Ferozepur News

ਡਰੱਗ ਮਨੀ ਮਾਮਲੇ ਚ ਗ੍ਰਿਫਤਾਰ ਨਰਕੋਟਿਕ ਸੈੱਲ ਦੇ ਤਿੰਨ ਮੁਲਾਜਮਾਂ ਨੂੰ ਅਦਾਲਤ ਵੱਲੋਂ 6 ਦਿਨਾਂ ਪੁਲਿਸ ਰਿਮਾਂਡ ਦਿੱਤਾ

ਡਰੱਗ ਮਨੀ ਮਾਮਲੇ ਚ ਗ੍ਰਿਫਤਾਰ ਨਰਕੋਟਿਕ ਸੈੱਲ ਦੇ ਤਿੰਨ ਮੁਲਾਜਮਾਂ ਨੂੰ ਅਦਾਲਤ ਵੱਲੋਂ 6 ਦਿਨਾਂ ਪੁਲਿਸ ਰਿਮਾਂਡ ਦਿੱਤਾ

ਫਿਰੋਜ਼ਪੁਰ 28 ਜੁਲਾਈ, 2022: ਡਰੱਗ ਮਨੀ ਮਾਮਲੇ ਚ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਤੋਂ ਗ੍ਰਿਫਤਾਰ ਕੀਤੇ ਨਰਕੋਟਿਕ ਸੈੱਲ ਦੇ ਤਿੰਨ ਮੁਲਾਜਮਾਂ ਨੂੰ ਅਸ਼ੋਕ ਕੁਮਾਰ ਚੀਫ ਜੁਡੀਸ਼ੀਅਲ ਮਜਿਸਟਰੇਟ  ਦੀ ਅਦਾਲਤ ਚ ਕੀਤਾ  ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ 6 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ।ਇਸ ਦੇ ਨਾਲ ਮਾਨਯੋਗ ਅਦਾਲਤ ਵਲੋਂ ਇਹ ਵੀ ਤਾਕੀਦ ਕੀਤੀ ਗਈ ਕਿ ਪੁਲਿਸ ਰਿਮਾਂਡ ਵੀਡੀਓ ਗ੍ਰਾਫੀ ਰਾਹੀਂ ਹੋਵੇਗਾ ਅਤੇ ਮਜਿਸਟਰੇਟ ਜਾਂ ਤਿੰਨ ਹੋਰ ਸਨਮਾਨਯੋਗ ਸਖਸ਼ੀਅਤਾਂ ਸਾਹਮਣੇ ਹੋ ਪੁੱਛਗਿੱਛ ਹੋਵੇਗੀ।

ਡਰੱਗ ਮਨੀ ਮਾਮਲੇ ਗ੍ਰਿਫਤਾਰ ਕੀਤੇ ਮੁਲਾਜਮਾਂ ਨੇ ਕਿਹਾ ਕਿ ਉਹਨਾਂ ਇਕ ਨੇ ਡੀ ਐੱਸ ਪੀ ਹਾਜਰੀ ਚ ਰਿਕਵਰੀ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਸ਼ੀਆਂ ਨੂੰ ਬਚਾਉਣ ਖਾਤਰ ਉਲਟਾ ਉਹਨਾਂ ਤੇ ਹੀ ਸਿਆਸੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਪਰਚਾ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਡਰੱਗ ਮਾਮਲੇ ਚ ਓਹ੍ਹ ਤਹਿ ਤੱਕ ਪਹੁੰਚ ਗਏ ਸਨ ਜਿਸ ਵਿਚ ਦੋ ਡੀ ਐੱਸ ਪੀ ਤੋਂ ਇਲਾਵਾ ਹੋਰ ਵੱਡੇ ਵੱਡੇ ਮਗਰਮੱਛਾਂ ਦੇ ਨਾਂਅ ਆਉਂਦੇ ਹਨ ਤੇ ਜੇਕਰ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਹੋਵੇ ਤਾਂ ਪੰਜਾਬ ਅੰਦਰੋਂ ਚਿੱਟਾ ਖਤਮ ਹੋ ਜਾਵੇਗਾ। ਗ੍ਰਿਫਤਾਰ ਕੀਤੇ ਮੁਲਜਮਾਂ ਦੇ ਵਕੀਲ ਨੇ ਕਿਹਾ ਕਿ ਇਹ ਮੁਕੱਦਮਾ ਬਿਨਾਂ ਕਿਸੇ ਇਨਕੁਆਰੀ, ਨੋਟਿਸ ਚਾਰਜਸ਼ੀਟ ਦੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਜਿਸ ਅਧਿਕਾਰੀ ਦੀ ਹਾਜਰੀ ਵਿਚ ਇਹ ਮੁਕੱਦਮਾਂ ਦਰਜ ਕੀਤਾ ਗਿਆ ਉਸ ਨੂੰ ਇਸ ਮੁਕੱਦਮੇ ਤੋਂ ਬਾਹਰ ਰੱਖਿਆ ਗਿਆ ਹੈ।

ਇਸ ਮੌਕੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਦਾ 2 ਅਗਸਤ ਤੱਕ ਪੁਲਿਸ ਰਿਮਾਂਡ ਮਿਲਿਆ ਹੈ।ਉਹਨਾਂ ਦੱਸਿਆ ਕਿ ਦੋਸ਼ੀਆਂ ਨੇ 81 ਲੱਖ ਰੁਪਏ ਨੂੰ ਖੁਰਦ ਬੁਰਦ ਕਰਨ ਲਈ ਹੈਰੋਇਨ ਦਾ ਝੂਠਾ ਕੇਸ ਤਿਆਰ ਕੀਤਾ ਸੀ।

ਦੱਸਣਯੋਗ ਹੈ ਕਿ ਨਰਕੋਟਿਕ ਸੈੱਲ ਦੇ 4 ਮੁਲਾਜ਼ਮਾਂ ਜਿੰਨਾ ਵਿਚ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏ ਐੱਸ ਆਈ ਅੰਗਰੇਜ ਸਿੰਘ, ਏ ਐੱਸ ਆਈ ਰਾਜਪਾਲ ਅਤੇ ਹੌਲਦਾਰ ਜੋਗਿੰਦਰ ਸਿੰਘ ਵੱਲੋਂ 81 ਲੱਖ ਰੁਪਏ ਨੂੰ ਖੁਰਦ ਬੁਰਦ ਕਰਨ ਲਈ ਇੱਕ ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਸੀ।

ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਨਾਰਕੋਟਿਕ ਸੈੱਲ ਦੇ ਇਹਨਾਂ ਮੁਲਾਜਮਾਂ ਤੇ ਪਰਚਾ ਦਰਜ ਕਰਦਿਆਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।ਜਿੰਨਾ ਵਿਚੋਂ ਅੱਜ ਤਿੰਨ ਮੁਲਜਮਾਂ ਨੂੰ  ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਦਕਿ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ।

Related Articles

Leave a Reply

Your email address will not be published. Required fields are marked *

Back to top button