ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਡੀ ਸੀ ਦਫਤਰ ਬਾਹਰ ਦਸਹਿਰੇ ਮੌਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਫੂਕਿਆ ਪੁਤਲਾ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਡੀ ਸੀ ਦਫਤਰ ਬਾਹਰ ਦਸਹਿਰੇ ਮੌਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਫੂਕਿਆ ਪੁਤਲਾ
ਫਿਰੋਜ਼ਪੁਰ, 23-10-2023; ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਫਿਰੋਜ਼ਪੁਰ ਤੇ ਬਾਬਾ ਰਾਮ ਲਾਲ ਦੇ ਕਿਸਾਨਾਂ ਮਜਦੂਰਾਂ ਨੇ ਇਕੱਤਰ ਹੋ ਕੇ ਦਸਹਿਰੇ ਮੌਕੇ ਰਾਵਨ ਰੂਪੀ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਬਣਾਕੇ ਡੀ ਸੀ ਦਫਤਰ ਫਿਰੋਜ਼ਪੁਰ ਦੇ ਬਾਹਰ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਤੇ ਜੋਨ ਪ੍ਧਾਨ ਸੁਰਜੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਫੂਕਿਆ ਗਿਆ। ਕੇਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜੰਮਕੇ ਨਾਰੇਬਾਜੀ ਕੀਤੀ ਗਈ। ਇਸ ਮੌਕੇ ਪੱਤਰਕਾਰ ਨਾਲ ਗੱਲ ਸ਼ਾਝੀ ਕਰਦਿਆਂ ਗੁਰਮੇਲ ਸਿੰਘ ਫੱਤੇ ਵਾਲਾ, ਸੁਰਜੀਤ ਸਿੰਘ ਫੌਜੀ ਤੇ ਜੋਨ ਪ੍ਧਾਨ ਗੁਰਮੇਲ ਸਿੰਘ ਜੀਉ ਬੱਗਾ ਨੇ ਕਿਹਾ ਕਿ ਇਹ ਪੁਤਲਾ ਫੂਕ ਪ੍ਦਰਸ਼ਨ ਉਤਰ ਭਾਰਤ ਦੀਆਂ 18 ਜਥੇਬੰਦੀਆ ਦੇ ਸੱਦੇ ਤੇ ਕਿਸਾਨੀ ਦਸਹਿਰਾ ਮਨਾ ਰਹੇ ਹਾਂ। ਕਿਉਂਕਿ ਮੋਦੀ ਸਰਕਾਰ ਤੇ ਸਟੇਟ ਸਰਕਾਰਾਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਪ੍ਫੁਲਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਜਨਤਕ ਅਦਾਰਿਆਂ ਨੂੰ ਕਾਰਪੋਰੇਟਾ ਦੇ ਹਵਾਲੇ ਵੱਡੇ ਪੱਧਰ ਤੇ ਕਰ ਦਿੱਤਾ ਹੈ। ਜਿਸ ਵਿੱਚ ਰੇਲ, ਸੜਕਾਂ, ਹਵਾਈ ਜਹਾਜ਼, ਏਅਰਪੋਰਟ, ਸਕੂਲ, ਐਲ ਆਈ ਸੀ, ਸੰਚਾਰ ਦੇ ਸਾਧਨ, ਬਿਜਲੀ ਆਦਿ ਕਾਰਪੋਰੇਟਾ ਦੇ ਹਵਾਲੇ ਮੋਦੀ ਸਰਕਾਰ ਨੇ ਕਰ ਦਿੱਤਾ ਹੈ।
ਇਸੇ ਤਰ੍ਹਾਂ ਕੁਦਰਤੀ ਸਰੋਤ ਪਾਣੀ , ਤੇਲ, ਕੋਲੇ ਦੀਆਂ ਖਾਣਾ, ਫਸਲਾਂ ਉਹਨਾਂ ਦੇ ਹਵਾਲੇ ਸਭ ਕੁਝ ਕਰ ਦਿੱਤਾ ਹੈ। ਹੁਣ ਕਿਸਾਨੀ ਕਿੱਤੇ ਨੂੰ ਤਬਾਹ ਕਰਨ ਲਈ ਖੇਤੀ ਨੂੰ ਕਾਰਪੋਰੇਟਾ ਦੇ ਹਵਾਲੇ ਕਰਨ ਦਾ ਲਗਾਤਾਰ ਮੋਦੀ ਸਰਕਾਰ ਯਤਨ ਕਰ ਰਹੀ ਹੈ। ਜਿਸ ਦਾ ਅਸੀਂ ਦੇਸ਼ ਦੇ ਕਿਸਾਨ ਮਜਦੂਰ ਵਿਰੋਧ ਕਰ ਰਹੇ ਹਾਂ। ਖੇਤੀ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦਿਆਂਗੇ।
ਕਿਸਾਨ ਆਗੂਆਂ ਅੱਗੇ ਕਿਹਾ ਕਿ ਮੋਦੀ ਸਰਕਾਰ ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਸਾਰੀਆਂ ਫਸਲਾਂ ਤੇ MSP ਗਰੰਟੀ ਕਾਨੂੰਨ ਬਣਾਏ, ਅੰਦੋਲਨ ਦੌਰਾਨ ਪਾਏ ਕਿਸਾਨਾਂ ਤੇ ਪਾਏ ਪਰਚੇ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾਵੇ, ਬਿਜਲੀ ਸੋਧ ਬਿਲ ਰੱਦ ਕੀਤਾ ਜਾਵੇ, ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਇਸੇ ਤਰ੍ਹਾਂ ਹੜਾਂ ਪੀੜਤ ਸਟੇਟਾ ਨੂੰ 50ਹਜਾਰ ਕਰੋੜ ਮੁਆਵਜ਼ਾ ਦਿੱਤਾ ਜਾਵੇ , ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦਿੱਤੇ ਜਾਣ। ਇਸ ਮੌਕੇ ਕੇਵਲ ਸਿੰਘ ਵਾਹਕਾਂ,ਅਵਤਾਰ ਸਿੰਘ ਬੱਗੇ ਵਾਲਾ ,ਸਰਵਨ ਸਿੰਘ ਬੱਗੇ ਵਾਲਾ, ਗੁਰਪੀ੍ਤ ਸਿੰਘ ,ਅਵਤਾਰ ਸਿੰਘ ਜੋਨ ਸਕੱਤਰ,ਤਰਨਜੀਤ ਸਿੰਘ ਸਾਬੂਆਣਾ,ਸੁਖਵਿੰਦਰ ਸਿੰਘ,ਗੁਰਮੇਲ ਸਿੰਘ ਕੈਲੋਵਾਲ ਆਦਿ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਹਾਜਰ ਸਨ। ✍️ ਡਾ ਗੁਰਮੇਲ ਸਿੰਘ ਫੱਤੇ ਵਾਲਾ