ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਦਾ ਕੀਤਾ ਗਿਆ ਆਰੰਭ
ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਤਹਿਤ ਹਰ ਵਾਰਡ ਹੋਵੇਗਾ ਸਾਫ:- ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਦਾ ਕੀਤਾ ਗਿਆ ਆਰੰਭ
ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਤਹਿਤ ਹਰ ਵਾਰਡ ਹੋਵੇਗਾ ਸਾਫ:- ਵਧੀਕ ਡਿਪਟੀ ਕਮਿਸ਼ਨਰ
ਫਿਰੋਜ਼ਪੁਰ 26 ਅਗਸਤ 2022: ਸਰਕਾਰ ਦੀਆਂ ਹਦਾਇਤਾਂ ਅਨਸਾਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਦੀ ਸ਼ੁਰੂਆਤ ਵਾਰਡ ਨੰ: 26 ਤੋਂ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਵਾਰਡ ਨੰ. 26 ਦੇ ਨਿਊ ਮਾਡਲ ਟਾਊਨ, ਧਵਨ ਕਲੋਨੀ ਆਦਿ ਏਰੀਏ ਦੇ ਅੰਦਰ ਸਫਾਈ ਅਤੇ ਸੀਵਰੇਜ ਨੂੰ ਲੈ ਕੇ ਹਰ ਪ੍ਰਕਾਰ ਦੀ ਸਮੱਸਿਆ ਦੀ ਸ਼ਨਾਖਤ ਕਰਨ ਉਪਰੰਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 10 ਸਫਾਈ ਸੇਵਕ, 10 ਸੀਵਰੇਜਮੈਨ, ਮੋਟੀਵੇਟਰ ਪ੍ਰੋਗਰਾਮ ਕੁਆਡੀਨੇਟਰ ਦੀ ਟੀਮ ਤੋਂ ਇਲਾਵਾ ਸਫਾਈ ਸਬੰਧੀ ਉਪਕਰਨ ਅਤੇ ਮਸ਼ੀਨਰੀ ਰਿਕਸ਼ਾ, ਈ- ਰਿਕਸ਼ਾ,ਜੈਟਿੰਗ ਮਸ਼ੀਨ ਅਤੇ ਸੁਪਰ ਸੱਕਰ ਮਸ਼ੀਨ ਆਦਿ ਨੂੰ ਲੈ ਕੇ ਇਸ ਵਾਰਡ ਦੀ ਸਫਾਈ ਆਰੰਭ ਕੀਤੀ ਗਈ। ਇਹ ਕਾਰਜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ ਜੀ ਦੇ ਦਿਸ਼ਾ- ਨਿਰਦੇਸ਼ ਅਨੁਸਾਰ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਇਸ ਪੂਰੇ ਵਾਰਡ ਅੰਦਰ ਮੁਕੰਮਲ ਰੂਪ ਵਿੱਚ ਸਵੀਪਿੰਗ ਕਰਵਾਈ ਗਈ ਅਤੇ 100 ਪ੍ਰਤੀਸ਼ਤ ਸੈਗਰੀਗੇਟਡ ਕੱਚਰੇ ਦੀ ਕੁਲੈਕਸ਼ਨ ਕਰਵਾਈ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਆਰ ਕੀਤੀ ਗਈ ਜੈਵਿਕ ਖਾਦ ਆਪਣੇ ਹੱਥੀਂ ਵਾਰਡ ਵਾਸੀਆਂ ਵਿੱਚ ਮੁਫ਼ਤ ਵੰਡੀ। ਉਨ੍ਹਾਂ ਵਾਰਡ ਅੰਦਰ ਸੀਵਰੇਜ ਦੀ ਸੱਮਸਿਆ ਨੂੰ ਮੌਕੇ ਤੇ ਹੱਲ ਕਰਵਾਇਆ ਅਤੇ ਵਾਰਡ ਦੀਆਂ ਬਰਸਾਤੀਆ ਦੀ ਸਫਾਈ ਅਤੇ ਡੀਸਿਲਟਿੰਗ ਦੀ ਲਿਫਟਿੰਗ ਵੀ ਮੌਕੇ ਤੇ ਕਰਵਾਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਅਤੇ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਵਾਰਡ ਵਾਸੀਆਂ ਨੂੰ ਡੋਰ ਟੂ ਡੋਰ ਕੂਲੇਕਸ਼ਨ, ਸੈਗਰੀਗੇਸ਼ਨ, ਹੋਮ ਕੰਪੋਸਟਿੰਗ, ਸਿੰਗਲ ਯੂਜ਼ ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ਨਾ ਸੰਬੰਧੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਨੇ ਨਗਰ ਕੌਂਸਲ ਦੇ ਸਮੂਹ ਸਟਾਫ ਦੀ ਪ੍ਰਸ਼ੰਸ਼ਾ ਕਰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਜਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅੰਦਰ ਹਰ ਸ਼ੁਕਰਵਾਰ ਇਹ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਪ੍ਰਕਾਰ ਅਸੀ ਸ਼ਹਿਰ ਨੂੰ ਸਾਫ- ਸੁਥਰਾ ਅਤੇ ਕੱਚਰਾ ਮੁਕਤ ਕਰਵਾਵਾਗੇ। ਇਸ ਮੌਕੇ ਤੇ ਜੁਆਇੰਟ ਡਿਪਟੀ ਡਾਇਰੈਕਟਰ ਸ਼੍ਰੀ ਕੁਲਵੰਤ ਸਿੰਘ ਬਰਾੜ ਸਥਾਨਕ ਸਰਕਾਰ ਫਿਰੋਜ਼ਪੁਰ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼੍ਰੀ ਰੋਹਿਤ ਗਰੋਵਰ, ਮਨਮੀਤ ਸਿੰਘ ਮਿੱਠੂ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ, ਜੂਨੀਅਰ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਤੋਂ ਇਲਾਵਾ ਨਗਰ ਕੌਂਸਲ ਦਾ ਸਟਾਫ ਅਤੇ ਵਾਰਡ ਵਾਸੀ ਵੀ ਮੌਜੂਦ ਸਨ।