Ferozepur News
ਜੰਗਲਾਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ ,ਲਗਾਇਆ ਬੂਟਿਆਂ ਦਾ ਲੰਗਰ
ਜੰਗਲਾਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ ,ਲਗਾਇਆ ਬੂਟਿਆਂ ਦਾ ਲੰਗਰ
ਫ਼ਿਰੋਜ਼ਪੁਰ 23 ਅਗਸਤ, 2021:
ਵਾਤਾਵਰਣ ਨੂੰ ਸੁਰਖਿਅਤ ਰੱਖਣ ਲਈ ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਫ਼ਿਰੋਜ਼ਪੁਰ ਵਿਖੇ ਐੱਨ.ਜੀ.ਓ ਮਯੰਕ ਫਾਊਂਡੇਸ਼ਨ ਨਾਲ ਮਿਲ ਕੇ ਵਣ ਮਹਾਂਉਤਸਵ ਮਨਾਇਆ ਗਿਆ । ਜਿਸ ਦੀ ਸ਼ੁਰੂਆਤ ਨਗਰਪਾਲਿਕਾ ਪਾਰਕ ਤੋਂ ਬੂਟਾ ਲਗਾ ਕੇ ਕੀਤੀ ਗਈ। ਇਸ ਉਪਰੰਤ ਬੂਟਿਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ 550 ਚਕਰੇਸੀਆ, ਨਿੰਮ, ਕਨੇਰ, ਐਲਸਟੋਨੀਆ, ਸਿਲਵਰ ਓਕ ਆਦਿ ਦੇ ਬੂਟੇ ਵੰਢੇ ਗਏ। ਇਸ ਮੌਕੇ ਤੇ ਵਣ ਰੇਂਜ ਅਫਸਰ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ।
ਕੁਦਰਤੀ ਮੀਂਹ ਦੇ ਲਈ ਇਹ ਜਿੱਥੇ ਲਾਭਦਾਇਕ ਹਨ ਓਥੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਅਤੇ ਦਵਾਈਆਂ ਬਨਾਉਣ ਦੇ ਲਈ ਵੀ ਇਸਤੇਮਾਲ ‘ਚ ਲਿਆਏ ਜਾਂਦੇ ਹਨ । ਇਹ ਸਾਡੀਆਂ ਘਰੇਲੂ ਜ਼ਰੂਰਤਾਂ ਨੂੰ ਵੀ ਪੂਰਾ ਕਰਦੇ ਹਨ । ਬੂਟਿਆਂ ਤੋਂ ਹੀ ਸਾਨੂੰ ਪੌਸ਼ਟਿਕ ਫਲ ਖਾਣ ਨੂੰ ਮਿਲਦੇ ਹਨ । ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਪਰਵਰਿਸ਼ ਕਰਨੀ ਚਾਹੀਦੀ ਹੈ।
ਇਸ ਮੌਕੇ ਮਯੰਕ ਫਾਊਂਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਜੰਗਲਾਤ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਹਮੇਸ਼ਾ ਸਹਿਯੋਗ ਦਾ ਵਾਅਦਾ ਕੀਤਾ ।
ਇਸ ਮੌਕੇ ਬਲਾਕ ਅਫਸਰ ਗੁਰਪ੍ਰੀਤ ਸਿੰਘ, ਕੁਲਦੀਪ ਡੋਗਰਾ , ਸਤਪਾਲ ਸਿੰਘ ਵਣ ਗਾਰਡ ਕੁਲਵੰਤ ਸਿੰਘ , ਮਲਕੀਤ ਸਿੰਘ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰ ਅਕਸ਼ ਕੁਮਾਰ , ਵਿਕਾਸ ਗੁੰਬਰ , ਗੁਰ ਸਾਹਿਬ, ਅਨਿਲ ਮਛਰਾਲ ਅਤੇ ਦਵਿੰਦਰ ਨਾਥ ਤੋਂ ਵਿਸ਼ੇਸ਼ ਤੋਰ ਤੇ ਹਾਜ਼ਰ ਸਨ ।