Ferozepur News
ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਸਾਲਾਨਾ ਸਮਾਗਮ 2022 ਤਹਿਤ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ
ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਵੱਖ ਵੱਖ ਸਕੂਲਾਂ ਦੀਆਂ ਕੁੱਲ 30 ਟੀਮਾਂ ਨੇ ਲਿਆ ਭਾਗ
ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਸਾਲਾਨਾ ਸਮਾਗਮ 2022 ਤਹਿਤ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ
ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਵੱਖ ਵੱਖ ਸਕੂਲਾਂ ਦੀਆਂ ਕੁੱਲ 30 ਟੀਮਾਂ ਨੇ ਲਿਆ ਭਾਗ
ਫ਼ਿਰੋਜ਼ਪੁਰ 3 ਮਈ ( )- ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ ਵਾਰ ਸੁਸਾਇਟੀ ਵੱਲੋਂ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਕੁਇਜ਼ ਮੁਕਾਬਲੇ ਅੱਜ ਖਾਲਸਾ ਗੁਰੂਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਗਏ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਸ੍ਰ: ਬਲਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਕੋਵਿਡ ਤੋਂ ਪਹਿਲਾਂ ਹਰ ਸਾਲ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਵਿੱਚ ਜਪੁਜੀ ਸਾਹਿਬ ਕੰਠ, ਕਵਿਤਾ ਉਚਾਰਣ, ਭਾਸ਼ਣ, ਸ਼ਬਦ ਕੀਰਤਨ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਂਦੇ ਸਨ, ਪਰੰਤੂ ਇਸ ਵਾਰ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਸੁਸਾਇਟੀ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਸੁਸਾਇਟੀ ਦੇ ਜਨਰਲ ਸਕੱਤਰ ਸ੍ਰ: ਹਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 30 ਟੀਮਾਂ ਨੇ ਭਾਗ ਲਿਆ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ ਭਾਗ ਲੈਣ ਦਾ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਤੋਂ ਇਲਾਵਾ ਟੀਮਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਮੁਕਾਬਲਿਆਂ ਸਬੰਧੀ ਦੱਸਦਿਆਂ ਸ੍ਰ: ਤਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾਂ 4 ਹਾਲ ਕਮਰਿਆਂ ਵਿੱਚ 8-8 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਫ਼ਿਰੋ ਹਰੇਕ ਹਾਲ ਵਿੱਚੋਂ ਪਹਿਲੇ 2 ਸਥਾਨਾਂ ਤੇ ਰਹੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਕਰਵਾਇਆ ਗਿਆ।
