Ferozepur News
ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ
ਬੱਚੇ ਅਤੇ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ - ਸੈਂਟਰ ਹੈੱਡ ਟੀਚਰ ਨਵਦੀਪ ਕੁਮਾਰ
ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ
ਬੱਚੇ ਅਤੇ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ – ਸੈਂਟਰ ਹੈੱਡ ਟੀਚਰ ਨਵਦੀਪ ਕੁਮਾਰ
ਫਿਰੋਜ਼ਪੁਰ 9 ਅਗਸਤ, 2022: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਰਾਜ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸੈਂਟਰ ਪੱਧਰ, ਬਲਾਕ ਪੱਧਰ ਅਤੇ ਫਿਰ ਜ਼ਿਲਾ ਪੱਧਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਸੇਠਾਂ ਵਿਖੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼੍ਰੀ ਰਾਜੀਵ ਕੁਮਾਰ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਡਾਕਟਰ ਸਤਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿੱਚ 11 ਬਲਾਕਾਂ ਦੇ ਜੇਤੂ ਬੱਚਿਆਂ ਨੇ ਭਾਗ ਲਿਆ ਅਤੇ ਮੁਕਾਬਲਿਆਂ ਵਿੱਚ ਬਲਾਕ ਸਤੀਏਵਾਲਾ ਦੇ ਸੈਂਟਰ ਮੱਲਵਾਲ ਕਦੀਮ ਦੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ, ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਸਤੀਏ ਵਾਲਾ ਕਲੱਸਟਰ ਮੱਲਵਾਲ ਕਦੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਨੇ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ, ਜਿਸ ਵਿੱਚ ਕਵਿਤਾ ਗਾਇਨ ਮੁਕਾਬਲਾ ਪਹਿਲਾ ਸਥਾਨ
ਸਮਰਿਧੀ ਸ਼ਰਮਾਂ, ਭਾਸ਼ਣ ਮੁਕਾਬਲਾ ਦੂਸਰਾ ਸਥਾਨ ਪਰਵਿੰਦਰ ਕੌਰ ਅਤੇ ਪੇਂਟਿੰਗ ਮੁਕਾਬਲੇ ਪਹਿਲਾ ਸਥਾਨ ਪ੍ਰਿੰਸ ਨੇ ਜ਼ਿਲੇ ਵਿਚੋਂ ਪੁਜੀਸ਼ਨਾਂ ਪ੍ਰਾਪਤ ਕਰਕੇ ਬਲਾਕ ਸਤੀਏਵਾਲਾ ਅਤੇ ਕਲੱਸਟਰ ਮੱਲਵਾਲ ਕਦੀਮ ਦਾ ਨਾਂ ਰੌਸ਼ਨ ਕੀਤਾ,ਅੱਜ ਸੈਂਟਰ ਹੈਡ ਟੀਚਰ ਮੱਲਵਾਲ ਕਦੀਮ ਨਵਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਉਨ੍ਹਾਂ ਵੱਲੋਂ ਹਰ ਇੱਕ ਬੱਚੇ ਨੂੰ ਪੰਜ ਪੰਜ ਸੌ ਰੁਪਏ ਅਤੇ ਗਿਫ਼ਟ ਦਿੱਤਾ ਗਿਆ। ਉਹਨਾਂ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ.ਇੰਦਰਜੀਤ ਸਿੰਘ ਜੀ ਅਗਵਾਈ ਹੇਠ ਜਿੱਥੇ ਸਾਰੇ ਬਲਾਕ ਨੇ ਵਧੀਆ ਪ੍ਰਦਰਸ਼ਨ ਕੀਤਾ ਓਥੇ ਸੈੰਟਰ ਮੱਲਵਾਲ ਕਦੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਹਨਾਂ ਬੱਚਿਆਂ ਦਾ ਹੌਂਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਹੋਰ ਵੱਧ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਵੱਲੋਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਗਾਈਡ ਅਧਿਆਪਕ ਆਨੰਦ ਪ੍ਰੀਤ ਕੌਰ ਅਤੇ ਨੇਹਾ ਧੀਂਗੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਉਮੀਦ ਜਤਾਈ ਕਿ ਉਹ ਭਵਿੱਖ ਵਿਚ ਵੀ ਇਸੇ ਤਰਾਂ ਬੱਚਿਆਂ ਨੂੰ ਹੋਰ ਮਿਹਨਤ ਕਰਵਾਉਂਦੇ ਰਹਿਣਗੇ। ਇਸ ਮੌਕੇ ਮੈਡਮ ਦਲਜੀਤ ਕੌਰ ਹੈੱਡ ਟੀਚਰ ਸਕੂਲ ਬਾਜੀਦਪੁਰ, ਅਨੁਰਾਧਾ ਮੈਡਮ, ਵਿਜੇ ਲਕਸ਼ਮੀ ਮੈਡਮ, ਰਿੰਪਲ ਕੁਮਾਰੀ ਬਲਾਕ ਮਾਸਟਰ ਟ੍ਰੇਨਰ ਸ਼੍ਰੀ ਹਰੀਸ਼ ਕੁਮਾਰ ਬਾਂਸਲ, ਸ. ਸੁਰਿੰਦਰ ਸਿੰਘ ਗਿੱਲ ਮੌਜੂਦ ਸਨ।