ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਨੇ ਕਿਸਾਨ ਅੰਦੋਲਨ-2 ਵੱਲੋਂ ਆਏ ਐਲਾਨ ਮੁਤਾਬਕ ਪਿੰਡਾਂ,ਕਸਬਿਆਂ,ਸ਼ਹਿਰਾਂ ਵਿੱਚ ਮੋਦੀ ਸਰਕਾਰ ਦੇ ਕਿਸਾਨਾਂ ਮਜਦੂਰਾਂ ਫੂਕੇ ਪੁਤਲੇ
ਸ਼ੰਬੂ ਬਾਰਡਰ ਵੱਲ ਕਿਸਾਨ ਮਜਦੂਰ ਟਰੈਕਟਰ ਟਰਾਲੀਆਂ ਤੇ ਹੋਏ ਰਵਾਨਾ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਨੇ ਕਿਸਾਨ ਅੰਦੋਲਨ-2 ਵੱਲੋਂ ਆਏ ਐਲਾਨ ਮੁਤਾਬਕ ਪਿੰਡਾਂ,ਕਸਬਿਆਂ,ਸ਼ਹਿਰਾਂ ਵਿੱਚ ਮੋਦੀ ਸਰਕਾਰ ਦੇ ਕਿਸਾਨਾਂ ਮਜਦੂਰਾਂ ਫੂਕੇ ਪੁਤਲੇ।
ਸ਼ੰਬੂ ਬਾਰਡਰ ਵੱਲ ਕਿਸਾਨ ਮਜਦੂਰ ਟਰੈਕਟਰ ਟਰਾਲੀਆਂ ਤੇ ਹੋਏ ਰਵਾਨਾ।
ਫਿਰੋਜ਼ਪੁਰ, 10.1.2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵੱਲੋਂ ਪਿੰਡਾਂ , ਕਸਬਿਆ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਕਿਸਾਨ ਅੰਦੋਲਨ- 2 ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਨਾਅਰੇਬਾਜੀ ਕੀਤੀ।ਉਸ ਤੋਂ ਬਾਅਦ ਟਰੈਕਟਰ ਟਰਾਲੀਆਂ ,ਗੱਡੀਆ ਤੇ ਸ਼ੰਬੂ ਬਾਰਡਰ ਵੱਲ ਨੂੰ ਕਿਸਾਨਾਂ ਮਜ਼ਦੂਰਾਂ ਬੀਬੀਆ ਦੇ ਵੱਡੇ ਜਥੇ ਰਵਾਨਾ ਹੋਏ।
ਇਸ ਸਬੰਧੀ ਜਿਲ੍ਹਾ ਪ੍ਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ 11ਮਹੀਨਿਆ ਤੋਂ ਸ਼ੰਬੂ ਖਨੌਰੀ ਤੇ ਰਤਨਪੁਰਾ ਰਾਜਸਤਾਨ ਬਾਰਡਰਾਂ ਤੇ ਕਿਸਾਨ ਮਜਦੂਰ ਦੀਆਂ 12 ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ,ਨਾ ਤੇ ਮੋਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਦੇ ਰਹੀ ਹੈ ਤੇ ਨਾ ਹੀ ਮੰਗਾਂ ਮੰਨ ਰਹੀ ਹੈ। ਇਸ ਕਰਕੇ ਅੰਦੋਲਨ-2 ਨੂੰ ਚਲਾ ਰਹੇ ਦੋਹਾਂ ਫੋਰਮਾਂ ਵੱਲੋਂ ਅੰਦੋਲਨ ਨੂੰ ਤੇਜ਼ ਕਰਦੇ ਹੋਏ ਅੱਜ ਪੂਰੇ ਦੇਸ਼ ਵਿਚ ਹਰ ਪਿੰਡ ਸ਼ਹਿਰਾਂ ਵਿੱਚ ਕਿਸਾਨ ਪੁਤਲੇ ਫੂਕ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ। ਪੂਰਾ ਦੇਸ਼ ਅੰਦੋਲਨ ਦੀਆਂ ਮੰਗਾਂ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜਾ ਹੈ। ਇਹ ਅੰਦੋਲਨ ਮੰਗਾਂ ਲਾਗੂ ਕਰਵਾਉਣ ਤੱਕ ਜਾਰੀ ਰਹੇਗਾ।
ਆਗੂਆਂ ਨੇ ਅੱਗੇ ਕਿਹਾ ਕਿ ਅੱਜ ਤੋਂ ਜਿਲ੍ਹਾ ਫਿਰੋਜ਼ਪੁਰ ਦੀ ਸ਼ੰਬੂ ਬਾਰਡਰ ਤੇ ਵਾਰੀ ਹੈ। ਇਸ ਕਰਕੇ ਜਥੇਬੰਦੀ ਦੇ ਪੂਰੇ ਜਿਲ੍ਹੇ ਵਿੱਚੋਂ ਕਿਸਾਨ ਮਜਦੂਰ ਬੀਬੀਆ ਅਨੇਕਾਂ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਜਾ ਰਹੇ ਹਨ।