ਮੇਰੀ ਲਾਇਫ ਮੇਰਾ ਸਵੱਛ ਸ਼ਹਿਰ ਕੰਪੋਨੈਂਟ ਤਹਿਤ ਵੇਸਟ ਟੂ ਵੰਡਰ ਦੀ ਪ੍ਰਦਰਸ਼ਨੀ ਲਗਾਈ ਗਈ
ਵੇਸਟ ਟੂ ਵੰਡਰ ਦੀ ਪ੍ਰਦਰਸ਼ਨੀ ਲਗਾਕੇ ਕੱਚਰੇ ਨੂੰ ਰੀਯੂਜ਼, ਰੀਡਿਊਸ ਅਤੇ ਰੀਸਾਹਿਕਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ
ਮੇਰੀ ਲਾਇਫ ਮੇਰਾ ਸਵੱਛ ਸ਼ਹਿਰ ਕੰਪੋਨੈਂਟ ਤਹਿਤ ਵੇਸਟ ਟੂ ਵੰਡਰ ਦੀ ਪ੍ਰਦਰਸ਼ਨੀ ਲਗਾਈ ਗਈ
ਵੇਸਟ ਟੂ ਵੰਡਰ ਦੀ ਪ੍ਰਦਰਸ਼ਨੀ ਲਗਾਕੇ ਕੱਚਰੇ ਨੂੰ ਰੀਯੂਜ਼, ਰੀਡਿਊਸ ਅਤੇ ਰੀਸਾਹਿਕਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ
ਫਿਰੋਜ਼ਪੁਰ 31 ਮਈ, 2023: ()ਅੱਜ ਨਗਰ ਕੌਂਸਲ, ਫਿਰੋਜਪੁਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰੀ ਲਾਇਫ ਮੇਰਾ ਸਵੱਛ ਸ਼ਹਿਰ ਕੰਪੋਨੈਂਟ ਤਹਿਤ ਪਲਾਨ ਅਨੁਸਾਰ ਨਗਰ ਕੌਂਸਪ ਪਾਰਕ ਅੰਦਰ ਵੇਸਟ ਟੂ ਵੰਡਰ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਲਗਭਗ 8-10 ਸਕੂਲ ਨੇ ਭਾਗ ਲਿਆ। ਇਹਨਾ ਸਕੂਲਾ ਦੇ 6 ਵੀ ਜਮਾਤ ਅਤੇ 12 ਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾ ਵਿਦਿਆਰਥੀਆਂ ਵੱਲੋਂ ਆਪਣੇ ਘਰ ਅੰਦਰ ਪਏ ਪੁਰਾਣੇ ਮਟੀਰੀਅਲ ਨੂੰ ਆਪਣੇ ਅੰਦਰਲੀ ਕਲਾ ਰਾਹੀ ਵਰਤੋ ਯੋਗ ਮਟੀਰੀਅਲ ਦੇ ਵੱਖਰੇ-ਵੱਖਰੇ ਪ੍ਰੋਜੈਕਟ ਬਣਾਏ ਗਏ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆ ਨੇ ਕੱਚਰੇ ਤੋਂ ਇਸ ਪ੍ਰਕਾਰ ਦੇ ਪ੍ਰੋਜੈਕਟ ਬਣਾਏ ਗਏ। ਜਿਸ ਵਿੱਚ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ, ਪੋਲੀਥੀਨ, ਪਲਾਸਟਿਕ ਸਿੰਗਲ ਯੂਜ ਪਲਾਸਟਿਕ ਤੇ ਪਾਬੰਧੀ, ਪਲਾਂਟੇਸ਼ਨ, ਰੀਸਾਇਕਲ, ਰੀਯੂਜ਼, ਰੀਡਿਊਜ਼ ਕੱਚਰੇ ਨੂੰ ਦਰਸਾਉਂਦੀ ਹੋਈਆਂ ਵਸਤੂਆਂ ਤਿਆਰ ਕੀਤੀਆਂ ਗਈਆਂ।
