ਅੰਤਰ-ਰਾਸ਼ਟਰੀ ਸਰਹੱਦ ਪਰ ਸਮਾਜ ਵਿਰੋਧੀ ਅਨਸਰਾਂ ਦੀਆ ਗਤੀਵਿਧੀਆ ਨੂੰ ਰੋਕਣ ਲਈ – ਪੁਲਿਸ ਅਤੇ ਬੀ.ਐੱਸ.ਐੱਫ. ਅਧਿਕਾਰੀਆ ਨਾਲ ਤਾਲਮੇਲ ਮੀਟਿੰਗ
ਅੰਤਰ-ਰਾਸ਼ਟਰੀ ਸਰਹੱਦ ਪਰ ਸਮਾਜ ਵਿਰੋਧੀ ਅਨਸਰਾਂ ਦੀਆ ਗਤੀਵਿਧੀਆ ਨੂੰ ਰੋਕਣ ਲਈ – ਪੁਲਿਸ ਅਤੇ ਬੀ.ਐੱਸ.ਐੱਫ. ਅਧਿਕਾਰੀਆ ਨਾਲ ਤਾਲਮੇਲ ਮੀਟਿੰਗ
ਅੰਤਰ-ਰਾਸ਼ਟਰੀ ਸਰਹੱਦ ਪਰ ਸਮਾਜ ਵਿਰੋਧੀ ਅਨਸਰਾਂ ਦੀਆ ਗਤੀਵਿਧੀਆ ਨੂੰ ਰੋਕਣ ਲਈ ਅਤੇ
ਪੁਖਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਅੱਜ ਪੁਲਿਸ ਦੇ ਸੀਨੀਅਰ ਅਫਸਰਾਂ ਦੁਆਰਾ
ਬਰਡਰ ਏਰੀਆ ਦਾ ਦੌਰਾ ਕੀਤਾ ਗਿਆ ਅਤੇ ਬੀ.ਐੱਸ.ਐੱਫ. ਅਧਿਕਾਰੀਆ ਨਾਲ ਤਾਲਮੇਲ ਮੀਟਿੰਗ
ਕੀਤੀ ਗਈ।
ਫਿਰੋਜ਼ਪੁਰ : 01 ਦਸੰਬਰ, 2022: ਕੰਵਰਦੀਪ ਕੌਰ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਵੱਲੋਂ ਅੱਜ ਪ੍ਰੈਸ ਨੂੰ ਜਾਣਕਾਰੀ
ਦਿੰਦਿਆ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾ
ਅਨੁਸਾਰ ਕਾਨੂੰਨ ਵਿਵਸਥਾ ਬਹਾਲ ਰੱਖਣ ਅਤੇ ਆਮ ਪਬਲਿਕ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ
ਜਿਲਾ੍ਹ ਪੁਲਿਸ ਦੁਆਰਾ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਜਿੰਨਾਂ ਦੱਸਿਆ ਕਿ ਜਿਲਾ੍ਹ ਫਿਰੋਜ਼ਪੁਰ ਇੱਕ ਸਰਹੱਦੀ ਜਿਲਾ੍ਹ ਹੈ, ਜਿਸ ਦਾ ਇੱਕ ਵੱਡਾ ਭਾਗ ਪਾਕਿਸਤਾਨ ਨਾਲ ਅੰਤਰ-
ਰਾਸ਼ਟਰੀ ਸਰਹੱਦ ਨਾਲ ਲੱਗਦਾ ਹੈ, ਜਿੱਥੇ ਸਮਾਜ ਵਿਰੋਧੀ ਅਨਸਰ ਆਪਣੀਆ ਗਤੀਵਿਧੀਆ ਨੂੰ ਅੰਜਾਮ ਦੇਣ ਦੀ
ਫਿਰਾਕ ਵਿੱਚ ਰਹਿੰਦੇ ਹਨ। ਸਮਾਜ ਵਿਰੋਧੀ ਅਨਸਰਾਂ ਦੀਆ ਅਜਿਹੀ ਗਤੀਵਿਧੀਆ ਨੂੰ ਰੋਕਣ ਲਈ ਅੱਜ ਸ਼੍ਰੀ
ਰਣਜੀਤ ਸਿੰਘ ਢਿੱਲੋਂ, ਆਈ.ਪੀ.ਐੱਸ., ਡੀ.ਆਈ.ਜੀ., ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ ਅਤੇ ਸ਼੍ਰੀ ਕੰਵਰਦੀਪ
