ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਪਿੰਡ ਦੁਲਚੀ ਕੇ ਵਿਖੇ ਸਿਵਲ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ
ਪਿੰਡ ਪੱਲਾ ਮੇਘਾ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਪਿੰਡ ਦੁਲਚੀ ਕੇ ਵਿਖੇ ਸਿਵਲ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ
ਪਿੰਡ ਪੱਲਾ ਮੇਘਾ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ
ਫਿਰੋਜਪੁਰ ਸ਼ਹਿਰੀ ਹਲਕੇ ਵਿੱਚ ਵੱਡੀ ਪੱਧਰ ਤੇ ਹੋਣਗੇ ਵਿਕਾਸ ਕਾਰਜ – ਰਣਬੀਰ ਸਿੰਘ ਭੁੱਲਰ
ਫਿਰੋਜ਼ਪੁਰ 26 ਫਰਵਰੀ 2024.
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿਚ ਵਿਕਾਸ ਕਾਰਜਾਂ ਨੂੰ ਵਿਸੇਸ਼ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਦੁਲਚੀ ਕੇ ਵਿਖੇ ਸਿਵਲ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ ਰੱਖਿਆ ਅਤੇ ਪਿਡ ਪੱਲਾ ਮੇਘਾ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ ਕੀਤਾ ਗਿਆ।
ਵਿਧਾਇਕ ਸ.ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਹਲਕੇ ਦੇ ਪਿੰਡ ਦੁਲਚੀ ਕੇ ਵਿਖੇ ਸਿਵਲ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ ਜਿਸ ਤੇ 13 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਦੇ ਖੁੱਲਣ ਨਾਲ ਏਥੋਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਵਿਸ਼ੇਸ਼ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿੰਡ ਪੱਲਾ ਮੇਘਾ ਦੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਦੀਆਂ ਗਲੀਆਂ ਵਿੱਚ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਨਾਲੀਆਂ ਦੀ ਕੰਮ ਵੀ ਕੀਤਾ ਗਿਆ ਹੈ ਜਿਸ ਤੇ 5 ਲੱਖ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਨੂੰ ਵਿਕਾਸ ਦੇ ਕਾਰਜਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਫੰਡ ਮੁਹਈਆ ਕਰਵਾ ਕੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ |
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਬਲਰਾਜ ਕਟੋਰਾ, ਸ. ਪਿਆਰ ਸਿੰਘ ਬੀ ਡੀ ਪੀ ਓ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਕਿੱਕਰ ਸਿੰਘ ਸਰਪੰਚ ਪੱਲਾ ਮੇਘਾ, ਸ੍ਰੀ ਕਿੱਕਰ ਸਿੰਘ ਸਰਪੰਚ ਕੁੱਤਬੇਵਾਲਾ, ਸ੍ਰੀ ਪ੍ਰਗਟ ਸਿੰਘ ਮੱਲ ਦੁਲਚੀਕੇ, ਕੁੰਵਰਜੋਤ ਸਿੰਘ ਪੱਲਾ ਮੇਘਾ, ਸ੍ਰੀ ਗੁਰਜੀਤ ਸਿੰਘ ਅਟਾਰੀ, ਸ੍ਰੀ ਬਲਦੇਪ ਸਿੰਘ ਉਸਮਾਨਵਾਲਾ ਸਮੇਤ ਇਲਾਕਾ ਵਾਸੀ ਹਾਜ਼ਰ ਸਨ |