ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਜਨਵਰੀ ਨੂੰ ਮਨਾਇਆ ਫਤਿਹ ਦਿਵਸ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਜਨਵਰੀ ਨੂੰ ਮਨਾਇਆ ਫਤਿਹ ਦਿਵਸ
ਫਿਰੋਜ਼ਪੁਰ, ਜਨਵਰੀ 26, 2023: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿਦੀ ਤੇ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿਚ ਦਿੱਲੀ ਕਿਸਾਨ ਮੋਰਚੇ ਨੂੰ ਸਮਰਪਿਤ ਫਤਹਿ ਦਿਵਸ ਅੱਜ ਸ਼ਰਾਬ ਫੈਕਟਰੀ ਜ਼ੀਰਾਂ ਵਿਚ ਵਿਸ਼ਾਲ ਕਿਸਾਨ ਇਕੱਠ ਕਰਕੇ ਫ਼ਤਿਹ ਦਿਵਸ ਮਨਾਇਆ ਗਿਆ।
ਜਿੱਥੇ ਸ਼ਰਾਬ ਫੈਕਟਰੀ , ਮੌਰਚੇ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਨ੍ਹਾਂ ਸਮਾਂ ਪੰਜਾਬ ਸਰਕਾਰ ਵਲੋਂ ਪੱਕੇ ਤੌਰ ਤੇ ਲਿਖਤੀ ਹੁਕਮ ਸ਼ਰਾਬ ਫੈਕਟਰੀ ਨੂੰ ਬੰਦ ਕਰਨ, ਕਿਸਾਨ ਆਗੂਆਂ ਤੇ ਲੋਕਾਂ ਤੇ ਹੋਏ ਪਰਚੇ ਰੱਦ ਕਰਨ , ਸ਼ਰਾਬ ਫੈਕਟਰੀ ਵਿਚ ਹੋਈਆਂ ਮੌਤਾਂ , ਦੇ ਮਿਰਤਕ ਪਰਿਵਾਰਾਂ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ , ਸ਼ਰਾਬ ਫੈਕਟਰੀ ਨੂੰ ਬੰਦ ਕਰਨ ਲਈ , ਕਿਸਾਨਾਂ ਦੀਆਂ ਅਟੈਚ ਕੀਤੀਆਂ ਜ਼ਮੀਨਾਂ ਰਲੀਜ ਕਰਨ, ਪਰਚੇ , ਮੌਰਚੇ ਦੌਰਾਨ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਨ , ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।ਦਿੱਲੀ ਮੋਰਚੇ ਨਾਲ ਸਬੰਧਿਤ ਬਾਕੀ ਰਹਿ ਗਈਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਜ਼ਮਾਨਤ ਰੱਦ ਕੀਤੀ ਜਾਵੇ ਤੇ ਬਾਕੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, 23 ਫ਼ਸਲਾਂ ਦੀ ਖ਼ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਮੋਰਚੇ ਦੌਰਾਨ ਦਿੱਲੀ, ਹਰਿਆਣਾ, ਯੂ.ਪੀ, ਪੁਲਿਸ ਵੱਲੋਂ ਕੀਤੇ ਪਰਚੇ ਰੱਦ ਕਰਨ, ਬਿਜਲੀ ਸੋਧ ਬਿਲ 2022 ਤੇ ਬਿਜਲੀ ਵੰਡ ਰੂਲਜ 2022 ਰੱਦ ਕਰਨ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਸ਼ਾਂਤਮਈ ਧਰਨੇ ਉੱਤੇ ਗੋਲੀ ਚਲਾ ਕੇ 2015 ਵਿਚ ਦੋ ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਡਾਕਟਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ 2c ਧਾਰਾ ਮੁਤਾਬਕ ਲਾਗਤ ਖ਼ਰਚੇ ਗਿਣ ਕੇ ਫ਼ਸਲਾਂ ਦੇ ਭਾਅ ਦੇਣ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਚੌਥੇ ਦਰਜੇ ਦੇ ਕਰਮਚਾਰੀਆਂ ਮੁਤਾਬਿਕ ਪੈਨਸ਼ਨ ਦੇਣ, ਸਾਢੇ ਸਤਾਰਾਂ ਹੱਦਬੰਦੀ ਕਾਨੂੰਨ ਲਾਗੂ ਕਰਕੇ ਸਰਪਲਸ ਲੱਖਾਂ ਏਕੜ ਜ਼ਮੀਨ ਬੇਜ਼ਮੀਨਿਆਂ ਵਿੱਚ ਵੰਡਣ, ਨਸ਼ੇ ਤੇ ਭ੍ਰਿਸ਼ਟਾਚਾਰ ਖਤਮ ਕਰਨ, ਅਮੀਰਾਂ ਦੀ ਆਮਦਨ ਉੱਤੇ 75% ਟੈਕਸ ਲਾਉਣ, ਲੋਹੁਕਾਂ ਸ਼ਰਾਬ ਫੈਕਟਰੀ ਸਮੇਤ ਪੰਜਾਬ ਭਰ ਵਿੱਚ ਸਾਰੀਆਂ ਸਨਅਤੀ ਇਕਾਈਆਂ ਦੇ ਹਵਾ,ਪਾਣੀ, ਧਰਤੀ ਨੂੰ ਪ੍ਰਦੂਸ਼ਿਤ ਕਰਨ ਦੀ ਜਾਂਚ ਕਰਨ ਲਈ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਮਾਹਿਰਾਂ ਦੀ ਕਮੇਟੀ ਦਾ ਗਠਨ ਕਰਨ, ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ, ਭਾਰਤ ਮਾਲਾ ਅਧੀਨ ਬਣ ਰਹੇ ਨੈਸ਼ਨਲ ਹਾਈਵੇ ਲਈ ਇਕਵਾਇਰ ਕੀਤੀਆਂ ਜਮੀਨਾਂ ਦੇ ਰੇਟ ਇਕ ਸਾਰ ਕਰਨ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ।
ਕਿਸਾਨ ਆਗੂਆਂ ਅੱਗੇ ਦੱਸਿਆ ਕਿ ਦਿੱਲੀ ਮੋਰਚੇ ਦੌਰਾਨ 26 ਜਨਵਰੀ 2021 ਦੀ ਘਟਨਾ ਇਤਿਹਾਸ ਵਿੱਚ ਵਿਲੱਖਣ ਘਟਨਾ ਹੈ, ਰਿੰਗ ਰੋਡ ਉਤੇ ਮਾਰਚ ਕਰਨ ਦੀ ਘਟਨਾ ਨੇ ਜਥੇਬੰਦੀ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਾਂ ਦਿੱਤਾ ਹੈ, ਜਿਸ ਉੱਤੇ ਆਉਣ ਵਾਲੀਆਂ ਪੀੜੀਆਂ ਮਾਣ ਕਰਨਗੀਆਂ ਤੇ 29 ਜਨਵਰੀ 2021 ਨੂੰ ਜਥੇਬੰਦੀ ਦੀ ਸਟੇਜ ਉੱਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 29 ਜਨਵਰੀ ਨੂੰ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।ਸਾਂਝੇ ਮੌਰਚੇ ਦੇ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਸਾਂਝਾ ਮੋਰਚਾ ਓਹਨਾ ਸਮਾਂ ਨਹੀਂ ਚੁਕਿਆ ਜਾਵੇਗਾ। ਜਿਨ੍ਹਾਂ ਸਮਾਂ ਸਾਂਝੇ ਮੌਰਚੇ ਦੀਆ ਸਾਰੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ। ਇਹ ਮੋਰਚਾ ਜਥੇਬੰਦੀਆ ਦੇ ਸਹਿਯੋਗ ਨਾਲ ਲਾਇਆ ਹੈ।
ਇਸ ਲਈ ਸਾਰਿਆਂ ਨਾਲ ਗੱਲਬਾਤ ਕਰਕੇ ਹੀ ਮੌਰਚੇ ਦੇ ਫੈਸਲੇ ਲਏ ਜਾਣਗੇ।ਇਸ ਸਮੇਂ ਮੌਕੇ ਤੇ ਜੋਨ ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਾਲਾ,ਧਰਮ ਸਿੰਘ ਸਿੱਧੂ,ਨਰਿੰਦਰਪਾਲ ਸਿੰਘ, ਬਲਰਾਜ ਸਿੰਘ ਫੇਰੋਕੇ, ਅਮਨਦੀਪ ਸਿੰਘ ,ਰਸ਼ਪਾਲ ਸਿੰਘ, ਬੂਟਾ ਸਿੰਘ,ਰਣਜੀਤ ਸਿੰਘ,ਗੁਰਬਖਸ਼ ਸਿੰਘ,ਖਿਲਾਰਾ ਸਿੰਘ,ਸੁਰਜੀਤ ਸਿੰਘ,ਮੱਖਣ ਸਿੰਘ,ਵੀਰ ਸਿੰਘ,ਸਾਂਝੇ ਮੌਰਚੇ ਦੇ ਆਗੂ ਰੋਮਨ ਬਰਾੜ,ਆਗੂ ਸ਼ਾਮਿਲ ਹੋਏ।