Ferozepur News
‘ਆਪ’ ਵਲੰਟੀਅਰਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਭੁੱਖ ਹੜਤਾਲ ਰੱਖੀ
ਆਪ’ ਵਲੰਟੀਅਰਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਭੁੱਖ ਹੜਤਾਲ ਰੱਖੀ
ਫਿਰੋਜ਼ਪੁਰ , 7-4-2024: ਆਮ ਆਦਮੀ ਪਾਰਟੀ ਪੰਜਾਬ ਦੇ ਸੱਦੇ ਤੇ ਪਾਰਟੀ ਸੁਪਰੀਮੋ ਅਤੇ ਮੁਖ ਮੰਤਰੀ ਦਿੱਲੀ ਸ਼੍ਰ ਅਰਵਿੰਦ ਕੇਜਰੀਵਾਲ ਜੀ ਦੀ ਬੇ-ਵਜਾਹ ਗਿਰਫਤਾਰੀ ਨੂੰ ਲੈ ਕੇ ਪੰਜਾਬ ਭਰ ਵਿੱਚ ਉਪਵਾਸ (ਭੁੱਖ ਹੜਤਾਲ ) ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ । ਜਿਸ ਵਿੱਚ ਮੁਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਓਹਨਾਂ ਨਾਲ ਸਮੂਹ ਐਮ ਐਲ ਏ ਪੰਜਾਬ ਖਟਕੜ ਕਲਾਂ ਵਿਖੇ ਅਤੇ ਜਿਲ੍ਹਾ ਪ੍ਰਧਾਨ ਅਤੇ ਜਿਲ੍ਹੇ ਦੀ ਸਮੂਹ ਲੀਡਰਸ਼ਿਪ ਵਲੋਂ ਜਿਲ੍ਹਾ ਹੈਡਕੁਆਰਟਰ ਵਿਖੇ ਉਪਵਾਸ ਕੀਤਾ ਜਾਵੇਗਾ ।
ਜਿਲ੍ਹਾ ਫਿਰੋਜ਼ਪੁਰ ਵਲੋਂ ਇਹ ਪ੍ਰੋਗਰਾਮ ਸ਼ਹੀਦਾਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਹੁਸੈਨੀ ਵਾਲਾ ਵਿਖੇ ਰੱਖਿਆ ਗਿਆ । ਇਸ ਮੌਕੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਤੇ ਚੇਅਰਮੈਨ ਪੰਜਾਬ ਐਗਰੋ. ਸ੍ਰ. ਸ਼ਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਿਨਾ ਕਿਸੇ ਸਬੂਤ ਜੇਲ੍ਹ ਵਿੱਚ ਬੰਦ ਕਰਨਾ ਭਾਜਪਾ ਸਰਕਾਰ ਦੀ ਅਜ ਤਕ ਦੀ ਸਭ ਤੋਂ ਵੱਡੀ ਤਾਨਾਸ਼ਾਹੀ ਹੈ । ਓਹਨਾ ਕਿਹਾ ਕਿ ਸ਼੍ਰੀ ਕੇਜਰੀਵਾਲ ਸਾਹਿਬ ਵਰਗਾ ਇਮਾਨਦਾਰ ਲੀਡਰ ਨਾ ਤਾਂ ਅਜ ਤੱਕ ਕੋਈ ਪੈਦਾ ਹੋਇਆ ਹੈ ਅਤੇ ਨਾਂ ਹੀ ਹੋਣਾ ਹੈ । ਇਸ ਲਈ ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਅਜ ਪੰਜਾਬ ਭਰ ਵਿੱਚ ਸਮੂਹਿਕ ਤੌਰ ਤੇ ਇਹ ਪ੍ਰੋਗਰਾਮ ਕਰ ਰਹੇ ਹਾਂ ।
ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਮਲਕੀਤ ਥਿੰਦ ਨੇ ਕਿਹਾ ਦੇਸ਼ ਦਾ ਕਿ ਦੇਸ਼ ਦਾ ਇਕੋ ਇਕ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਜਿਸ ਤੋਂ ਮੋਦੀ ਅਤੇ ਉਸ ਦੀ ਭਾਜਪਾ ਸਰਕਾਰ ਨੂੰ ਡਰ ਲਗ ਰਿਹਾ ਹੈ । ਜਿਸ ਦੇ ਸਿੱਟੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਈ. ਡੀ. ਦਾ ਮਿਸਯੂਜ ਕਰਦਿਆਂ ਸਾਡੇ ਮੁਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ , ਉਪ ਮੁਖ ਮੰਤਰੀ ਦਿੱਲੀ ਮਨੀਸ਼ ਸ਼ਿਸ਼ੋਦੀਆ ਜੀ ,ਅਤੇ ਸਤਿੰਦਰ ਜੈਨ ਜੀ ਨੂੰ ਗ੍ਰਿਫਤਾਰ ਕੀ ਕਰ ਰਿਹਾ ਹੈ । ਓਹਨਾ ਕਿਹਾ ਆਪ ਆਗੂਆਂ ਨੂੰ ਬਿਨਾ ਵਜ੍ਹਾ ਗਿਰਫਤਾਰ ਕਰਨਾ ਭਾਜਪਾ ਅਤੇ ਨਰਿੰਦਰ ਮੋਦੀ ਦੀ ਸ਼ਰੇਆਮ ਬੁਖਲਾਟ ਦੀ ਨਿਸ਼ਾਨੀ ਹੈ । ਇਸ ਮੌਕੇ ਬੋਲਦੀਆਂ । ਚੇਅਰਮੈਨ ਯੋਜਨਾ ਬੋਰਡ ਚੰਦ ਸਿੰਘ ਗਿੱਲ ਅਤੇ ਜਿਲ੍ਹਾ ਈਵੈੰਟ ਇੰਚਾਰਜ ਹਰਜਿੰਦਰ ਸਿੰਘ ਘਾਂਗਾ ਨੇ ਕਿਹਾ ਕਿ ਭਾਜਪਾ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪਰ ਓਹਨਾ ਦੀ ਸੋਚ ਨੂੰ ਕਦੀ ਗ੍ਰਿਫ਼ਤਾਰ ਨਹੀਂ ਕੀੇਤਾ ਜਾ ਸਕਦਾ। ਸਰਕਾਰ ਜਿੰਨੀ ਦੇਰ ਅਰਵਿੰਦ ਜੀ ਅਤੇ ਸਾਡੇ ਬਾਕੀ ਲੀਡਰਸ਼ਿਪ ਨੂੰ ਰਿਹਾਅ ਨਹੀਂ ਕਰਦੀ ਓਨੀ ਦੇਰ ਸਾਡਾ ਸੰਘਰਸ਼ ਜਾਰੀ ਰਹੇਗਾ ।
ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਇੱਕਬਾਲ ਸਿੰਘ ਢਿੱਲੋਂ , ਜਿਲ੍ਹਾ ਖਜਾਨਚੀ ਮੈਡਮ ਸਰਬਜੀਤ ਕੌਰ ਜੀਰਾ, ਸੀ. ਆਗੂ ਮੈਡਮ ਭੁਪਿੰਦਰ ਕੌਰ, ਸ਼੍ਰੀ ਉਧੇ ਕੁਮਾਰ ਦਹੀਆ, ਗੁਰਜੰਟ ਮੱਲ ਦਫਤਰ ਇੰਚਾਰਜ, ਬਲਰਾਜ ਸਿੰਘ ਕਟੋਰਾ ਚੇਅਰਮੈਨ ,ਹਰਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ , ਨਿਸ਼ਾਨ ਸਿੰਘ ਥਿੰਦ ਜਿਲ੍ਹਾ ਇੰਚਾਰਜ ਬੀ. ਸੀ. ਵਿੰਗ ,ਪ੍ਰਕਾਸ਼ ਵੜਵਾਲ ਜਿਲ੍ਹਾ ਪ੍ਰਧਾਨ ਐਸ. ਸੀ. ਵਿੰਗ , ਜਸਵੰਤ ਸੋਢੀ ਜਿਲ੍ਹਾ ਸਕੱਤਰ ਟਰੇਡ ਵਿੰਗ , ਰਜੀਵ ਠੁਕਰਾਲ ਮੀਤ ਪ੍ਰਧਾਨ ਟਰੇਡਵਿੰਗ, ਰਣਜੀਤ ਸਿੰਘ ਜਿਲ੍ਹਾ ਸਕੱਤਰ ਬੀ. ਸੀ. ਵਿੰਗ , ਸੁਖਦੇਵ ਸਿੰਘ ਖਾਲਸਾ ਬਲਾਕ ਪ੍ਰਧਾਨ ਗੁਰੂਹਰਸਹਾਏ, ਬਲਾਕ ਪ੍ਰਧਾਨ ਸੁਖਦੇਵ ਫੌਜੀ,ਲਖਵਿੰਦਰ ਲੱਖਾ, ਯੂਥ ਆਗੂ ਕੁਲਦੀਪ ਸਮਰਾ, ਕਰਨਬੀਰ ਨਿੱਜਰ,ਰੌਕੀ ਕਥੂਰੀਆ, ਅਵਤਾਰ ਸਿੰਘ ਬਲਾਕ ਪ੍ਰਧਾਨ ਦਿਹਾਤੀ , ਬਲਵਿੰਦਰ ਰਾਉਕੇ, ਰਾਜਪ੍ਰੀਤ ਸੁਹਲਾ, ਗੁਰਨੇਕ ਸਿੰਘ ਕੁਲਗੜੀ , ਕੈਪਟਨ ਨਛੱਤਰ ਸਿੰਘ ਬਲਾਕ ਪ੍ਰਧਾਨ, ਸ਼ਰਨਜੀਤ ਲਹਿਰੀ, ਡਾ. ਰਾਣਾ, ਡਾ. ਰੂਪ ਸਿੰਘ , ਦਿਲਬਾਗ ਸਿੰਘ , ਹੈਪੀ ਭੁੱਲਰ, ਪਿੱਪਲ ਸਿੰਘ ਬਲਾਕ ਪ੍ਰਧਾਨ , ਨਰਪਤ ਰੱਤੇਵਾਲਾ,ਸ਼ੇਖਰ ਕੰਬੋਜ,ਰਜਵੰਤ ਸੋਢੀ ਬਲਾਕ ਪ੍ਰਧਾਨ , ਆਦਿ ਸ਼ਾਮਲ ਰਹੇ