ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਓਰਇਨਟੇਸ਼ਨ ਪ੍ਰੋਗਰਾਮ ਦਾ ਕੀਤਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਓਰਇਨਟੇਸ਼ਨ ਪ੍ਰੋਗਰਾਮ ਦਾ ਕੀਤਾ ਆਯੋਜਨ
ਫਿਰੋਜਪੁਰ, 10-9-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ A+ ਗ੍ਰੇਡ ਹਾਸਿਲ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਲਗਾਤਾਰ ਅੱਗੇ ਵੱਧ ਰਿਹਾ ਹੈ । ਇਹ ਸੰਸਥਾ 1934 ਤੋਂ ਮਹਿਲਾ ਸਸ਼ਕਤੀਕਰਨ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸੇ ਲੜੀ ਦੇ ਅਧੀਨ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੁਆਰਾ 2 ਸਤੰਬਰ ਤੋਂ 6 ਸਤੰਬਰ ਤੱਕ ਓਰਇਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਸਬੰਧਿਤ ਵੈਬੋ ਪੈਕ, ਲਾਇਬ੍ਰੇਰੀ ਸੈਫ਼ਟਵੇਅਰ ‘ਕੋਹਾ’ ਲਾਇਬ੍ਰੇਰੀ ਈ-ਰਿਰਸਿਸ, ਐਨ-ਲਿਸਟ ਐਂਡ ਡੇਲ-ਨੈੱਟ, ਲਾਇਬੇਰੀ ਬਲੋਗ, ਪਿਰੋਡਿਕਲਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦਾ ਮੁੱਖ ਉਪਦੇਸ਼ ਲਾਇਬ੍ਰੇਰੀ ਵਿੱਚ ਵਰਤੋਂ ਹੋਣ ਵਾਲੇ ਵੈਬੋ ਪੈਕ, ਲਾਇਬ੍ਰੇਰੀ ਸੈਫ਼ਟਵੇਅਰ ‘ਕੋਹਾ’ ਲਾਇਬ੍ਰੇਰੀ ਈ-ਰਿਰਸਿਸ, ਐਨ-ਲਿਸਟ ਐਂਡ ਡੇਲ-ਨੈੱਟ, ਲਾਇਬੇਰੀ ਬਲੋਗ, ਪਿਰੋਡਿਕਲਸ, ਯੂ.ਜੀ.ਸੀ. ਨੈਟ, ਬੈਕ ਅਤੇ ਰੇਲਵੇ ਨਾਲ ਸਬੰਧਤ ਕਿਤਾਬਾਂ ਬਾਰੇ ਵਿਦਿਆਰਥੀਆਂ ਨੂੰ ਦੱਸਣਾ ਸੀ । ਇਸ ਪ੍ਰੌਗਰਾਮ ਵਿੱਚ ਮੈਡਮ ਅਲਕਾ, ਮੈਡਮ ਸੰਧਿਆ ਦੁਆਰਾ ਆਰਟਸ ਅਤੇ ਸਾਇੰਸ ਲਾਇਬ੍ਰੇਰੀ ਵਿੱਚ ਓਰਇਨਟੇਸ਼ਨ ਪ੍ਰੋਗਰਾਮ ਨੂੰ ਲਾਇਬ੍ਰੇਰੀ ਸਟਾਫ ਦੇ ਨਾਲ ਮਿਲਕੇ ਸਫਲ ਬਣਾਉਣ ਵਿੱ ਆਪਣੀ ਅਹਿਮ ਭੂਮਿਕਾ ਨਿਭਾਈ ਗਈ । ਇਸ ਮੌਕੇ ਡਾ. ਸੰਗੀਤਾ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ।
ਉਹਨਾਂ ਇਸ ਮੌਕੇ ਵਿਦਿਆਰਥਣਾਂ ਨੂੰ ਲਾਇਬ੍ਰੇਰੀ ਵਿਭਾਗ ਦੁਆਰਾ ਦੱਸੀ ਜਾਣ ਵਾਲੀ ਜਾਣਕਾਰੀ ਨੂੰ ਪੂਰਨ ਰੂਪ ਵਿੱਚ ਸਿੱਖਣ ਲਈ ਪ੍ਰੇਰਿਤ ਕੀਤਾ । ਜਿਸ ਨਾਲ ਉਹਨਾਂ ਦੀ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਵਿੱਚ ਰੁਚੀ ਵਧ ਸਕੇ ਅਤੇ ਉਨ੍ਹਾਂ ਨੂੰ ਲੋੜਮੰਦ ਕਿਤਾਬਾਂ ਲੱਭਣ ਵਿੱਚ ਆਸਾਨੀ ਰਹੇ । ਇਸ ਦੇ ਨਾਲ ਇਹ ਵੀ ਉਹਨਾਂ ਨੇ ਪ੍ਰੋਗਰਾਮ ਦੇ ਸਫਲ ਆਯਜੋਨ ਤੇ ਆਰਟਸ ਅਤੇ ਸਾਇੰਸ ਲਾਇਬ੍ਰੇਰੀ ਦੇ ਸਾਰੇ ਸਟਾਫ ਮੈਬਰਜ਼ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਚੈਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਨੇ ਵਿਦਿਆਰਥਣਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।