ਕਿਸਾਨੀ ਮੰਗਾਂ ਸੰਬੰਧੀ ਚਲ ਰਹੇ ਮੋਰਚੇ ਮੰਗਾਂ ਦੀ ਪੂਰਤੀ ਤੱਕ ਰਹਿਣਗੇ ਨਿਰੰਤਰ ਜਾਰੀ – ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ
ਕਿਸਾਨੀ ਮੰਗਾਂ ਸੰਬੰਧੀ ਚਲ ਰਹੇ ਮੋਰਚੇ ਮੰਗਾਂ ਦੀ ਪੂਰਤੀ ਤੱਕ ਰਹਿਣਗੇ ਨਿਰੰਤਰ ਜਾਰੀ – ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ
ਫਿਰੋਜ਼ਪੁਰ, ਜੂਨ 6, 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜੋਨ ਆਗੂਆਂ ਦੀ ਮੀਟਿੰਗ ਗੁਰਦੁਆਰਾ ਅਰਮਾਨ ਪੁਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਬਾਰੇ ਲਿਖਤੀ ਪ੍ਰੈਸ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਆਗੂਆਂ ਨੇ ਕਿਹਾ ਕਿ ਚੱਲ ਰਹੇ ਖਨੌਰੀ, ਸ਼ੰਭੂ ਬਾਰਡਰਾਂ ਤੇ ਮੋਰਚੇ ਪੂਰੀ ਚੜ੍ਹਦੀ ਕਲਾਂ ਵਿੱਚ ਹਨ ਤੇ ਚਾਹੇ ਕਿਸੇ ਵੀ ਪਾਰਟੀ ਜਾਂ ਗਠਜੋੜ ਦੀ ਸਰਕਾਰ ਬਣੇ ਜਿਨ੍ਹਾਂ ਟਾਇਮ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਕਰਦੀਆਂ ਮੋਰਚੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੋਰਚੇ ਵਿੱਚ ਜਾਣ ਲਈ ਜ਼ਿਲ੍ਹਾ ਵਾਰ ਤੀਬਰਤਾ ਸੂਬਾ ਕਮੇਟੀ ਵਲੋਂ ਬਣਾ ਕੇ ਪੇਸ਼ ਕਰ ਦਿੱਤੀ ਗਈ ਹੈ ਤੇ ਆਪਣੀ ਵਾਰੀ ਆਉਣ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਚੋਂ ਹਜ਼ਾਰਾਂ ਦੀ ਗਿਣਤੀ ਲੈ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਤੇ ਚੱਲ ਰਹੇ ਮੋਰਚੇ ਵਾਸਤੇ ਲੰਗਰਾਂ ਲਈ ਪਿੰਡਾਂ ਵਿਚੋਂ ਵੱਧ ਤੋਂ ਵੱਧ ਕਣਕ ਇਕੱਠੀ ਕਰਕੇ ਜਮਾਂ ਕੀਤੀ ਜਾਵੇ। ਮੀਟਿੰਗ ਵਿੱਚ ਪਿੰਡਾਂ ਦੇ ਫੰਡਾਂ ਦੀ ਰਿਪੋਰਟ, ਵਹੀਕਲਾ ਦੀ ਰਿਪੋਰਟ, ਜਥੇਬੰਦਕ ਢਾਂਚੇ ਤੇ ਹੋਰ ਘਾਟਾਂ ਕਮਜ਼ੋਰੀਆਂ ਤੇ ਵੀ ਮੰਥਨ ਕੀਤਾ ਗਿਆ। ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰਵਾਲਾ, ਅਮਨਦੀਪ ਸਿੰਘ ਕੱਚਰਭੰਨ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸੁਰਜੀਤ ਸਿੰਘ ਫੌਜੀ, ਬਲਰਾਜ ਸਿੰਘ ਫੇਰੋਕੇ, ਗੁਰਬਖਸ਼ ਸਿੰਘ ਪੰਜਗਰਾਈਂ, ਬੂਟਾ ਸਿੰਘ ਕਰੀਕਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਮੇਲ ਸਿੰਘ ਜੀਆਬੱਗਾ, ਮੱਖਣ ਸਿੰਘ ਵਾੜਾ ਜਵਾਹਰ ਆਦਿ ਆਗੂ ਹਾਜਰ ਸਨ।🖍️🖍️🖍️ ਬਲਜਿੰਦਰ ਤਲਵੰਡੀ