Ferozepur News

ਡੀ ਟੀ ਐੱਫ ਵੱਲੋਂ 2364 ਅਧਿਆਪਕਾਂ ਤੇ ਮੋਹਾਲੀ ਪੁਲਿਸ ਪ੍ਰਸ਼ਾਸਨ ਦੇ ਜਬਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ

ਸਰਕਾਰ ਡੰਗ ਟੱਪਾਊ ਨੀਤੀ ਛੱਡ ਕੇ ਸਲੈਕਟਡ ਅਧਿਆਪਕਾਂ ਨੂੰ ਨਿਊਕਤੀ ਪੱਤਰ ਦੇ ਕੇ ਸਕੂਲਾਂ ਵਿਚ ਭੇਜੇ

ਡੀ ਟੀ ਐੱਫ ਵੱਲੋਂ 2364 ਅਧਿਆਪਕਾਂ ਤੇ ਮੋਹਾਲੀ ਪੁਲਿਸ ਪ੍ਰਸ਼ਾਸਨ ਦੇ ਜਬਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ

ਡੀ ਟੀ ਐੱਫ ਵੱਲੋਂ 2364 ਅਧਿਆਪਕਾਂ ਤੇ ਮੋਹਾਲੀ ਪੁਲਿਸ ਪ੍ਰਸ਼ਾਸਨ ਦੇ ਜਬਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ
ਸਰਕਾਰ ਡੰਗ ਟੱਪਾਊ ਨੀਤੀ ਛੱਡ ਕੇ ਸਲੈਕਟਡ ਅਧਿਆਪਕਾਂ ਨੂੰ ਨਿਊਕਤੀ ਪੱਤਰ ਦੇ ਕੇ ਸਕੂਲਾਂ ਵਿਚ ਭੇਜੇ
ਫਿਰੋਜ਼ਪੁਰ 19 ਅਕਤੂਬਰ () ਪਿਛਲੇ ਲਗਪਗ ਪੰਜ ਸਾਲਾਂ ਤੋਂ ਲਟਕ ਰਹੀ 2364 ਈਟੀਟੀ  ਭਰਤੀ ਜੋ ਸੁਪਰੀਮ ਕੋਰਟ ਤੋਂ ਜਿੱਤ ਕੇ ਬੇਰੁਜਗਾਰ ਅਧਿਆਪਕ ਇਸ ਨੂੰ ਲਾਗੂ ਕਰਵਾਉਣ ਲਈ ਵਿੱਦਿਆ ਭਵਨ ਮੋਹਾਲੀ ਅੱਗੇ ਪਿਛਲੇ 60 ਦਿਨਾਂ ਤੋਂ ਧਰਨੇ ਤੇ ਬੈਠੇ ਹਨ। ਬੀਤੇ ਸ਼ੁਕਰਵਾਰ ਨੂੰ ਪੰਜਾਬ ਸਰਕਾਰ ਦੀ ਇਸ਼ਾਰੇ ਉਪਰ 2364 ਈ ਟੀ ਟੀ ਭਰਤੀ ਵਿੱਚ ਚੁਣੇ ਹੋਏ ਅਧਿਆਪਕਾਂ ਉੱਪਰ ਪੁਲਿਸੀਆਂ ਤਸੱਦਤ ਕੀਤਾ ਗਿਆ ਅਤੇ ਧਰਨੇ ਤੇ ਬੈਠੇ ਅਧਿਆਪਕਾਂ ਨੂੰ ਜਬਰਦਸਤੀ ਚੁਕਵਾ ਦਿਤਾ। ਬਦਲਾਅ, ਸਿੱਖਿਆ ਕ੍ਰਾਂਤੀ, ਇਨਕਲਾਬ ਦੇ ਝੂਠੇ ਨਾਅਰਿਆਂ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਥੱਪੜ ਮਾਰਨ ਅਤੇ ਗਿਰਫ਼ਤਾਰੀਆਂ ਦੇ ਰੂਪ ਵਿੱਚ ਪੁਲਿਸੀਆਂ ਜਬਰ ਢਾਹਿਆ ਗਿਆ।ਇਸ ਨਾਲ ਅਖੌਤੀ ਮੁਲਾਜ਼ਮ ਹਿਤੈਸ਼ੀ ਹੋਣ ਦੇ ਢੋਂਗ ਦਾ ਪਰਦਾ ਚੁੱਕਿਆ ਗਿਆ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਪੰਜਾਬ ਪ੍ਰਧਾਨ ਵਿਕਰਮਦੇਵ  ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਲਕੀਤ ਸਿੰਘ ਹਰਾਜ ਨੇ ਮੋਹਾਲੀ ਪੁਲਿਸ ਦੇ ਇਸ ਸ਼ਰਮਨਾਕ ਕਾਰੇ ਦੀ ਨਿਖੇਧੀ ਕਰਦੀਆਂ ਕਿਹਾ ਕਿ ਇਕ ਪਾਸੇ ਸਰਕਾਰ ਅਪਣੇ ਚਹੇਤੀਆਂ ਨੂੰ ਫਿਨਲੈਂਡ ਦੇ ਦੌਰੇ ਕਰਵਾ ਰਹੀ ਹੈ ਦੂਸਰੇ ਪਾਸੇ ਸਕੂਲਾਂ ਵਿਚ ਅਧਿਆਪਕਾਂ  ਦੀ ਉਡੀਕ ਵਿਚ ਬੈਠੇ ਬਚਿਆਂ ਲਈ ਅਧਿਆਪਕ ਭਰਤੀ ਕਰਨ ਤੋਂ ਕਿਨਾਰਾ ਕਰ ਰਹੀ ਹੈ। ਸਰਕਾਰ ਦੇ ਇਸ ਦੋਗਲੇ ਕਿਰਦਾਰ ਦਾ ਜਵਾਬ ਲੋਕ ਆਉਣ ਵਾਲਿਆਂ ਜਿਮਨੀ ਚੋਣਾਂ ਵਿਚ ਦੇਣਗੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ,ਵਿੱਤ ਸਕੱਤਰ ਅਸਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਮੋਹਾਲੀ ਗੁਰਪਿਆਰ ਸਿੰਘ ਕੋਟਲੀ  ਵੱਲੋਂ ਮੰਗ ਕੀਤੀ ਗਈ ਹੈ ਕਿ ਵੱਖ-ਵੱਖ ਸਰਕਾਰਾਂ ਦੀ ਨਲਾਇਕੀ ਕਾਰਨ ਕਈ ਸਾਲਾਂ ਤੋਂ ਲਟਕੀ ਪ੍ਰਾਇਮਰੀ ਅਧਿਆਪਕਾਂ ਦੀ 2364 ਈ.ਟੀ.ਟੀ. ਭਰਤੀ ਲਈ ਸਾਰੀਆਂ ਕੈਟਾਗਰੀਆਂ ਦੇ ਸਿਲੈਕਟਡ ਅਧਿਆਪਕਾਂ ਨੂੰ ਸਟੇਸ਼ਨ ਚੋਣ ਫੌਰੀ ਕਾਰਵਾਈ ਜਾਵੇ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ। ਇਸ ਮੌਕੇ ਅਮਿਤ ਕੁਮਾਰ, ਸਰਬਜੀਤ ਸਿੰਘ ਭਾਵੜਾ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ, ਇੰਦਰ ਸਿੰਘ, ਅਰਵਿੰਦ ਕੁਮਾਰ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button