Ferozepur News
ਰੀਡਰ ਆਫ ਦਾ ਡੇ’ ਵਜੋਂ ਉੱਘੇ ਗਜ਼ਲਗੋ ਗੁਰਤੇਜ ਕੋਹਾਰਵਾਲਾ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ
ਰੀਡਰ ਆਫ ਦਾ ਡੇ’ ਵਜੋਂ ਉੱਘੇ ਗਜ਼ਲਗੋ ਗੁਰਤੇਜ ਕੋਹਾਰਵਾਲਾ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ
ਫਿਰੋਜ਼ਪੁਰ, ਜੁਲਾਈ 10, 2022: ਜ਼ਿਲ੍ਹਾ ਲਾਇਬ੍ਰੇਰੀ ਫਿਰੋਜ਼ਪੁਰ ਦੇ ਪਾਸਾਰ ਅਤੇ ਡਿਜ਼ਲੀਟਾਈਜੇਸ਼ਨ ਲਈ ਯਤਨਸ਼ੀਲ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਲਾਇਬ੍ਰੇਰੀ ਵਿੱਚ ਗੁਣਾਤਮਕ ਸੁਧਾਰ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਹਰ ਹਫ਼ਤੇ ਐਤਵਾਰ ਨੂੰ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ । ਇਸ ਮੀਟਿੰਗ ਵਿੱਚ ਇਲਾਕੇ ਵਿੱਚੋਂ ਕੋਈ ਨਾ ਕੋਈ ਵਿਅਕਤੀ ‘ਰੀਡਰ ਆਫ ਦਾ ਡੇ’ ਵਜੋਂ ਸ਼ਾਮਲ ਹੁੰਦਾ ਹੈ ।
ਇਸੇ ਲੜੀ ਤਹਿਤ ਜ਼ਿਲ੍ਹਾ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਦੇ ਮੈਂਬਰਾਂ ਵੱਲੋਂ ਅੱਜ ਹਫਤਾਵਾਰੀ ਮੀਟਿੰਗ ਵਿੱਚ ਦਿੱਤੇ ਸੱਦੇ ਤਹਿਤ ‘ਰੀਡਰ ਆਫ ਦਾ ਡੇ’ ਵਜੋਂ ਉੱਘੇ ਗਜ਼ਲਗੋ ਪ੍ਰੋ. ਗੁਰਤੇਜ ਕੋਹਾਰਵਾਲਾ ਖਾਸ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਬਾਲ ਪਾਠਕ ਪੁਸ਼ਪ ਨਾਥ ਨੇ ਪ੍ਰੋ .ਗੁਰਤੇਜ ਕੋਹਾਰਵਾਲਾ ਦਾ ਕਿਤਾਬ ਭੇਂਟ ਕਰਕੇ ਸੁਆਗਤ । ਲਾਇਬ੍ਰੇਰੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਾਜ਼ਰ ਮੈੰਬਰਾਂ ਨੇ ਵਿਚਾਰ-ਚਰਚਾ ਕੀਤੀ ।
ਪ੍ਰੋ. ਗੁਰਤੇਜ ਨੇ ਕਿਤਾਬਾਂ, ਸਾਹਿਤ, ਭਾਸ਼ਾ ਤੇ ਸੱਭਿਆਚਾਰ ਨਾਲ ਜੁੜਣ ਬਾਰੇ ਦੱਸਿਆ ਤੇ ਕਿਵੇਂ ਜੁੜਨ ਤੋਂ ਬਾਦ ਵਿਅਕਤੀ ਵਿੱਚ ਬਦਲਾਅ ਆਉਂਦੇ ਹਨ ।
ਡਾ.ਐੱਸ .ਐੱਨ ਰੁਦਰਾ ਨੇ ਵੀ ਕਿਤਾਬਾਂ ਪੜ੍ਹਨ ਦੀ ਅਹਿਮੀਅਤ ‘ਤੇ ਚਾਨਣਾ ਪਾਇਆ ।ਸੁਸਾਇਟੀ ਦੇ ਮੈਂਬਰਾਂ ਵੱਲੋਂ ਲਾਇਬ੍ਰੇਰੀ ਦੇ ਸੁਧਾਰਾਂ ਬਾਰੇ ਗੱਲਬਾਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕ ਕਿਤਾਬਾਂ ਪੜ੍ਹ ਸਕਣ ।
ਹਰੀਸ਼ ਮੋਂਗਾ ਜੀ ਨੇ ਕਿਤਾਬ ਸੱਭਿਆਚਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਵਿਦੇਸ਼ਾਂ ਵਾਂਗ ਇੱਥੇ ਵੀ ਰੈਸਟੋਰੈਂਟਸ ਅਤੇ ਕੈਫੇਟੇਰੀਆ ਵਿੱਚ ਕਿਤਾਬ-ਕੋਨਾ ਸਥਾਪਿਤ ਕੀਤੇ ਜਾਣ ਬਾਰੇ ਗੱਲਬਾਤ ਕੀਤੀ।
ਪ੍ਰੋ.ਗੁਰਤੇਜ ਹੁਰਾਂ ਨੇ ਲਾਇਬ੍ਰੇਰੀ ਨੂੰ ਆਪਣੀ ਕਿਤਾਬ ‘ਪਾਣੀ ਦਾ ਹਾਸ਼ੀਆ ‘ ਦੇ ਤਿੰਨ ਐਡੀਸ਼ਨ ਭੇਟ ਕੀਤੇ।ਅੰਤ ਵਿੱਚ ਪ੍ਰੋ. ਗੁਰਤੇਜ ਨੇ ਆਪਣੀਆਂ ਗਜ਼ਲਾਂ ਦੇ ਕੁਝ ਸ਼ੇਅਰ ਸੁਣਾਏ ।
ਸੁਸਾਇਟੀ ਦੇ ਮੈੰਬਰ ਡਾ.ਐੱਸ ਐੱਨ ਰੁਦਰਾ, ਸ਼੍ਰੀ ਦਵਿੰਦਰ ਨਾਥ, ਸ਼੍ਰੀ ਹਰਮੀਤ ਵਿਦਿਆਰਥੀ,ਸ਼੍ਰੀ ਹਰੀਸ਼ ਮੋਂਗਾ ,ਸ਼੍ਰੀ ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ, ਪੁਸ਼ਪ ਨਾਥ ਆਦਿ ਹਾਜ਼ਰ ਸਨ।