Ferozepur News
ਐਸ ਬੀ ਐਸ ਸਟੇਟ ਯੂਨੀਵਰਸਿਟੀ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਸੈਮੀਨਾਰ ਤੇ ਰੈਲੀ ਦਾ ਆਯੋਜਨ
ਐਸ ਬੀ ਐਸ ਸਟੇਟ ਯੂਨੀਵਰਸਿਟੀ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਸੈਮੀਨਾਰ ਤੇ ਰੈਲੀ ਦਾ ਆਯੋਜਨ
ਫਿਰੋਜ਼ਪੁਰ , 27.6.2023: ਸੰਯੁਕਤ ਰਾਸ਼ਟਰ ਵਲੋਂ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਖਿਲਾਫ 26 ਜੂਨ ਨੂੰ ਮਨਾਏ ਜਾਂਦੇ ਅੰਤਰਰਾਸ਼ਟਰੀ ਦਿਵਸ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਮਾਣਯੋਗ ਵੀ ਸੀ ਡਾ ਬੂਟਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਇੱਕ ਸੈਮੀਨਾਰ ਤੇ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਅਰਨੇਜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਪ੍ਰੋ ਗੁਰਜੀਵਨ ਸਿੰਘ ਨੇ ਕਿਹਾ ਕਿ ਅੱਜ ਕਲ ਆਮ ਦੇਖਣ ਤੇ ਸੁਣਨ ਨੂੰ ਮਿਲਦਾ ਹੈ ਸਮਾਜ ਚ ਖਤਰਨਾਕ ਨਸ਼ੇ ਛੋਟੀ ਉਮਰ ਦੇ ਬੱਚਿਆਂ ਨੂੰ ਆਪਣੀ ਲਪੇਟ ਚ ਲੈ ਰਹੇ ਹਨ ਜੋ ਕੇ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਇਹਨਾ ਨਸ਼ਿਆਂ ਨਾਲ ਇੰਨਸਾਨ ਦੇ ਲੀਵਰ, ਦਿਲ ,ਕਿਡਨੀਆਂ ਆਦਿ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ, ਉਪਰੰਤ ਛੋਟੀ ਉਮਰ ਚ ਮੌਤ ਦਾ ਖਦਸ਼ਾ ਬਣਿਆ ਰਹਿੰਦਾ ਹੈ । ਓਹਨਾ ਵਿਦਿਆਰਥੀਆਂ ਨੂੰ ਇਸਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਤਾਕੀਦ ਕੀਤੀ ਕੇ ਓਹ ਇਕ ਸਿਹਤਮੰਦ ਸਮਾਜ ਸਿਰਜਣ ਲਈ ਅੱਗੇ ਆਉਣ। ਕੈਂਪਸ ਰਜਿਸਟਰਾਰ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਵਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਆਪਣੇ ਤੇ ਆਪਣੇ ਮਾਂ ਬਾਪ ਦੇ ਸੁਰੱਖਿਅਤ ਭਵਿਖ ਦੀ ਜਿੰਮੇਵਾਰੀ ਲੈਂਦਿਆਂ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਇਕ ਨਿਰੋਗ ਸਮਾਜ ਦੀ ਸਿਰਜਣਾ ਕਰ ਸਕੀਏ।
ਇਸ ਉਪਰੰਤ ਕੈਂਪਸ ਵਿੱਚ ਇਸ ਵਿਸ਼ੇ ਸਬੰਧੀ ਇਕ ਰੈਲੀ ਵੀ ਕੱਢੀ ਗਈ। ਜਿਸ ਵਿੱਚ ਕੈਂਪਸ ਦੇ ਵਿਦਿਆਰਥੀਆਂ ਤੇ ਸਟਾਫ ਨੇ ਵਧ ਚੜ ਕੇ ਹਿੱਸਾ ਲਿਆ।
ਇਸ ਮੌਕੇ ਰੈੱਡ ਰਿਬਨ ਕਲਬਾਂ ਦੇ ਪ੍ਰੋਗਰਮ ਅਫ਼ਸਰ,ਵਿਭਾਗੀ ਮੁਖੀ ਤੇ ਡੀਨ ਵਿਸ਼ੇਸ਼ ਤੌਰ ਸਾਮਿਲ ਹੋਏ।