Ferozepur News
ਅਪ੍ਰੈਲ ਫੂਲ ਡੇ ਦੀ ਬਜਾਏ ਬੂਟੇ ਲਗਾ ਕੇ ਮਨਾਓ ਅਪ੍ਰੈਲ ਕੂਲ ਡੇ : ਦੀਪਕ ਸ਼ਰਮਾ
ਅਪ੍ਰੈਲ ਫੂਲ ਡੇ ਦੀ ਬਜਾਏ ਬੂਟੇ ਲਗਾ ਕੇ ਮਨਾਓ ਅਪ੍ਰੈਲ ਕੂਲ ਡੇ : ਦੀਪਕ ਸ਼ਰਮਾ
ਫ਼ਿਰੋਜ਼ਪੁਰ, 31 ਮਾਰਚ, 31.3.2022:
ਇੱਕ ਅਪ੍ਰੈਲ ਨੂੰ ਦੁਨੀਆ ਭਰ ਦੇ ਲੋਕ ਇਕ ਦੂਜੇ ਨੂੰ ਮੂਰਖ ਬਣਾ ਕੇ ਅਪ੍ਰੈਲ ਫੂਲ ਮਨਾਉਂਦੇ ਹਨ, ਜਿਸ ਦਾ ਕੋਈ ਸਮਾਜਿਕ, ਆਰਥਿਕ ਅਤੇ ਰਾਸ਼ਟਰੀ ਮਹੱਤਵ ਨਹੀਂ ਹੁੰਦਾ। ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਪੌਦੇ ਲਗਾ ਕੇ ਅਪ੍ਰੈਲ ਫੂਲ ਡੇ ਦੀ ਬਜਾਏ ਅਪ੍ਰੈਲ ਕੂਲ ਡੇ ਮਨਾਉਣ।
ਵਰਨਣਯੋਗ ਹੈ ਕਿ ਮਯੰਕ ਫਾਊਂਡੇਸ਼ਨ ਹਰ ਸਾਲ ਸਕੂਲਾਂ, ਕਾਲਜਾਂ ਅਤੇ ਫੌਜੀ ਖੇਤਰਾਂ ਵਿੱਚ ‘ਈਚ ਵਨ ਪਲਾਂਟ ਵਨ’ ਮੁਹਿੰਮ ਤਹਿਤ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕਰਦੀ ਹੈ ਅਤੇ ਆਪਣੇ ਪ੍ਰੋਗਰਾਮਾਂ ਵਿੱਚ ਬੂਟੇ ਵੀ ਤੋਹਫ਼ੇ ਵਜੋਂ ਭੇਟ ਕਰਦੀ ਹੈ।
ਦੀਪਕ ਸ਼ਰਮਾ ਨੇ ਦੱਸਿਆ ਕਿ 1 ਅਪ੍ਰੈਲ ਨੂੰ ਬੂਟੇ ਲਗਾਉਣ ਸਮੇਂ ਜੋ ਵੀ ਨਾਗਰਿਕ ਫਾਊਂਡੇਸ਼ਨ ਨੂੰ ਆਪਣੀ ਫੋਟੋ ਭੇਜਣਗੇ , ਉਹ ਮਯੰਕ ਫਾਊਂਡੇਸ਼ਨ ਦੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ‘ਤੇ ਅਪਲੋਡ ਕਰ ਦਿੱਤੀ ਜਾਵੇਗੀ।
ਦੀਪਕ ਸ਼ਰਮਾ ਨੇ ਕਿਹਾ ਕਿ ਪੌਦੇ ਲਗਾਉਣਾ ਸਿਰਫ ਜੰਗਲਾਤ ਵਿਭਾਗ ਦਾ ਕੰਮ ਨਹੀਂ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਰੁੱਖ ਲਗਾਈਏ ਅਤੇ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈਏ। ਮਨੁੱਖੀ ਜੀਵਨ ਅਤੇ ਵਾਤਾਵਰਨ ਵਿੱਚ ਸੰਤੁਲਨ ਕਾਇਮ ਕਰਨ ਵਿੱਚ ਰੁੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਦੇ ਲਈ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਘਰਾਂ, ਕੰਮ ਵਾਲੀਆਂ ਥਾਵਾਂ, ਪਾਰਕਾਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।