋਲ ਮਾਡਲ ਵਜੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਪ੍ਰੇਰਿਤ ਕਰਨਗੇ।

ਪ੍ਰੋਗਰਾਮ ਦੇ ਕੋਆਰਡੀਨੇਟਰ ਸਤਵਿੰਦਰ ਪਾਲ ਸਿੰਘ ਨੇ ਆਪਣੇ ਭਾਸ਼ਣ ਵਿੱਚ ਨਸ਼ਿਆਂ ਦੇ ਜਾਲ ਵਿੱਚ ਫਸੇ ਲੋਕਾਂ ਦੀਆਂ ਰੂਹ ਕੰਬਾਊ ਮਿਸਾਲਾਂ ਸਾਂਝੀਆਂ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਕਾਮਰਸ ਲੈਕਚਰਾਰ ਪਰਵਿੰਦਰ ਸਿੰਘ ਬੇਦੀ ਨੇ ਸਫਲਤਾ ਹਾਸਲ ਕਰਨ ਲਈ ਸਵੈ ਅਧਿਐਨ, ਸਕਾਲਰਸ਼ਿਪ ਪ੍ਰਾਪਤੀ ਅਤੇ ਰੁਚੀ ਜਗਾਉਣ ਦੇ ਨੁਕਤੇ ਸਾਂਝੇ ਕੀਤੇ। ਇਤਿਹਾਸ ਲੈਕਚਰਾਰ ਮੈਡਮ ਸੁਖਵੰਤ ਕੌਰ ਨੇ ‘ਪੰਜਾਬ ਵਿੱਚ ਇੱਕ ਨਵਾਂ ਦਰਿਆ ਵੱਗਦਾ ਹੈ ਕਵਿਤਾ ਸੁਣਾਈ, ਜਿਸ ਨੇ ਨੌਜਵਾਨਾਂ ਦੇ ਮਨਾਂ ਨੂੰ ਝੰਝੋੜ ਕੇ ਰੱਖ ਦਿੱਤਾ।

ਇਸ ਮੌਕੇ ‘ਤੇ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ, ਇਕਨਾਮਿਕਸ ਲੈਕਚਰਾਰ ਮੈਡਮ ਕਰਮਜੀਤ ਕੌਰ, ਉਪ ਮੰਡਲ ਮੈਜਿਸਟਰੇਟ ਦਫ਼ਤਰ ਦੇ ਕੋਆਰਡੀਨੇਟਰ ਜਕਸੀਰ ਸਿੰਘ, ਲੱਕੀ ਕਥੂਰੀਆ, ਵਿਕਾਸ ਕੰਬੋਜ, ਮੋਹਿਤ ਕੁਮਾਰ ਬਜਾਜ, ਮਨੂ ਕਟਾਰੀਆ ਅਤੇ ਹੈਡ ਕਲਰਕ ਸੁਖਵਿੰਦਰ ਸਿੰਘ ਸਮੇਤ ਕਈ ਹੋਰ ਮਹੱਤਵਪੂਰਣ ਵਿਅਕਤੀਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਐਸ ਡੀ ਐਮ ਮੈਡਮ ਦਿਵਿਆ ਪੀ ਨੇ ਆਪਣੇ ਸੰਦੇਸ਼ ਰਾਹੀਂ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਸਚੇਤ ਕਰਨ ਅਤੇ ਉਨ੍ਹਾਂ ਨੂੰ ਸਿਹਤਮੰਦ, ਸਫਲ ਜੀਵਨ ਵੱਲ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਦੱਸਿਆ ਹੈ । ਉਹਨਾਂ ਦੁਆਰਾ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਸਿਰਫ਼ ਨਸ਼ਿਆਂ ਤੋਂ ਬਚਾਉਣ ਲਈ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜ ਦੇ ਸਿੱਕੇਬੱਧ ਨਿਰਮਾਤਾ ਬਣਾਉਣ ਲਈ ਵੀ ਮਦਦਗਾਰ ਸਾਬਤ ਹੋਣਗੇ

Related Articles

Leave a Reply

Your email address will not be published. Required fields are marked *

Back to top button