ਡਾ. ਸੰਗੀਤਾ, ਪ੍ਰਿੰਸੀਪਲ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੂੰ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਵੱਲੋਂ ਜਿਲ੍ਹਾ ਫਿਰੋਜਪੁਰ ਵਿੱਚ ਸਿੱਖਿਆ, ਵਾਤਾਵਰਨ, ਸਥਿਰਤਾ ਤੇ ਉੱਦਮਤਾਂ ਨੂੰ ਉਤਸ਼ਾਹਿਤ ਕਰਨ ਤੇ ਸਰਵ ਸ਼੍ਰੇਸ਼ਠ ਸ਼ਲਾਘਾਯੋਗ ਪੁਰਸਕਾਰ ਨਾਲ ਸਨਮਾਨਿਆ
ਡਾ. ਸੰਗੀਤਾ, ਪ੍ਰਿੰਸੀਪਲ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੂੰ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਵੱਲੋਂ ਜਿਲ੍ਹਾ ਫਿਰੋਜਪੁਰ ਵਿੱਚ ਸਿੱਖਿਆ, ਵਾਤਾਵਰਨ, ਸਥਿਰਤਾ ਤੇ ਉੱਦਮਤਾਂ ਨੂੰ ਉਤਸ਼ਾਹਿਤ ਕਰਨ ਤੇ ਸਰਵ ਸ਼੍ਰੇਸ਼ਠ ਸ਼ਲਾਘਾਯੋਗ ਪੁਰਸਕਾਰ ਨਾਲ ਸਨਮਾਨਿਆ
ਫਿਰੋਜਪੁਰ, 1-3-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਡਾ. ਅਗਨੀਜ਼ ਢਿੱਲੋਂ, ਸੈਕਟਰੀ ਦੇ ਯੋਗ ਦਿਸ਼ਾ-ਨਿਰੇਦਸ਼ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਨਿਰੰਤਰ ਤਰੱਕੀ ਦੇ ਰਾਹ ਤੇ ਅਗਰਸਰ ਹੈ।
ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੂੰ ਜਿਲ੍ਹਾ ਫਿਰੋਜਪੁਰ ਵਿੱਚ ਸਿੱਖਿਆ, ਵਾਤਾਵਰਨ, ਸਥਿਰਤਾ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਖੇਤਰ ਨਾਲ ਸੰਬੰਧਿਤ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਤੇ ਨੈਸ਼ਨਲ ਐਜੂ ਟਰੱਸਟ ਆਫ ਇੰਡੀਆਂ, ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਸਿੱਖਿਅਕ ਅਦਾਰਿਆਂ ਨੂੰ ਸਕਿੱਲ ਟੂ ਇੰਟਰਪ੍ਰਨੋਓਰਸ਼ਿਪ ਪ੍ਰੋਗਰਾਮ 2024-25 ਵਿੱਚ ਸਰਵ ਸ਼੍ਰੇਸ਼ਠ ਸ਼ਲਾਘਾਯੋਗ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।
ਇਹ ਪੁਰਸਕਾਰ ਉਨ੍ਹਾਂ ਨੂੰ ਮੁੱਖ ਮਹਿਮਾਨ ਪੰਜਾਬ ਹੈਰੀਟੇਜ ਐਂਡ ਟੂਰਿਜਮ ਪ੍ਰੋਮੋਸ਼ਨ ਬੋਰਡ ਦੇ ਅਡਵਾਇਜਰ ਸ਼੍ਰੀ ਦੀਪਕ ਬਾਲੀ ਅਤੇ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸਮਰਥ ਸ਼ਰਮਾ ਜੀ ਦੁਆਰਾ ਭੇਂਟ ਕੀਤਾ ਗਿਆ । ਸ਼੍ਰੀ ਸਮਰਥ ਸ਼ਰਮਾ ਨੇ ਦੱਸਿਆ ਕਿ ਪ੍ਰਿੰਸੀਪਲ ਡਾ. ਸੰਗੀਤਾ ਨੇ ਭਾਈਚਾਰੇ ਅਤੇ ਵਾਤਵਰਣ ਦੀ ਸਾਂਭ-ਸੰਭਾਲ ਤੋਂ ਇਲਾਵਾ ਇਸ ਦੇ ਚੰਗੇਰੇ ਭਵਿੱਖ ਲਈ ਅਹਿਮ ਉਪਰਾਲੇ ਕੀਤੇ ਹਨ । ਉਨ੍ਹਾਂ ਕਿਹਾ ਕਿ ਇਹ ਉਪਰਾਲੇ ਤੇ ਨਿਵੇਕੇਲੇ ਯਤਨ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੁਆਰਾ ਨਿਰਧਾਰਿਤ ਕੀਤੇ ਗਏ ਪੈਮਾਨਿਆ ‘ਤੇ ਪੂਰੇ ਉੱਤਰਦੇ ਹਨ।
