ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਨਵੇਂ ਸੈਸ਼ਨ 2024-25 ਦਾ ਆਗਾਜ਼ ਕੀਤਾ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਨਵੇਂ ਸੈਸ਼ਨ 2024-25 ਦਾ ਆਗਾਜ਼ ਕੀਤਾ ਗਿਆ
ਫ਼ਿਰੋਜ਼ਪੁਰ, 15-7-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਦੇਵ ਸਮਾਜ ਸੰਸਥਾ ਦੇ ਸੰਸਥਾਪਕ ਭਗਵਾਨ ਦੇਵ ਆਤਮਾ ਜੀ ਦਾ ਆਸ਼ੀਰਵਾਦ ਲੈਣ ਲਈ ਕਾਲਜ ਕੈਂਪਸ ਦੇ ਸਾਧਨਾਂ ਮੰਦਰ ਵਿੱਚ ਸਭਾਪਤੀ ਡਾ. ਸੁਨੀਤਾ ਰੰਗਬੁੱਲਾ, ਮੈਂਬਰ ਦੇਵ ਸਮਾਜ ਮੈਨੇਜਿੰਗ ਕਮੇਟੀ ਫਿਰੋਜਪੁਰ ਦੁਆਰਾ ਸਭਾ ਕਰਵਾ ਕੇ ਨਵੇਂ ਸੈਸ਼ਨ 2024-25 ਦਾ ਆਗਾਜ਼ ਕੀਤਾ ਗਿਆ । ਇਸ ਸਭਾ ਵਿੱਚ ਮੈਨਜਿੰਗ ਕਮੇਟੀ ਦੇ ਮੈਂਬਰ ਸਹਿਬਾਨ, ਕਾਲਜ ਟੀਚਿੰਗ/ਨਾਨ ਟੀਚਿੰਗ ਸਟਾਫ਼ ਹਾਜ਼ਰ ਰਿਹਾ। ਇਸ ਸਭਾ ਦੀ ਸ਼ੁਰੂਆਤ ‘ਕਰੂ ਮੈਂ ਕਾਮਨਾਂ ਐਸੀ ਸੁਫਲ ਜੀਵਣ ਜੇ ਮੇਰਾ ਹੋ’ ਭਜਨ ਨਾਲ ਕੀਤੀ ਗਈ ।
ਸਭਾਪਤੀ ਡਾ. ਸੁਨੀਤਾ ਰੰਗਬੁੱਲਾ ਨੇ ਪੂਰਵ ਪ੍ਰਿੰਸੀਪਲ ਸ਼੍ਰੀਮਾਨ ਧਰਮਵੀਰ ਜੀ, ਸ਼੍ਰੀਮਾਨ ਪੀ.ਵੀ. ਕਨਲ ਜੀ ਦੁਆਰਾ ਇਸ ਦੇਵ ਸਮਾਜ ਸੰਸਥਾਂ ਪ੍ਰਤੀ ਨਿਭਾਈ ਨਿਰਸਵਾਰਥ ਸੇਵਾ ਭਾਵਨਾਂ ਦੀਆਂ ਉਦਾਹਰਨਾਂ ਦਿੰਦੇ ਹੋਏ ਉਹਨਾਂ ਦੇ ਸਮੁੱਚੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ । ਉਹਨਾਂ ਅਧਿਆਪਕ ਸਾਥੀਆਂ ਨੂੰ ਦੇਵ ਸਮਾਜ ਸਿੱਖਿਆਂ ਸੰਸਥਾਵਾਂ ਦੇ ਵਿਕਾਸ ਲਈ ਹਰ ਸਮੇਂ ਤਤਪਰ ਰਹਿਣ, ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ ।
ਉਹਨਾਂ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਪੂਰੇ ਜੋਸ਼, ਨਵੀਂ ਉਮੀਦ ਨਾਲ ਕੀਤੀ ਜਾਵੇ ਤਾਂ ਜੋ ਨਾਰੀ ਨੂੰ ਸਿੱਖਿਅਤ ਕਰਨ ਅਤੇ ਉੱਚ ਅਹੁਦਿਆਂ ਤੇ ਪੁੰਹਚਾਉਣ ਦਾ ਜੋ ਪ੍ਰਣ ਇਸ ਸੰਸਥਾ ਦੁਆਰਾ ਲਿਆ ਗਿਆ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਸਕੇ । ਉਹਨਾਂ ਕਿਹਾ ਕਿ ਅਧਿਆਪਕ ਸਮਾਜ ਦੀ ਸਿਰਜਣਾਂ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅਧਿਆਪਕ ਦੁਆਰਾ ਦਰਸਾਇਆ ਗਿਆ ਮਾਰਗ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਸਮਾਜ ਪ੍ਰਤੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਕਾਬਿਲ ਬਣਾ ਕੇ ਮੰਜਿਲ ਤੱਕ ਪੁੰਹਚਾਉਂਦਾ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਦੁਆਰਾ ਭਗਵਾਨ ਦੇਵ ਆਤਮਾਂ ਜੀ ਨੂੰ ਨਤਮਸਤਕ ਹੁੰਦਿਆਂ ਨਵੇਂ ਸੈਸ਼ਨ 2024-25 ਦੇ ਆਗਾਜ਼ ਮੌਕੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਮੈਨੂੰ ਤੁਹਾਡੇ ਸਭ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਨਤੀਜਿਆਂ ਦੀ ਆਸ ਹੈ । ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਤੁਸੀ ਸਾਰੇ ਇਸ ਨਵੇਂ ਸੈਸ਼ਨ ਵਿੱਚ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਇਸ ਕਾਲਜ ਦੇ ਵਿਕਾਸ ਲਈ ਹਰ ਸੰਭਵ ਯਤਨ ਕਰੋਗੇ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲਂ ਦੁਆਰਾ ਨਵੇਂ ਸੈਸ਼ਨ ਮੌਕੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।