ਕੌਰ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਡਿਪਟੀ ਇੰਸਪੈਕਟਰ ਜਨਰਲ,
ਬੀ.ਐੱਸ.ਐੱਫ. ਹੈੱਡਕੁਆਟਰਜ਼ ਫਿਰੋਜ਼ਪੁਰ ਅਤੇ ਕਮਾਂਡੈਂਟ ਬੀ.ਐੱਸ.ਐੱਫ. ਨਾਲ ਸਰਹੱਦੀ ਇਲਾਕਿਆ ਅਤੇ ਸੈਕਿੰਡ
ਲਾਈਨ ਆਫ ਡਿਫੈਂਸ ਦਾ ਦੌਰਾ ਕੀਤਾ ਗਿਆ। ਇਸ ਉਪਰੰਤ ਦੋਹਾਂ ਏਜੰਸੀਆ ਦੇ ਸੀਨੀਅਰ ਅਧਿਕਾਰੀਆ ਵੱਲੋਂ
ਮੀਟਿੰਗ ਕੀਤੀ ਗਈ ਅਤੇ ਅੰਤਰ-ਰਾਸ਼ਟਰੀ ਸਰਹੱਦ ਰਾਹੀਂ ਸਮਾਜ ਵਿਰੋਧੀ ਅਨਸਰ ਦੀਆ ਸ਼ੱਕੀ ਗਤੀਵਿਧੀਆ ਬਾਰੇ
ਵਿਚਾਰ-ਵਟਾਂਦਰਾ ਕੀਤਾ ਗਿਆ। ਦੋਹਾਂ ਏਜੰਸੀਆ ਦੇ ਸੀਨੀਅਰ ਅਧਿਕਾਰੀਆ ਦੁਆਰਾ ਆਪਸੀ ਤਾਲਮੇਲ ਨਾਲ
ਇਹਨਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਰਣਨੀਤੀ ਤੈਅ ਕੀਤੀ ਗਈ।
ਐੱਸ.ਐੱਸ.ਪੀ. ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਵਿਭਾਗ ਅਤੇ ਬੀ.ਐੱਸ.ਐੱਫ. ਦੁਆਰਾ ਸਾਝੇ ਤੌਰ ਤੇ
ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਇੱਕ ਡਿਟੇਲ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੇ ਤਹਿਤ ਆਉਣ
ਵਾਲੇ ਦਿਨਾਂ ਵਿੱਚ ਸਰਹੱਦੀ ਇਲਕਿਆ (ਖਾਸ ਕਰਕੇ ਸੰਵੇਦਨਸ਼ੀਲ ਇਲਾਕਿਆ) ਵਿੱਚ ਵੱਖ-ਵੱਖ ਤਰਾਂ ਦੇ ਅਭਿਆਨ
ਚਲਾ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ। ਜਿੰਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਸਰਹੱਦੀ
ਇਲਾਕਿਆ ਦੇ ਵਸਨੀਕਾਂ ਨਾਲ ਵੀ ਬਿਹਤਰ ਤਾਲਮੇਲ ਬਣਾਉਣ ਲਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਮ
ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਏਜੰਸੀਆ ਦਾ ਸਹਿਯੋਗ ਦੇਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਦੇ
ਮਨਸੂਬਿਆ ਨੂੰ ਠੱਲ ਪਾਈ ਜਾ ਸਕੇ ਅਤੇ ਕਾਨੂੰਨ ਵਿਵਸਥਾ ਬਹਾਲ ਰੱਖਦੇ ਹੋਏ ਆਮ ਪਬਲਿਕ ਦੀ ਜਾਨ-ਮਾਲ ਦੀ
ਰਾਖੀ ਯਕੀਨੀ ਬਣਾਈ ਜਾ ਸਕੇ