Ferozepur News
ਬਹੁਤ ਜਲਦੀ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀ ਸਵੀਮਿੰਗ ਪੂਲ ਦਾ ਆਨੰਦ ਲੈ ਸਕਣਗੇ
ਬਹੁਤ ਜਲਦੀ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀ ਸਵੀਮਿੰਗ ਪੂਲ ਦਾ ਆਨੰਦ ਲੈ ਸਕਣਗੇ
7.3.2023: ਉਪਰੋਕਤ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ: ਐਸ.ਐਨ.ਰੁਦਰਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਸਵਿਮਿੰਗ ਪੂਲ ਦੀ ਸਹੂਲਤ ਪ੍ਰਦਾਨ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ |
ਇੱਥੇ ਇਹ ਵਰਨਣਯੋਗ ਹੈ ਕਿ ਵਿਵੇਕਾਨੰਦ ਸਕੂਲ ਦੇ ਵਿਦਿਆਰਥੀਆਂ ਨੂੰ ਕੇਵਲ ਜਮਾਤ ਦੀ ਚਾਰ ਦੀਵਾਰੀ ਵਿੱਚ ਰੱਖ ਕੇ ਹੀ ਗਿਆਨ ਨਹੀਂ ਦਿੱਤਾ ਜਾਂਦਾ, ਸਗੋਂ ਉਨ੍ਹਾਂ ਨੂੰ ਜੀਵਨ ਦੀਆਂ ਅਸਲ ਗਤੀਵਿਧੀਆਂ ਦਾ ਸਾਹਮਣਾ ਕਰਨ ਲਈ ਸਮੇਂ-ਸਮੇਂ ‘ਤੇ ‘ਆਊਟਡੋਰ ਗਤੀਵਿਧੀਆਂ’ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਸਕੂਲ ਵੱਲੋਂ ਖੇਡਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਆਧੁਨਿਕ ਸਵਿਮਿੰਗ ਪੂਲ ਨਾਲ ਜਿੱਥੇ ਨਾ ਸਿਰਫ਼ ਵਿਦਿਆਰਥੀ ਵਾਟਰ ਸਪੋਰਟਸ ਦਾ ਆਨੰਦ ਲੈ ਸਕਦੇ ਹਨ ਸਗੋਂ ਸਿਹਤਮੰਦ ਸਰੀਰ ਅਤੇ ਅਧਿਆਤਮਿਕ ਵਿਕਾਸ ਵੀ ਕਰ ਸਕਦੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪਹਿਲਾਂ ਹੀ ਸ਼ੂਟਿੰਗ ਰੇਂਜ, ਬਾਸਕਟਬਾਲ, ਟੇਬਲ ਟੈਨਿਸ, ਤਲਵਾਰਬਾਜ਼ੀ, ਵਾਲੀਬਾਲ, ਕ੍ਰਿਕਟ, ਸ਼ਤਰੰਜ ਅਤੇ ਹੋਰ ਕਈ ਖੇਡਾਂ ਦਾ ਠੋਸ ਪ੍ਰਬੰਧ ਹੈ।