ਇਸ ਸਨਮਾਨ ਨਾਲ ਨਿਵਾਜੇ ਜਾਣ ‘ਤੇ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਮੈਂ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੀ ਤਹਿ ਦਿਲੋ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀਆਂ ਸਿੱਖਿਆ ਤੇ ਵਾਤਾਵਰਨ ਨਾਲ ਸੰਬਧਿਤ ਘਾਲਣਾਵਾਂ ਨੂੰ ਪੁਰਸਕਾਰਿਤ ਕੀਤਾ । ਉਨ੍ਹਾਂ ਕਿਹਾ ਕਿ ਮੈਂ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸਮਰਥ ਸ਼ਰਮਾ ਜੀ ਦਾ ਉਚੇਚਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੀ ਸੰਸਥਾ ਵਿੱਚ ਸਿੱਖਿਆ, ਵਾਤਾਵਰਨ ਸਥਿਰਤਾ ਅਤੇ ਉੱਦਮਤਾ ਦੇ ਖੇਤਰਾਂ ਨਾਲ ਸੰਬੰਧਿਤ ਸੈਮੀਨਾਰ, ਵਰਕਸ਼ਾਪ ਆਦਿ ਆਯੋਜਿਤ ਕਰਵਾਏ। ਸਾਨੂੰ ਉਨ੍ਹਾਂ ਦੁਆਰਾ ਕੀਤੇ ਉੱਦਮਾਂ ਅਤੇ ਕਾਲਜ ਨੂੰ ਇਹਨਾਂ ਗਤੀਵਿਧੀਆਂ ਲਈ ਸਰਵ ਸ਼੍ਰੇਸ਼ਠ ਚੁਣਨਾ ਵੀ ਬੜੀ ਮਾਣ ਵਾਲੀ ਗੱਲ ਹੈ। ਸਾਡੀ ਸੰਸਥਾ ਹਮੇਸ਼ਾ ਨਾਰੀ ਸਿੱਖਿਆ ਲਈ ਪ੍ਰਤੀਬੱਧ ਹੈ।
ਡਾ. ਸੰਗੀਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੜਕੀਆਂ ਨੂੰ ਸਵੈ-ਵਿਸ਼ਵਾਸ਼ੀ, ਆਤਮ-ਨਿਰਭਰ ਬਣਨਾ ਚਾਹੀਦਾ ਹੈ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਲੜਕੀਆਂ ਨੇ ਆਪਣੇ-ਆਪ ਨੂੰ ਸਾਬਿਤ ਨਾ ਕੀਤਾ ਹੋਵੇ । ਫਿਰੋਜਪੁਰ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਵਿਚ ਵੀ ਲੜਕੀਆਂ ਨੂੰ ਆਪਣੇ ਕਲਾ ਕੋਸ਼ਲਤਾ ਵਿੱਚ ਨਿਪੁੰਨ ਕਰਕੇ ਉਹਨਾਂ ਨੂੰ ਆਪਣੇ ਪੈਰਾ ਉਪੱਰ ਖੜੇ ਕਰਕੇ ਤਾਕਤ ਬਖਸ਼ਣ ਤਾਂ ਕਿ ਉਹ ਆਪਣੀ ਯੋਗਤਾ ਅਨੁਸਾਰ ਆਪਣਾ ਵਿਕਾਸ ਕਰ ਸਕਣ ।
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਪਿਛਲੇ 9 ਦਹਾਕਿਆ ਤੋਂ ਨੈਤਿਕ ਕਦਰਾਂ-ਕੀਮਤਾ ਨਾਲ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਅਜਿਹੇ ਕਾਲਜ ਵਿੱਚ ਹੁਨਰਮੰਦ ਸਿੱਖਿਆ ਹਾਸਿਲ ਕਰਕੇ ਵਿਦਿਆਰਥਣਾਂ ਆਪਣੇ ਅਤੇ ਪਰਿਵਾਰ ਦੀ ਅਜੀਵਕਾ ਕਮਾਉਣ ਲਈ ਸਮਰੱਥ ਹੋ ਰਹੀਆਂ ਹਨ। ਇਸੇ ਦੇ
ਨਾਲ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਡਾ. ਅਗਨੀਜ਼ ਢਿੱਲੋਂ ਨੇ ਡਾ. ਸੰਗੀਤਾ, ਪ੍ਰਿੰਸੀਪਲ ਅਤੇ ਕਾਲਜ ਨੂੰ ਮਿਲੇ ਸਰਵੋਤਮ ਸਨਮਾਨ ਲਈ ਵਧਾਈ ਦਿੱਤੀ ।
ਪ੍ਰਿੰਸੀਪਲ ਡਾ. ਸੰਗੀਤਾ ਨੇ ਕਾਲਜ ਉੱਦਮਤਾ ਵਿਕਾਸ ਸੈਲ ਕੇ ਇੰਚਾਰਜ ਡਾ. ਮੋਕਸ਼ੀ, ਮੈਡਮ ਕਨਿਕਾ ਸਚਦੇਵਾ, ਡਾ. ਖੁਸ਼ਵਿੰਦਰ ਗਿੱਲ ਨੂੰ ਲੜਕੀਆਂ ਨੂੰ ਕੋਸ਼ਲਤਾ ਪ੍ਰਦਾਨ ਕਰਨ ਵਿੱਚ ਦਿੱਤੇ ਸਹਿਯੋਗ ਲਈ ਵਧਾਈ ਦਿੱਤੀ ।