SVEEP ਟੀਮ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬੈਂਕਾਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਦੀ ਅਗਵਾਈ ਕੀਤੀ
SVEEP ਟੀਮ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਬੈਂਕਾਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਦੀ ਅਗਵਾਈ ਕੀਤੀ
ਗੁਰੂਹਰਸਹਾਏ, 19-4-2024: ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗੁਰੂਹਰਸਹਾਏ ਸ਼੍ਰੀ ਗਗਨਦੀਪ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਚਾਂਦ ਪ੍ਰਕਾਸ਼ , ਸੁਪਰਡੈਂਟ ਕੇਵਲ ਕ੍ਰਿਸ਼ਨ,ਜਿਲਾ ਸਵੀਪ ਕੋਆਰਡੀਨੇਟਰ ਡਾ: ਸਤਿੰਦਰ ਸਿੰਘ ,ਕਾਨੂੰਗੋ ਮੈਡਮ ਗਗਨਦੀਪ ਦੀ ਸਹਿਯੋਗ ਨਾਲ ਲੋਕ ਸਭਾ ਚੋਣਾਂ 2024 ਦੇ ਸੂਬਾ ਪੰਜਾਬ ਵਿੱਚ 1 ਜੂਨ ਨੂੰ ਹੋ ਰਹੇ ਮਤਦਾਨ ਵਾਸਤੇ ਵੋਟਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਟੀਮ ਵੱਲੋਂ ਅੱਜ ਵੱਖ-ਵੱਖ ਬੈਂਕਾਂ ਵਿੱਚ ਦੌਰਾ ਕਰਕੇ ਵੋਟਰ ਜਾਗਰੂਕਤਾ ਮੁਹਿੰਮ ਨੂੰ ਚਰਮ ਸੀਮਾ ਤੇ ਪਹੁੰਚਾ ਦਿੱਤਾ ਹੈ। ਸਵੀਪ ਟੀਮ ਦੁਆਰਾ ਬੈਂਕਾਂ ਦੇ ਮਾਧਿਅਮ ਦੁਆਰਾ ਇਸ ਮੁਹਿੰਮ ਤਹਿਤ ਆਪਣੇ ਜੁੜੇ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਬਰਾਬਰ ਹਿੱਸੇਦਾਰ ਬਣਾਇਆ ਜਾ ਰਿਹਾ ਹੈ। ਅੱਜ ਸਟੇਟ ਬੈਂਕ ਮੇਨ ਬਰਾਂਚ ਗੁਰੂ ਹਰ ਸਹਾਏ ਦੀਆਂ ਦੋਵੇ ਬ੍ਰਾਂਚਾਂ ਪੰਜਾਬ ਐਂਡ ਸਿੰਧ ਬੈਂਕ ,ਐਚ.ਡੀ.ਐਫ.ਸੀ ਬੈਂਕ ਵਿੱਚ ਜੁੜੇ ਗ੍ਰਾਹਕਾਂ ਨੂੰ 1 ਜੂਨ ਨੂੰ ਹੋਣ ਜਾ ਰਹੀ ਵੋਟਿੰਗ ਵਾਸਤੇ ਭਾਰੀ ਮਤਦਾਨ ਲਈ ਉਤਸਾਹਿਤ ਵੋਟਰ ਬਣ ਕੇ ਅੱਗੇ ਆਉਣ ਲਈ ਪ੍ਰੇਰਨਾ ਕੀਤੀ ਗਈ। ਸਵੀਪ ਟੀਮ ਦੇ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ,ਹਰਮਨਪ੍ਰੀਤ ਸਿੰਘ, ਮੈਡਮ ਚਰਨਜੀਤ ਕੌਰ, ਸੁਸ਼ੀਲ ਕੁਮਾਰ ਦੁਆਰਾ ਵੋਟਰਾਂ ਨਾਲ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ ਤੇ ਵੱਖ-ਵੱਖ ਸਹੂਲਤਾਂ ਦੇ ਨਾਲ ਨਾਲ ਹਰ ਨੌਜਵਾਨ, ਇਸਤਰੀ ਵੋਟਰ, ਸੀਨੀਅਰ ਸਿਟੀਜਨ ਦਿਵਿਆਂਗ ਵੋਟਰਾਂ ਵਾਸਤੇ ਨਿਵੇਕਲੇ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਗਿਆ। ਸਟੇਟ ਬੈਂਕ ਮੇਨ ਬਰਾਂਚ ਦੇ ਮੁੱਖ ਪ੍ਰਬੰਧਕ ,ਪ੍ਰੇਮ ਕੁਮਾਰ ਗਰਗ, ਸਟੇਟ ਬੈਂਕ ਗੁਰੂਹਰਸਹਾਏ ਦੀ ਪਟਿਆਲਾ ਬ੍ਰਾਂਚ ਬੈਂਕ ਮੈਨੇਜਰ ਅਮਨਦੀਪ ਸਿਡਾਨਾ,ਪੰਜਾਬ ਐਂਡ ਸਿੰਧ ਬੈਂਕ ਮੈਨਜਰ ਗੁਰਜੀਤ ਸਿੰਘ, ਐਚ.ਡੀ.ਐਫ.ਸੀ ਬੈਂਕ ਦੇ ਮੈਨੇਜਰ ਪ੍ਰਦੀਪ ਠੁਕਰਾਲ ਦੁਆਰਾ ਵਿਸ਼ਵਾਸ ਦਵਾਇਆ ਗਿਆ ਕਿ ਉਹ ਪੋਲਿੰਗ ਡੇਅ ਤੱਕ ਆਪਣੀ ਗ੍ਰਾਹਕਾਂ ਨੂੰ ਫਲੈਕਸ, ਬੈਨਰ ਅਤੇ ਹੋਰਨਾ ਸੰਚਾਰ ਦੇ ਸਾਧਨਾਂ ਰਾਹੀਂ ਆਪਣੇ ਗ੍ਰਾਹਕਾਂ ਨੂੰ ਵੋਟਿੰਗ ਲਈ ਭਾਰੀ ਉਤਸਾਹਿਤ ਕਰਨਗੇ। ਅੱਜ ਦੀ ਇਸ ਵਿੱਚ ਫੇਰੀ ਦੌਰਾਨ ਇਲੈਕਸ਼ਨ ਦਫਤਰ ਤੋਂ ਬਲਵੰਤ ਸਿੰਘ , ਮਨਪ੍ਰੀਤ ਸਿੰਘ ,ਅਕਾਊਂਟ ਟੀਮ ਦੇ ਰੋਹਿਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।