ਨਗਰ ਕੌਂਸਲ ਫਿਰੋਜ਼ਪੁਰ : ਸਮੂਹ ਸਫਾਈ ਕਰਮਚਾਰੀਆਂ ਲਈ ਇੱਕ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
ਕੈਪਸਿਟੀ ਬਿਲਡਿੰਗ ਪ੍ਰੋਗਰਾਮ ਤਹਿਤ ਇੱਕ ਦਿਨਾਂ ਸਿਖਲਾਈ ਕੈਂਪ ਦਾ ਆਯੋਜਨ
ਨਗਰ ਕੌਂਸਲ ਫਿਰੋਜ਼ਪੁਰ : ਸਮੂਹ ਸਫਾਈ ਕਰਮਚਾਰੀਆਂ ਲਈ ਇੱਕ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
ਕੈਪਸਿਟੀ ਬਿਲਡਿੰਗ ਪ੍ਰੋਗਰਾਮ ਤਹਿਤ ਇੱਕ ਦਿਨਾਂ ਸਿਖਲਾਈ ਕੈਂਪ ਦਾ ਆਯੋਜਨ।
ਸਫਾਈ ਕਾਮਿਆ ਨੂੰ ਸਵੱਛਤਾ ਸਬੰਧੀ ਦਿੱਤੀ ਗਈ ਸਿਖਲਾਈ।
ਫਿਰੋਜ਼ਪੁਰ, 20.6.2022: ਸਰਕਾਰ ਦੀਆਂ ਹਦਾਇਤਾਂ ਅਤੇ ਪੀ.ਐਮ.ਆਈ.ਡੀ.ਸੀ ਚੰਡੀਗੜ੍ਹ ਦੀ ਗਾਇਡ ਲਾਇਨ ਅਨੁਸਾਰ ਅੱਜ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਰੋਹਿਤ ਗਰੋਵਰ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਦਫਤਰ ਨਗਰ ਕੌਂਸਲ ਵਿਖੇ 1 ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ।
ਅੱਜ ਦੀ ਇਸ ਸਿਖਲਾਈ ਪ੍ਰੋਗਰਾਮ ਫਿਰੋਜ਼ਪੁਰ ਦੇ ਸਮੂਹ ਸਫਾਈ ਕਰਮਚਾਰੀਆਂ, ਵੇਸਟ ਕੂਲੇਕਟਰ, ਰੇਗ ਪਿੱਕਰ ਲਗਭਗ 272 ਕਰਮਚਾਰੀਆਂ ਨੂੰ 3 ਚਰਨਾਂ ਵਿੱਚ ਸਵੀਪਿੰਗ, ਕੱਚਰੇ ਨੂੰ ਅੱਗ ਨਾ ਲਗਾਉਣਾਂ, ਪਲਾਸਟਿਕ/ਪੋਲੀਥੀਨ ਦੀ ਵਰਤੋਂ ਨਾ ਕਰਨਾ, ਘਰਾਂ ਵਿੱਚ ਰੋਜਾਨਾ ਡੋਰ ਟੁ ਡੋਰ ਕੱਚਰਾ ਇੱਕਠਾ ਕਰਨਾ, ਕੱਚਰੇ ਨੂੰ ਵੱਖਰਾ ਗਿੱਲਾ/ਸੁੱਕਾ ਕੱਚਰਾ ਵੱਖਰਾ ਕਰਨਾ, ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨਾ, ਸੁੱਕੇ ਕੱਚਰੇ ਨੂੰ ਰੀਸੇਲ, ਰੀਸਾਇਕਲਿੰਗ ਅਤੇ ਮੁੜ ਵਰਤੋਂ ਕਰਨੀ, ਸਫਾਈ ਕਰਦੇ ਦੋਰਾਨ ਸੁੱਰਖਿਆ ਉਪਕਰਨ ਪਹਿਨਣ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਮੋਕੇ ਤੇ ਡਾ: ਸੁਖਪਾਲ ਸਿੰਘ ਅਤੇ ਅਤੇ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਪ੍ਰੋਗਰਾਮ ਕੁਆਰਡੀਨੇਟਰ ਅਮਨਦੀਪ ਨੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ -2 ਪਹਿਲੂਆ ਸਬੰਧੀ ਵਿਸ਼ੇਸ਼ ਰੂਪ ਵਿੱਚ ਸਿਖਲਾਈ ਦਿੱਤੀ ਗਈ । ਇਸ ਮੋਕੇ ਤੇ ਸੁਰੱਖਿਆ ਉਪਕਰਨ ਪਹਿਨਣ ਅਤੇ ਇਸਦੇ ਫਾਇਦੇ ਸਬੰਧੀ ਡੈਮੋ ਵੀ ਦਿੱਤਾ ਗਿਆ । ਇਸ ਤੋਂ ਇਲਾਵਾ ਕਰਮਚਾਰੀਆਂ ਦੀ ਸਮੱਸਿਆਵਾਂ ਦਾ ਵੀ ਮੋਕੇ ਤੇ ਹੱਲ ਕੀਤਾ ਗਿਆ ।
ਸਫਾਈ ਕਰਮਚਾਰੀਆਂ ਨੂੰ ਇਸ ਮੋਕੇ ਤੇ ਸਫਾਈ ਸਬੰਧੀ ਉਤਸਾਹਿਤ / ਪ੍ਰੇਰਨਾਦਾਇਕ ਵੀਡੀਓ ਵੀ ਦਿਖਾਈ ਗਈ । ਇਸ ਮੋਕੇ ਸਮੂਹ ਸਫਾਈ ਕਰਮਚਾਰੀਆਂ ਲਈ ਚਾਹ/ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ । ਇਹ ਰਿਫਰੈਸ਼ਮੈਂਟ ਦੇਣ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਕਿਸੇ ਵੀ ਕਿਸਮ ਦੇ ਪਲਾਸਟਿਕ / ਡਿਸਪੋਜਲ/ ਪੋਲੀਥੀਨ ਦਾ ਉਪਯੋਗ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਅਜਿਹੀ ਚੀਜ ਦੀ ਵਰਤੋਂ ਕੀਤੀ ਗਈ ।