Ferozepur News
ਐਨੀ ਠੰਡ ਦੇ ਬਾਵਜੂਦ ਵੀ ਟੋਲ ਪਲਾਜਿਆ ਡਟੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਯੋਧੇ
ਕਿਸਾਨੀ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਰਹੇਗਾ ਜਾਰੀ
ਐਨੀ ਠੰਡ ਦੇ ਬਾਵਜੂਦ ਵੀ ਟੋਲ ਪਲਾਜਿਆ ਡਟੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਯੋਧੇ
ਕਿਸਾਨੀ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਰਹੇਗਾ ਜਾਰੀ
ਫਿਰੋਜ਼ਪੁਰ, 30.12.2022: ਲੋਹਕਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵੱਲੋਂ ਟੋਲ ਪਲਾਜਾ ਫਿਰੋਜ਼ਸ਼ਾਹ ਤੇ ਗਿੱਦੜ ਪਿੰਡੀ ਪਰਚੀ ਮੁਕਤੀ ਹਨ ਤੇ ਪੰਜਾਬ ਦੇ 10 ਜਿਲਿਆਂ ਵਿੱਚ 18 ਟੋਲ ਪਲਾਜੇ ਜਥੇਬੰਦੀ ਵੱਲੋਂ ਟੋਲ ਫੀ੍ ਕੀਤੇ ਹੋਏ ਹਨ।
ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਫਿਰੋਜ਼ਸ਼ਾਹ ਟੋਲ ਪਲਾਜੇ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨੀ ਮੰਗਾਂ ਨੂੰ ਲੈਕੇ ਚੱਲ ਰਿਹਾ ਅੰਦੋਲਨ ਅੱਜ 35 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਤੇ ਅੱਜ16 ਵੇ ਦਿਨ ਵੀ ਟੋਲ ਪਲਾਜੇ ਪਰਚੀ ਮੁਕਤ ਹਨ। ਪਰ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਐਨੀ ਠੰਡ ਵਿੱਚ ਸੰਘਰਸ਼ ਕਰ ਰਹੇ ਕਿਸਾਨਾ ਮਜਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ, ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜੀਆਂ ਹਨ। ਕੇਂਦਰ ਸਰਕਾਰ ਨੇ ਅਸਟਰੇਲੀਆ ਨਾਲ ਜੋ 22 ਅਪੈ੍ਲ 2022 ਨੂੰ ਕਰ ਮੁਕਤ ਵਪਾਰ ਕਰਨ ਦਾ ਸਮਝੋਤਾ ਕੀਤਾ ਸੀ ਉਹ ਕੱਲ੍ਹ 29 ਦਸੰਬਰ ਤੋਂ ਲਾਗੂ ਕਰਨ ਦਾ ਸਮਾਂ ਤੈਹ ਕੀਤਾ ਗਿਆ ਸੀ। ਇਸ ਸਮਝੋਤੇ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਖੁਲੀ ਮੰਡੀ ਸੁਰੂ ਹੋਵੇਗੀ। ਜਿਸ ਨਾਲ ਬਾਹਰਲੀ ਵਸਤੂਆਂ ਆਉਣ ਨਾਲ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਕਿਸਾਨੀ ਹੋਰ ਤਬਾਹ ਹੋ ਜਾਵੇਗੀ ।
ਪਹਿਲਾਂ ਹੀ ਕਰਜੇ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਕਰਕੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਸਮਝੋਤੇ ਤੁਰੰਤ ਰੱਦ ਕੀਤੇ ਜਾਣ। ਏਸੇ ਤਰ੍ਹਾਂ ਪੰਜਾਬ ਦੀ ਮਾਨ ਸਰਕਾਰ ਵੀ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਸੀ । ਪੰਜਾਬ ਦੇ ਮਿੱਟੀ , ਹਵਾ, ਪਾਣੀ, ਨੌਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਗੱਲ ਕਰਦੀ ਸੀ ਪਰ ਆਪਣੀ ਜੁਬਾਨ ਤੋ ਮੁਨਕਰ ਹੋ ਚੁੱਕੀ ਹੈ ਪੰਜਾਬ ਦੇ ਕਿਸਾਨਾ ਮਜਦੂਰਾਂ ਨੂੰ ਸੜਕਾਂ ਤੇ ਕੜਾਕੇ ਦੀ ਠੰਡ ਵਿੱਚ ਰੋਲ ਰਹੀ ਹੈ। ਮੰਗਾਂ ਲਾਗੂ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਵੱਲੋਂ ਜੀ 20 ਦੇਸ਼ਾਂ ਦੀਆਂ ਹੋਣ ਵਾਲੀਆਂ ਪੰਜਾਬ ਵਿੱਚ ਮੀਟਿੰਗਾਂ ਨੂੰ ਕਰਵਾਉਣ ਲਈ ਪੰਜਾਬ ਸਰਕਾਰ ਵੀ ਕਾਹਲੀ ਹੈ।ਇਹ ਮੀਟਿੰਗ ਰੱਦ ਕਰਕੇ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾ ਦੀਆਂ ਮੰਨੀਆਂ ਹੋਈਆਂ ਮੰਗਾਂ ਕਰਜਾ ਖਤਮ,23 ਫਸਲਾ ਦਾ ਗਾਰੰਟੀ ਕਨੂੰਨ ਬਣਾਉਣਾ,ਅਬਾਦਕਾਰ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਦਿੱਲੀ ਅੰਦੋਲਨ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ,ਨਸਾ ਮਾਫੀਆ,ਰੇਤ ਮਾਫੀਆ, ਬੇਰੁਜ਼ਗਾਰੀ ਖਤਮ ਕਰਨ ਆਦਿ ਤੁਰੰਤ ਲਾਗੂ ਕੀਤੀਆਂ ਜਾਣ ।
ਇਹ ਅੰਦੋਲਨ ਮੰਗਾਂ ਲਾਗੂ ਕਰਵਾਉਣ ਜਾਰੀ ਰਹੇਗਾ। ਇਸ ਮੋਕੇ ਗੁਰਮੁੱਖ ਸਿੰਘ ਕਾਮਲ ਵਾਲਾ, ਟਹਿਲ ਸਿੰਘ, ਪ੍ਰਤਾਪ ਸਿੰਘ ਆਲੇ ਵਾਲਾ, ਰਛਪਾਲ ਸਿੰਘ , ਟਹਿਲ ਸਿੰਘ ਆਸ਼ੀਏ ਕੇ , ਦਲੀਪ ਸਿੰਘ, ਬਲਜਿੰਦਰ ਸਿੰਘ ਆਦਿ ਆਗੂ ਤੇ ਕਿਸਾਨ ਮਜਦੂਰ ਹਾਜਰ ਸਨ।,