ਫਿਰੋਜ਼ਪੁਰ : ਸ਼ਹੀਦ ਊਧਮ ਸਿੰਘ ਚੌਂਕ ਦਾ ਨਵੀਨੀਕਰਨ ਸ਼ੁਰੂ
ਅਰਦਾਸ ਉਪਰੰਤ ਕਾਰ ਸੇਵਾ ਵਾਲੇ ਬਾਬਿਆਂ ਤੇ ਪਤਵੰਤਿਆਂ ਨੇ ਰੱਖਿਆ ਨੀਂਹ ਪੱਥਰ
ਸ਼ਹੀਦ ਊਧਮ ਸਿੰਘ ਚੌਂਕ ਦਾ ਨਵੀਨੀਕਰਨ ਸ਼ੁਰੂ
ਅਰਦਾਸ ਉਪਰੰਤ ਕਾਰ ਸੇਵਾ ਵਾਲੇ ਬਾਬਿਆਂ ਤੇ ਪਤਵੰਤਿਆਂ ਨੇ ਰੱਖਿਆ ਨੀਂਹ ਪੱਥਰ
ਫਿਰੋਜਪੁਰ, 5.5=2024:ਫ਼ਿਰੋਜਪੁਰ; ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਵਿੱਚ ਸ਼ਹੀਦ ਦੇ ਨਵੇਂ ਬੁੱਤ ਦੀ ਸਥਾਪਨਾ ਤੋਂ ਪਹਿਲੋਂ ਚੌਂਕ ਦੇ ਨਵੀਨੀਕਰਨ ਦਾ ਕੰਮ ਐਤਵਾਰ ਨੂੰ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਗੁਰਦਵਾਰਾ ਸ੍ਰੀ ਸਾਰਾਗੜ੍ਹੀ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬਲੰਬਰ ਸਿੰਘ ਵੱਲੋਂ ਅਰਦਾਸ ਕਾਰਨ ਉਪਰੰਤ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਵੱਲੋਂ ਗੁਰਦਵਾਰਾ ਸ੍ਰੀ ਜਾਮਨੀ ਸਾਹਿਬ ਕਾਰ ਸੇਵਾ ਨਿਭਾ ਰਹੇ ਮੁਖੀ ਬਾਬਾ ਗੁਰਮੇਜ ਸਿੰਘ ਜੀ ਅਤੇ ਪਤਵੰਤਿਆ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਭਵਨ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਐਡਵੋਕੇਟ ਬਲਜੀਤ ਸਿੰਘ ਕੰਬੋਜ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਦਾ ਇਕ ਵਿਸ਼ਾਲ ਬੁੱਤ ਬਣ ਕੇ ਤਿਆਰ ਹੋ ਚੁੱਕਾ ਹੈ।
ਬੁੱਤ ਸਥਾਪਨਾ ਤੋਂ ਪਹਿਲੋਂ ਓਥੇ ਪਲੇਟਫਾਰਮ ਬਣਾਉਣਾ ਜ਼ਰੂਰੀ ਹੈ।ਇਸ ਕੰਮ ਲਈ ਸੋਮਵਾਰ ਨੂੰ ਅਰਦਾਸ ਕਾਰਨ ਉਪਰੰਤ ਪਲੇਟਫਾਰਮ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਚੌਂਕ ਦੇ ਨਵੀਨੀਕਰਨ ਮਗਰੋਂ ਪੂਰੇ ਰਸਮੋ ਰਿਵਾਜ਼ ਨਾਲ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਚੋਂਕ ਵਿਚ ਸਥਾਪਿਤ ਕੀਤਾ ਜਾਵੇਗਾ ।
ਇਸ ਮੌਕੇ ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐਸਜੀਪੀਸੀ, ਐਡਵੋਕੇਟ ਬਲਜੀਤ ਸਿੰਘ ਕੰਬੋਜ, ਗੁਰਭੇਜ ਸਿੰਘ ਟਿੱਬੀ, ਪਰਮਿੰਦਰ ਸਿੰਘ ਥਿੰਦ, ਜਸਪਾਲ ਹਾਂਡਾ, ਡਾਕਟਰ ਅਮਰੀਕ ਸਿੰਘ ਸ਼ੇਰ ਖਾਂ, ਹਰਚਰਣ ਸਿੰਘ ਸਾਮਾ, ਬਲਰਾਜ ਸਿੰਘ ਨੰਬਰਦਾਰ,ਅਵਤਾਰ ਸਿੰਘ ਦੁਲਚੀ ਕੇ , ਕਰਤਾਰ ਸਿੰਘ ਮੂੰਗਲਾ, ਅਮਰੀਕ ਸਿੰਘ ਹੀਰੋ , ਹਰਪ੍ਰੀਤ ਸਿੰਘ ਸ਼ੇਰ ਖਾਂ ,ਪਰਮਜੀਤ ਮਹਿਰੋਕ, ਸੁਖਦੇਵ ਸਿੰਘ , ਦਰਸ਼ਨ ਸਿੰਘ , ਵਰਿਆਮ ਸਿੰਘ ਅਤੇ ਹੋਰ ਵੀ ਹਾਜ਼ਿਰ ਸਨ