ਫਿਰੋਜ਼ਪੁਰ ਛਾਉਣੀ ਦੇ ਆਵਾਰਾ ਪਸ਼ੂਆਂ ਨੂੰ ਰਹਿਣ ਵਾਸਤੇ ਮਿਲੀ ਗਊਸ਼ਾਲਾ
ਵਿਧਾਇਕ ਪਿੰਕੀ ਨੇ 50 ਆਵਾਰਾ ਪਸ਼ੂਆਂ ਨੂੰ ਗਊਂਸ਼ਾਲਾ ਵਿਚ ਭੇਜਿਆ
ਫਿਰੋਜ਼ਪੁਰ ਛਾਉਣੀ ਦੇ ਆਵਾਰਾ ਪਸ਼ੂਆਂ ਨੂੰ ਰਹਿਣ ਵਾਸਤੇ ਮਿਲੀ ਗਊਸ਼ਾਲਾ
ਵਿਧਾਇਕ ਪਿੰਕੀ ਨੇ 50 ਆਵਾਰਾ ਪਸ਼ੂਆਂ ਨੂੰ ਗਊਂਸ਼ਾਲਾ ਵਿਚ ਭੇਜਿਆ
ਫਿਰੋਜ਼ਪੁਰ 8 ਫਰਵਰੀ, 2021 — ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੈਂਟ ਬੋਰਡ ਫਿਰੋਜ਼ਪੁਰ ਛਾਉਣੀ ਅਤੇ ਗੋਪਾਲ ਗਊਂਸ਼ਾਲਾ ਦੀ ਸਾਂਝੀ ਮੈਨੇਜਮੈਂਟ ਟੀਮ ਦੇ ਸਹਿਯੋਗ ਨਾਲ ਛਾਉਣੀ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਵਿਚੋਂ 50 ਦੇ ਕਰੀਬ ਪਸ਼ੂਆਂ ਨੂੰ ਕਾਬੂ ਕਰ ਕੇ ਗਊਂਸ਼ਾਲਾ ਵਿਚ ਭੇਜਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਲੋਕਾਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਗੋਪਾਲ ਗਊਂਸ਼ਾਲਾ ਵਿਖੇ ਆਵਾਰਾ ਪਸ਼ੂਆਂ ਦੇ ਰੱਖ ਰਖਾਵ ਲਈ ਪੂਰਾ ਇੰਤਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ 50 ਦੇ ਕਰੀਬ ਆਵਾਰ ਪਸ਼ੂਆਂ ਨੂੰ ਇਸ ਗਊਂਸ਼ਾਲਾ ਵਿਚ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਆਵਾਰਾ ਤੇ ਬੇਸਹਾਰਾ ਪਸ਼ੂਆਂ ਨੂੰ ਗਊਂਸ਼ਾਲਾ ਵਿਚ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਫਿਰੋਜ਼ਪੁਰ ਵਿੱਚ ਇੱਕ ਨਵੀਨਤਮ ਗਊਂਸ਼ਾਲਾ ਬਣਾ ਕੇ ਦਿੱਤੀ ਜਾਵੇਗੀ ਜਿਸ ਲਈ ਸਰਕਾਰ ਵੱਲੋਂ 3 ਕਰੋੜ ਤੋਂ ਵੱਧ ਦੀ ਰਕਮ ਮਨਜੂਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਵਿਕਾਸ ਵਿਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਅਤੇ ਫਿਰੋਜ਼ਪੁਰ ਨੂੰ ਭਾਰਤ ਵਿਚ ਨੰਬਰ ਵਨ ਤੇ ਐਸਪਿਰੇਸ਼ਨਲ ਜ਼ਿਲ੍ਹਾ ਆਉਣ ਤੇ ਜ਼ਿਲ੍ਹੇ ਨੂੰ 7 ਕਰੋੜ ਰੁਪਏ ਦਾ ਵਾਧੂ ਤੋਰ ਤੇ ਫੰਡ ਵੀ ਲਿਆ ਕੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਦੀ ਵਧੀਆ ਸਿਹਤ ਸਹੂਲਤਾਂ ਲਈ 4 ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਹੋ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਵਚਨਬੱਧ ਰਹੇਗੀ।
ਇਸ ਦੌਰਾਨ ਗਊਂਸ਼ਾਲਾ ਦੇ ਪ੍ਰਾਜੈਕਟ ਇੰਚਾਰਜ ਅਮਰਜੀਤ ਸਿੰਘ ਭੋਗਲ ਨੇ ਕਿਹਾ ਕਿ ਗਊਂਸ਼ਾਲਾ ਦੀ ਕਮੇਟੀ ਦੇ ਪ੍ਰਧਾਨ ਨਰੇਸ਼ ਗਰਗ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਦਿਨਾਂ ਵਿੱਚ ਫਿਰੋਜ਼ਪੁਰ ਛਾਉਣੀ ਦੇ ਸਾਰੇ ਆਵਾਰਾ ਤੇ ਬੇਸਹਾਰਾ ਪਸ਼ੂਆਂ ਨੂੰ ਗਊਂਸ਼ਾਲਾ ਵਿਚ ਰਹਿਣ ਲਈ ਵਧੀਆ ਤੇ ਸਵਾਸਥਜਨਕ ਜਗ੍ਹਾਂ ਮਿਲੇਗੀ।
ਇਸ ਮੌਕੇ ਅਭਿਸ਼ੇਕ ਪਾਂਡੇ, ਯੋਗੇਸ਼ ਕੁਮਾਰ, ਪਵਨ ਗਰਗ, ਵਿਕਾਸ ਅਗਰਵਾਲ, ਗੁਰਚਰਨ ਸਿੰਘ ਨਾਹਰ, ਬੇਅੰਤ ਸਿਕਰੀ, ਰੂਪ ਨਰੈਣ, ਪਵਨ ਕੁਮਾਰ, ਕਮਲ ਕੁਮਾਰ, ਹਰੀਸ਼ ਭਗਤ, ਲਾਲੋ ਹਾਂਡਾ ਆਦਿ ਹਾਜ਼ਰ ਸਨ।