ਭਾਰਤ ਪਾਕਿ ਵੰਡ ਦੇ ਦਰਦਾਂ ਨੂੰ ਬਿਆਨਦੀ ਹੈ ਗ਼ਦਰ 1947, ਪ੍ਰੀਮੀਅਰ ‘ਚ ਪੁੱਜੇ ਨਾਮੀ ਚੇਹਰੇ
ਭਾਰਤ ਪਾਕਿ ਵੰਡ ਦੇ ਦਰਦਾਂ ਨੂੰ ਬਿਆਨਦੀ ਹੈ ਗ਼ਦਰ 1947
ਪ੍ਰੀਮੀਅਰ ‘ਚ ਪੁੱਜੇ ਨਾਮੀ ਚੇਹਰੇ
ਫ਼ਿਰੋਜ਼ਪੁਰ 16 ਫਰਵਰੀ, 2024: ਭਾਰਤ ਪਾਕਿ ਵੰਡ ਨੂੰ ਭਾਵੇਂ 78 ਸਾਲ ਦੇ ਕਰੀਬ ਹੋ ਚੱਲੇ ਹਨ ਪਰ ਬਟਵਾਰੇ ਦੇ ਦਰਦ ਹਾਲੇ ਵੀ ਅੱਲੇ ਹਨ। ਖ਼ਾਸਕਰ ਦੋਨਾਂ ਪੰਜਾਬਾਂ ਦੀ ਹੋਈ ਵੰਡ ਦਾ ਸੰਤਾਪ ਭੋਗ ਰਹੇ ਲੋਕ ਅੱਜ ਵੀ ਪਿੰਡੇ ਤੇ ਹੰਡਾ ਰਹੇ ਹਨ।
ਅਜਿਹੇ ਹੀ ਕਹਾਣੀ ਹੈ ਅੱਜ ਗ਼ਦਰ 1947 – ਇੱਕ ਵਿਛੋੜਾ। ਕਮਲ ਦ੍ਰਾਵਿੜ ਦੁਆਰਾ ਲਿਖਤ ਅਤੇ ਡਾਇਰੈਕਟ ਕੀਤੀ ਇਸ ਫਿਲਮ ਚ ਜਿੱਥੇ ਲੋਕਾਂ ਦੇ ਵਿਛੜਨ, ਮੁਹੱਬਤਾਂ ਦੀ ਵੰਡ ਨੂੰ ਵਿਖਾਇਆ ਗਿਆ ਹੈ ਓਥੇ ਧਰਮ ਦੇ ਠੇਕੇਦਾਰਾਂ ਵੱਲੋਂ ਕੀਤਾ ਗਿਆ ਕਤਲੇਆਮ ਵੀ ਬਾਖੂਬੀ ਫ਼ਿਲਮਾਇਆ ਗਿਆ ਹੈ।
ਅੱਜ ਇਥੇ ਸਿਲਵਰ ਬਰਡ ਸਿਨੇਮਾ ਵਿਖੇ ਫ਼ਿਲਮ ਦੇ ਪ੍ਰੀਮੀਅਰ ਤੇ ਬੀ ਐੱਸ ਐੱਫ ਦੇ ਡੀ ਆਈ ਜੀ ਪਵਨ ਬਜਾਜ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਕਾਉੰਟਰ ਇੰਟੈਲੀਜੈਂਸ ਦੇ ਏ ਆਈ ਜੀ ਲਖਬੀਰ ਸਿੰਘ, ਗੌਰਵ ਭਾਸਕਰ, ਪ੍ਰੋਫੈਸਰ ਐੱਸ ਐੱਨ ਰੁਦਰਾ, ਡਾਕਟਰ ਅਨਿਲ ਬਾਗੀ, ਹਰਸ਼ ਭੋਲਾ, ਉਦਯੋਗਪਤੀ ਸਮੀਰ ਮਿੱਤਲ, ਅੰਮ੍ਰਿਤਪਾਲ ਸੋਢੀ, ਆਦਿ ਧਰਮ ਦੇ ਅਨੰਦ ਰਕਸ਼ਕ, ਅਮਰਜੀਤ ਭੋਗਲ, ਮਨੀ ਸਰਪੰਚ, ਸਾਮਾ ਮੁਦਕਾ, ਹਰਿੰਦਰ ਭੁੱਲਰ, ਅਵਤਾਰ ਭੁੱਲਰ, ਰਾਜਿੰਦਰ ਗਿੱਲ ਆਦਿ ਹਾਜ਼ਰ ਸਨ।
ਫਿਲਮ ਦੇ ਅਦਾਕਾਰ ਗੁਰਮੀਤ ਸਾਜਨ, ਹੈਰੀ ਸਚਦੇਵਾ, ਗਾਮਾ ਸਿੱਧੂ, ਲੰਕੇਸ਼ ਕਮਲ, ਲਵ ਗਿੱਲ, ਚਾਂਦ ਬਜਾਜ, ਸ਼ਾਹ ਸਿਸਟਰਜ਼, ਗੁਰਜੰਟ ਭੁੱਲਰ, ਰਵਨਜੀਤ ਕੌਰ, ਸੁਰਿੰਦਰ ਸੰਧੂ,ਸੰਗੀਤ ਕਮਲ ਉਚੇਚੇ ਤੌਰ ‘ਤੇ ਪੁੱਜੇ।
ਕਮਲ ਦ੍ਰਾਵਿੜ ਨੇ ਕਿਹਾ ਕਿ ਓਹ ਸਾਧਾਰਨ ਪਰਿਵਾਰ ਤੋਂ ਹੈ ਅਤੇ ਇਸਦਾ ਸੁਪਨਾ ਸੀ ਕਿ ਜੋ ਅੱਜ ਪੂਰਾ ਹੋ ਗਿਆ। ਓਹਨਾ ਕਿਹਾ ਕਿ ਇਹ ਕਹਾਣੀ ਹਰ ਓਸ ਪਰਿਵਾਰ ਦੀ ਹੈ ਜੋ ਵੰਡ ਵੇਲੇ ਉੱਜੜ ਗਿਆ ਸੀ। ਫਿਲਮ ਦਾ ਸੰਗੀਤ ਲੰਕੇਸ਼ ਕਮਲ ਅਤੇ ਗਾਇਕ ਰਾਣੀ ਰਣਦੀਪ, ਸ਼ਾਹ ਸਿਸਟਰਜ਼, ਅਮਰਿੰਦਰ ਬੌਬੀ, ਅਨੰਤਪਾਲ ਬਿੱਲਾ, ਨਵਨੀਤ ਮਾਨ,ਪਵਨ ਦ੍ਰਾਵਿੜ, ਲੰਕੇਸ਼, ਚਾਂਦ ਬਜਾਜ ਨੇ ਗਾਏ ਹਨ।