ਫਾਈਨਲ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀ ਟੀਮ ਰਹੀ, ਜਿਸ ਵਿੱਚ ਜਸ਼ਨਪ੍ਰੀਤ ਕੌਰ, ਹਰਲੀਨ ਕੌਰ ਅਤੇ ਜਸ ਕੀਰਤ ਸਿੰਘ ਨੇ ਭਾਗ ਲਿਆ। ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਅਕਾਲ ਅਕੈਡਮੀ ਭੜਾਣਾ ਦੀ ਰਹੀ ਜਿਸ ਵਿੱਚ ਪ੍ਰਭਦੀਪ ਕੌਰ, ਸੁਖਮਨਪ੍ਰੀਤ ਕੌਰ ਖਾਲਸਾ ਅਤੇ ਸਿਮਰਨਪ੍ਰੀਤ ਸਿੰਘ ਸਨ। ਤੀਜੇ ਸਥਾਨ ਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਦੀ ਟੀਮ ਰਹੀ, ਜਿਸ ਵਿੱਚ ਏਕਮਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਅਤੇ ਸੰਦੀਪ ਕੌਰ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਜਿਨ੍ਹਾਂ ਵਿੱਚ ਸ੍ਰ ਸੰਪੂਰਨ ਸਿੰਘ, ਸ੍ਰ ਜਸਵੰਤ ਸਿੰਘ, ਸ੍ਰ ਕਸ਼ਮੀਰ ਸਿੰਘ, ਸ੍ਰ ਜਗਜੀਤ ਸਿੰਘ ਭੰਵਰ, ਸ੍ਰ ਬਲਵੰਤ ਸਿੰਘ, ਸ੍ਰ ਖਜਾਨ ਸਿੰਘ, ਸ੍ਰ ਸੁੱਖਵਿੰਦਰ ਸਿੰਘ, ਸ੍ਰ ਗੁਰਦੇਵ ਸਿੰਘ ਨੇ ਹਿੱਸਾ ਲਿਆ ਅਤੇ ਜੱਜ ਦੀ ਭੂਮਿਕਾ ਸ੍ਰ: ਗੁਰਸਾਹਿਬ ਸਿੰਘ, ਸ੍ਰ: ਮੇਹਰ ਸਿੰਘ, ਸ੍ਰ: ਇੰਦਰਜੀਤ ਸਿੰਘ, ਸ੍ਰ: ਰਣਜੀਤ ਸਿੰਘ ਖਾਲਸਾ, ਸ੍ਰ: ਬੇਅੰਤ ਸਿੰਘ, ਸ੍ਰ: ਸੁਖਦੇਵ ਸਿੰਘ, ਸ੍ਰ: ਸ਼ਮਸ਼ੇਰ ਸਿੰਘ, ਸ੍ਰ: ਸੁਰਿੰਦਰ ਸਿੰਘ, ਸ੍ਰ: ਸਰਬਜੀਤ ਸਿੰਘ, ਤਲਵਿੰਦਰ ਸਿੰਘ ਖਾਲਸਾ, ਸ੍ਰ: ਸਰਬਜੀਤ ਸਿੰਘ ਭਾਵੜਾ ਨੇ ਬਾਖੂਬੀ ਨਿਭਾਈ।
ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲਾਂ ਵਿੱਚ ਗੁਰੂਕੁਲ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਫਿਰੋਜ਼ਪੁਰ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ, ਗੁਰੂ ਨਾਨਕ ਪਬਲਿਕ ਸੀ.ਸੈਕੰ. ਸਕੂਲ ਸ਼ਕੂਰ, ਸ.ਭਾਗ ਸਿੰਘ ਮੈਮੋਰੀਅਲ ਪਬਲਿਕ ਸੀ.ਸੈਕੰ. ਸਕੂਲ ਘੱਲਖੁਰਦ, ਮਾਤਾ ਗੁਜਰੀ ਪਬਲਿਕ ਸੀ.ਸੈਕੰ. ਸਕੂਲ ਭੜਾਨਾ, ਅਕਾਲ ਅਕੈਡਮੀ ਭੜਾਣਾ, ਸਰਕਾਰੀ ਸੀ.ਸੈਕੰ.ਸਕੂਲ ਖਾਈ ਫੇਮੇ ਕੀ, ਕੈਂਟੋਨਮੈਂਟ ਬੋਰਡ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਛਾਉਣੀ, ਸਰਕਾਰੀ ਸੀ.ਸੈਕੰ.ਸਕੂਲ ਮੱਲਾਂਵਾਲਾ ਖਾਸ, ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਭਾਵੜਾ ਆਜ਼ਮ ਸ਼ਾਹ, ਸਰਕਾਰੀ ਹਾਈ ਸਕੂਲ ਵਾੜਾ ਭਾਈ ਕਾ, ਬੀ.ਐਨ.ਐਸ. ਮੈਮੋਰੀਅਲ ਹਾਈ ਸਕੂਲ ਖਾਈ ਫੇਮੇ ਕੀ, ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸਕੂਲ ਫਤਿਹਗੜ੍ਹ ਸਭਰਾਂ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀ.ਸੈਕੰ. ਸਕੂਲ ਫੱਤੇ ਵਾਲਾ, ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ, ਐਸ.ਬੀ.ਐਸ. ਮੈਮੋਰੀਅਲ ਪਬਲਿਕ ਸਕੂਲ ਵਾਹਕਾ ਮੋੜ, ਸਰਕਾਰੀ ਸੀ.ਸੈਕੰ. ਸਕੂਲ ਲੜਕੇ ਤਲਵੰਡੀ ਭਾਈ, ਡੀ.ਏ.ਵੀ. ਗਰਲਜ਼ ਸਕੂਲ ਫ਼ਿਰੋਜ਼ਪੁਰ ਛਾਉਣੀ, ਸਰਕਾਰੀ ਹਾਈ ਸਕੂਲ ਭੂਰੇ ਖੁਰਦ, ਸੈਂਟ ਸੋਲਜਰ ਪਬਲਿਕ ਸੀ. ਸੈਕੰ. ਸਕੂਲ ਝੋਕ ਨੋਧ ਸਿੰਘ, ਅਕਾਲ ਅਕੈਡਮੀ ਨਵਾਂ ਕਿਲ੍ਹਾ, ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲ਼ਾ, ਸਰਕਾਰੀ ਕੰਨਿਆ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਸ਼ਹਿਰ, ਮੈਰੀਟੋਰੀਅਸ ਸਕੂਲ, ਫ਼ਿਰੋਜ਼ਪੁਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ, ਮਾਨਵਤਾ ਪਬਲਿਕ ਸੀ.ਸੈਕੰ.ਸਕੂਲ ਫ਼ਿਰੋਜ਼ਪੁਰ ਸ਼ਹਿਰ ਅਤੇ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਸ਼ਾਮਲ ਸਨ।