ਰੋਟਰੀ ਕਲੱਬ ਗੁਰੂਹਰਸਹਾਏ ਨੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ
ਰੋਟਰੀ ਕਲੱਬ ਗੁਰੂਹਰਸਹਾਏ ਨੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ
ਫ਼ਿਰੋਜ਼ਪੁਰ, 14 ਮਈ, 2023: ਬਲੱਡ ਬੈਂਕ ਵਿਚ ਖੂਨ ਦੀ ਘਾਟ ਨੂੰ ਵੇਖਦੇ ਹੋਏ ਵਾਈਟ ਸਟੋਰਕ ਇੰਮੀਗ੍ਰੇਸ਼ਨ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਭਰ ਤੋਂ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਖੂਨਦਾਨ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ,ਜਨਰਲ ਸਕੱਤਰ ਸੰਦੀਪ ਕੰਬੋਜ ,ਉੱਪ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਵਿਜੈ ਥਿੰਦ ਨੇ ਦੱਸਿਆ ਕਿ ਰੋਟਰੀ ਕਲੱਬ ਗੁਰੂਹਰਸਹਾਏ ਸਮਾਜ਼ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਜ਼ਿਲੇ ਵਿੱਚ ਮੋਹਰੀ ਰੋਲ ਨਿਭਾਉਦੀ ਰਹੀ ਹੈ ਅਤੇ ਅੱਜ ਵਾਲਾ ਇਹ ਖੂਨਦਾਨ ਕੈਂਪ ਥੈਲੈਸੀਮੀਆ ਬੱਚਿਆਂ ਨੂੰ ਸਮਰਪਿਤ ਕਰਕੇ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਖੂਨਦਾਨ ਦੁਨੀਆਂ ‘ਤੇ ਸਭ ਤੋੰ ਮਹਾਂ ਦਾਨ ਹੈ ਅਤੇ ਸਾਨੂੰ ਸਭ ਨੂੰ ਖੂਨਦਾਨ ਕਰ ਕੇ ਲੋਕਾਂ ਦੀਆਂ ਕੀਮਤੀ ਜਾਂਨਾਂ ਬਚਾਉਣੀਆ ਚਾਹੀਦੀਆਂ ਹਨ।
ਇਸ ਮੌਕੇ ਵਾਈਟ ਸਟੋਰਕ ਇੰਮੀਗ੍ਰੇਸ਼ਨ ਸੰਸਥਾ ਦੇ ਐਮ.ਡੀ ਹਰਭਜਨ ਲਾਲ , ਡਾਇਰੈਕਟਰ ਅਮਰਿੰਦਰ ਬਰਾੜ ਅਤੇ ਡਿਪਟੀ ਡਾਇਰੈਕਟਰ ਵਨਿਕਾ ਚੁੱਘ ਨੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਸਮੂਹ ਆਗੂਆਂ ਅਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਹੀ ਰੋਟਰੀ ਕਲੱਬ ਗੁਰੂਹਰਸਹਾਏ ਨੂੰ ਤਨੋਂ ਮਨੋਂ ਧਨੋ ਸੰਜੋਗ ਕਰਦੀ ਰਹੇਗੀ।
ਇਸ ਮੋੌਕੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਅਸ਼ੋਕ ਬਹਿਲ, ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਫਿਰੋਜ਼ਪੁਰ ਦੇ ਪ੍ਰਧਾਨ ਵਿਪੁਲ ਨਾਰੰਗ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਸਮਾਜਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੋਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਕੇ ਸਮਾਜਸੇਵਾ ਦੇ ਕੰਮ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਖੂਨਦਾਨ ਕਰਨ ਵਾਲੇ ਸਮੂਹ ਖੂਨਦਾਨੀਆਂ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਪ੍ਰਸ਼ੰਸ਼ਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜਸੇਵੀ ਆਗੂ ਬਲਵਿੰਦਰ ਸਿੰਘ ਲਾਡੀ,ਜਸਕਰਨ ਗੋਰਾ ਸੰਧੂ, ਜਗਸੀਰ ਸੰਧੂ ਕੋਹਰ ਸਿੰਘ, ਰਮਨ ਕੰਬੋਜ, ਪਰਵਿੰਦਰ ਬਿੱਲਾ,ਹੈਪੀ ਸ਼ਰਮਾ, ਸੰਦੀਪ ਸ਼ਰਮਾ, ਗੁਰਵਿੰਦਰ ਸਿੰਘ ਗੋਲਡੀ,ਪਰਮਜੀਤ ਮੇਘਾ ਰਾਏ,ਰਾਜਨ ਮਾਨਕਟਾਲਾ, ਜਸਵੰਤ ਸੇਖੜਾ, ਸੁਖਵਿੰਦਰ ਬੁੰਗੀ, ਪ੍ਰਵੀਨ ਜੰਡਵਾਲਾ, ਗੁਰਜੀਤ ਸਿੰਘ ਮੌੰਟੀ, ਸੈਜਲ, ਵਿਊਮ ਗਲਹੋਤਰਾ, ਮੈਡਮ ਕੰਮਲਜੀਤ ਕੋਰ, ਨੀਸ਼ਾ ਸ਼ਰਮਾ, ਵਰੁਨ ਚੁੱਘ , ਰਾਜਨ ਗਲਹੋਤਰਾ, ਕੇਵਲ ਪਿੰਡੀ, ਮਨੋਜ ਕੁਮਾਰ, ਪਵਨ ਕੁਮਾਰ, ਡਾ਼ ਕਰਨ ਪਿੰਡੀ, ਡਾ਼ ਕਰੀਆਂ ਵਾਲੇ,ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।