ਇਸ ਮੋਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਸਰਕਾਰ ਦਾ ਇਹ ਬਹੁਤ ਵਧੀਆਂ ਉਪਰਾਲਾ ਹੈ। ਜਿਸ ਨਾਲ ਕੱਚਰੇ ਦੀ ਪੈਦਾਵਾਰ ਵਿੱਚ ਕਮੀ ਆਵੇਗੀ ਅਤੇ ਕੱਚਰੇ ਨੂੰ ਮੁੜ ਵਰਤੋ ਕਰਨ ਲਈ ਵਰਤੋ ਵਿੱਚ ਲਿਆਦਾ ਜਾਵੇਗਾ। ਉਹਨਾ ਦੱਸਿਆ ਕਿ ਇਹਨਾ ਮੁਕਾਬਲਿਆ ਵਿੱਚ ਅਵਲ ਆਉਂਣ ਵਾਲੇ ਵਿਦਿਆਰਥੀਆਂ ਅਤੇ ਸਕੂਲਾ ਨੂੰ 5 ਜੂਨ ਵਿਸ਼ਵ ਵਾਤਾਵਰਣ ਦਿਵਸ ਦੇ ਮੋਕੇ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੋਕੇ ਤੇ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਤੋ ਇਲਾਵਾ ਨਗਰ ਕੌਂਸਲ, ਫਿਰੋਜ਼ਪੁਰ ਵੱਲੋਂ ਸ਼ਹਿਰ ਅੰਦਰ 5 ਞਞਞਙੋਤ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।ਇਹਨਾ ਸੈਂਟਰਾ ਵਿੱਚ ਕੋਈ ਵੀ ਵਿਅਕਤੀ ਆਪਣੇ ਘਰ ਅੰਦਰ ਵਾਧੂ ਸਮਾਨ ਜਿਵੇ ਕੱਪੜੇ, ਜੂੱਤੇ, ਖਿੜੋਨੇ, ਕਿਤਾਬਾ, ਬਰਤਨ ਅਤੇ ਹੋਰ ਵਰਤੋ ਯੋਗ ਸਮਾਨ, ਜਮਾ ਕਰਵਾ ਸਕਦਾ ਹੈ ਅਤੇ ਕੋਈ ਲੋੜਵੰਦ ਵਿਅਕਤੀ ਇਹਨਾ ਸੈਂਟਰ ਤੋ ਸਮਾਨ ਪ੍ਰਾਪਤ ਕਰ ਸਕਦਾ ਹੈ। ਇਸ ਮੁਹਿਮ ਨਾਲ ਜਿੱਥੇ ਘਰ ਅੰਦਰ ਪਏ ਸਮਾਨ ਨੂੰ ਦਾਨ ਪੁੰਨ ਰਾਹੀ ਲੋੜਵੰਦ ਲੋਕਾ ਵਿੱਚ ਵੰਡਿਆ ਜਾ ਸਕਦਾ ਹੈ। ਉੱਥੇ ਕੱਚਰੇ ਦੀ ਪੈਦਾਵਾਰ ਵਿੱਚ ਵੀ ਕਮੀ ਆਵੇਗੀ। ਇਸ ਮੋਕੇ ਤੇ ਨਗਰ ਕੌਂਸਲ ਵੱਲੋਂ ਸਿੰਗਲ ਯੂਜ ਪਲਾਸਟਿਕ ਅਤੇ ਡਿਸਪੋਜਲ ਦੀ ਜਗ੍ਹਾ ਤੇ ਵਰਤੋ ਅਤੇ ਗਲਣਯੋਗ ਮਟੀਰੀਅਲ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੋਕੇ ਤੇ ਜਿਲ੍ਹਾ ਭਾਸ਼ਾ ਅਫਸਰ ਸ਼੍ਰੀ ਜਗਦੀਪ ਸੰਧੂ, ਮਿਊਂਸੀਪਲ ਇੰਜੀਨੀਅਰ ਸ਼੍ਰੀ ਚਰਨਪਾਲ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਸਿਮਰਨਜੀਤ ਸਿੰਘ ਤੇ ਸਮੂਹ ਸੈਨਟਰੀ ਮੇਟ ਅਤੇ ਮੋਟੀਵੇਟਰ ਟੀਮ ਤੋ ਇਲਾਵਾ ਸਕੂਲਾ ਦੇ ਅਧਿਆਪਕ ਅਤੇ ਵਿਦਿਆਰਥੀ ਮੋਜੂਦ ਸਨ।