Ferozepur News
ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ‘ਸਿੱਖਿਆ ਸਪਤਾਹ’ ਤਹਿਤ ਟੀ.ਐਲ. ਐਮ. ਪ੍ਰਦਰਸ਼ਨੀਆਂ
ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ‘ਸਿੱਖਿਆ ਸਪਤਾਹ’ ਤਹਿਤ ਟੀ.ਐਲ. ਐਮ. ਪ੍ਰਦਰਸ਼ਨੀਆਂ
ਫ਼ਿਰੋਜ਼ਪੁਰ 23 ਜੁਲਾਈ 2024
ਸਰਕਾਰੀ ਸਕੂਲਾਂ ਵਿੱਚ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ, ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ (ਸੈ.ਸਿੱ) ਸੰਜੀਵ ਕੁਮਾਰ ਗੌਤਮ ਅਤੇ ਉੱਪ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਪ੍ਰਗਟ ਸਿੰਘ ਬਰਾੜ, ਨੋਡਲ ਅਫਸਰ ਕਮ ਹੈੱਡ ਮਾਸਟਰ ਚਰਨ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਪਤਾਹ ਦਾ ਆਗਾਜ਼ ਹੋ ਗਿਆ ਹੈ।
ਇਸ ਸਪਤਾਹ ਦੇ ਪਲੇਠੇ ਦਿਨ ਸਰਹੱਦੀ ਸਕੂਲ ,ਸਰਕਾਰੀ ਹਾਈ ਸਮਾਰਟ ਸਕੂਲ ਅਹਿਮਦ ਢੰਡੀ ‘ਚ ਵਿਦਿਆਰਥੀਆਂ ਅਤੇ ਵਿਸ਼ਾਵਾਰ ਅਧਿਆਪਕਾਂ ਦੀ ਰਲਵੀਂ ਮਿਹਨਤ ਨਾਲ ਤਿਆਰ ਕੀਤੇ ਟੀਚਿੰਗ ਲਰਨਿੰਗ ਮਟੀਰੀਅਲ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਸਕੂਲ ਮੁਖੀ, ਹੈਡ ਮਾਸਟਰ ਜਗਦੀਸ਼ ਸਿੰਘ, ਸੀਨੀਅਰ ਅਧਿਆਪਕਾ ਮੈਡਮ ਸੁਖਵਿੰਦਰ ਕੌਰ ਗਰੇਵਾਲ, ਮੈਡਮ ਪਰਮਜੀਤ ਕੌਰ ਮਿਸਟ੍ਰੈਸ ਦੀ ਹਾਜਰੀ ਵਿੱਚ ਸੰਬੋਧਨ ਕਰਦਿਆਂ ਸਟੇਟ ਪੱਧਰੀ ਸੋਸ਼ਲ ਸਾਇੰਸ ਦੇ ੳ ਉੱਘੇ ਚਿੰਤਕ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਹਫਤੇ ਦੇ ਵੱਖ-ਵੱਖ ਦਿਨਾਂ ਵਿੱਚ ਮੁਢਲੇ ਗਿਆਨ ਤੇ ਲੈਕਚਰ ਸੀਰੀਜ਼ ,ਸਥਾਨਕ ਖੇਡਾਂ, ਲੋਕ ਗੀਤ ਸੱਭਿਆਚਾਰਕ ਪ੍ਰੋਗਰਾਮ ,ਕਰੀਅਰ ਐਂਡ ਗਾਈਡੈਂਸ, ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਤਵੰਤੇ ਸੱਜਣਾਂ ਦੀ ਮਿਲਣੀ ਦੌਰਾਨ ਸਕੂਲ ਦੇ ਚੱਲ ਰਹੇ ਕੰਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਵੱਖ ਵੱਖ ਉੱਘੇ ਵਿਦਵਾਨ ਅਤੇ ਆਹਲਾ ਅਫਸਰ ਆਪਣੇ ਲੈਕਚਰ ਵੀ ਬੱਚਿਆਂ ਨੂੰ ਦੇਣਗੇ। ਮੈਥ ਮਾਸਟਰ ਗੁਰਮੇਜ ਸਿੰਘ ਨੇ ਟੀ.ਐਲ.ਐਮ ਦੀ ਸ਼ਾਨਦਾਰ ਤਿਆਰੀ ਦੇ ਨੁਕਤੇ ਅਤੇ ਬਿਖਮ ਸੰਕਲਪਾਂ ਨੂੰ ਸਮਝਣ ਵਾਸਤੇ ਟੀ.ਐਲ.ਐਮ ਦੀ ਸੁਚੱਜੀ ਵਰਤੋ ਬਾਰੇ ਬੜੀ ਰੌਚਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਆਸਥਾ ਕੰਬੋਜ ,ਸੈਲਕਾ ਕੰਬੋਜ, ਸਿਖਲਾਈ ਅਧੀਨ ਅਧਿਆਪਕਾ ,ਮੈਡਮ ਜਸਬੀਰ ਕੌਰ, ਮੈਡਮ ਮਨਪ੍ਰੀਤ ਕੌਰ ਸਮਾਜ ਸੇਵੀ ਮਾਨ ਸਿੰਘ ਸੋਢੀ,ਬਾਪੂ ਕਰਨੈਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।