ਫ਼ਿਰੋਜ਼ਪੁਰ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਲਿਆ ਖੇਡਾਂ 'ਚ ਭਾਗ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਲਿਆ ਖੇਡਾਂ ‘ਚ ਭਾਗ
ਫ਼ਿਰੋਜ਼ਪੁਰ 02 ਅਕਤੂਬਰ 2023
ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਤੀ 29 ਸਤੰਬਰ ਤੋਂ 05 ਅਕਤੂਬਰ 2023 ਤੱਕ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਖੇਡ ਅਫਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਐਥਲੈਟਿਕਸ, ਕਬੱਡੀ(ਨਸ ਅਤੇ ਸਸ), ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ), ਫੁੱਟਬਾਲ, ਖੋਹ-ਖੋਹ, ਹੈਂਡਬਾਲ, ਕੁਸ਼ਤੀ, ਕਿੱਕ ਬਾਕਸਿੰਗ, ਗੱਤਕਾ, ਬਾਸਕਟਬਾਲ ਅਤੇ ਸਾਫਟਬਾਲ ਦੇ ਮੁਕਾਬਲੇ ਹੋਣਗੇ, ਇੰਡੋਰ ਬੈਡਮਿੰਟਨ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹਾਕੀ, ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਤੈਰਾਕੀ ਅਤੇ ਬਾਕਸਿੰਗ ਗੇਮ ਦੇ ਮੁਕਾਬਲੇ ਸ਼ਕਤੀ ਬਾਕਸਿੰਗ ਰਿੰਗ ਕੰਨਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾ ਰਹੇ ਹਨ । ਇਸ ਤੋਂ ਇਲਾਵਾ ਸ਼ੂਟਿੰਗ ਅਤੇ ਚੈੱਸ ਦੇ ਮੁਕਾਬਲੇ ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕਰਵਾਏ ਜਾਣਗੇ। ਇਹ ਖੇਡਾਂ(ਮੈਨ/ਵੋਮੈਨ) ਅੰਡਰ-21 ਅਤੇ 21-30 ਗਰੁੱਪਾਂ ਵਿੱਚ ਅੱਜ 2 ਅਕਤੂਬਰ ਨੂੰ ਸ਼ੁਰੂ ਕਰਵਾਈਆ ਗਈਆਂ।
ਇਸ ਮੌਕੇ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਅਤੇ ਸ੍ਰ: ਚਮਕੌਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫਿਰੋਜ਼ਪੁਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।ਸ਼੍ਰੀ ਅਨਿਰੁਧ ਗੁਪਤਾ ਸੀ.ਈ.ਓ ਡੀ.ਸੀ.ਐਮ ਗਰੁੱਪ ਆਫ ਸਕੂਲ ਨੇ ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਸਥਾਪਿਤ ਵੈਨਿਊ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਸਰਟੀਫਿਕੇਟ ਦਿੱਤੇ ਗਏ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਨੇ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਐਥਲੈਟਿਕਸ ਅੰਡਰ 21 ਲੜਕਿਆਂ ਨੇ ਜੈਵਲਿਨ ਥ੍ਰੋਅ ਵਿੱਚ ਅਕਾਸ਼ਦੀਪ ਸਿੰਘ ਮਮਦੋਟ ਨੇ ਪਹਿਲਾ, ਲਵਪ੍ਰੀਤ ਸਿੰਘ ਘੱਲ ਖੁਰਦ ਨੇ ਦੂਜਾ ਅਤੇ ਨਰੇਸ਼ ਸਿੰਘ ਗੁਰੂਹਰਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ ਵਿੱਚ ਲੜਕੀਆਂ ਨੇ ਸਿਮਰਨਪ੍ਰੀਤ ਕੌਰ ਨੇ ਪਹਿਲਾ, ਜਸਜੀਤ ਕੌਰ ਨੇ ਦੂਜਾ ਅਤੇ ਸ਼ਬਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਨੇ ਸ਼ਾਟਪੁੱਟ ਵਿੱਚ ਸਾਹਿਲਪ੍ਰੀਤ ਘੱਲ ਖੁਰਦ ਨੇ ਪਹਿਲਾ, ਜਸਕਰਨ ਸਿੰਘ ਮਮਦੋਟ ਨੇ ਦੂਜਾ ਅਤੇ ਉਦੈਪ੍ਰੀਤ ਫਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਗਰੁੱਪ ਵਿੱਚ ਲੜਕੀਆਂ ਨੇ ਅਮਨਦੀਪ ਕੌਰ ਮਮਦੋਟ ਨੇ ਪਹਿਲਾ, ਜਸਜੀਤ ਕੌਰ ਘੱਲ ਖੁਰਦ ਨੇ ਦੂਜਾ ਅਤੇ ਮੋਨਿਕਾ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
ਗੇਮ ਹੈਂਡਬਾਲ ਅੰਡਰ 21 ਵਿੱਚ ਲੜਕਿਆਂ ਵਿੱਚ ਕੋਚਿੰਗ ਸੈਂਟਰ ਮਾਲਵਾ ਖਾਲਸਾ ਸੀ.ਸੈ. ਸਕੂਲ ਫਿਰੋਜ਼ਪੁਰ ਟੀਮ 1 ਨੇ ਪਹਿਲਾ, ਕੋਚਿੰਗ ਸੈਂਟਰ ਮਾਲਵਾ ਖਾਲਸਾ ਸੀ.ਸੈ. ਸਕੂਲ ਫਿਰੋਜ਼ਪੁਰ ਟੀਮ 2 ਨੇ ਦੂਜਾ, ਕੋਚਿੰਗ ਸੈਂਟਰ ਸਹਸ ਤੂਤ ਅਤੇ ਦੇਵ ਸਮਾਜ ਸਕੂਲ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ 03 ਅਕਤੂਬਰ ਨੂੰ 21 ਅਤੇ 21-30 ਗਰੁੱਪਾਂ ਵਿੱਚ ਅਤੇ 04 ਤੋਂ 05 ਅਕਤੂਬਰ ਤੱਕ 31-40, 41-55, 56-65 ਅਤੇ 65 ਸਾਲ ਤੋਂ ਉੱਪਰ ਉਮਰ ਵਰਗ ਵਿਚ ਉਪਰੋਕਤ ਖੇਡਾਂ ਕਰਵਾਈਆਂ ਜਾਣਗੀਆਂ।
ਇਸ ਮੌਕੇ ਸ਼੍ਰੀ ਅਕਸ਼ ਕੁਮਾਰ ਡੀ.ਐਮ ਸਪੋਰਟਸ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ, ਵੱਖ-ਵੱਖ ਸਕੂਲਾਂ ਦੇ ਟੀਚਰ, ਐਸੋਸੀਏਸ਼ਨਾਂ/ਅਕੈਡਮੀਆਂ ਦੇ ਅਹੁਦੇਦਾਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ।