ਆਮ ਆਦਮੀ ਪਾਰਟੀ ਛੱਡ ਕੇ ਦਰਜ਼ਨਾਂ ਪਰਿਵਾਰਾਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਪੱਲਾ
ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਆਮ ਆਦਮੀ ਪਾਰਟੀ ਦਾ ਗ੍ਰਾਫ – ਰੋਹਿਤ ਵੋਹਰਾ
ਆਮ ਆਦਮੀ ਪਾਰਟੀ ਛੱਡ ਕੇ ਦਰਜ਼ਨਾਂ ਪਰਿਵਾਰਾਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਪੱਲਾ
– ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਆਮ ਆਦਮੀ ਪਾਰਟੀ ਦਾ ਗ੍ਰਾਫ – ਰੋਹਿਤ ਵੋਹਰਾ
ਫਿਰੋਜ਼ਪੁਰ, 17 ਫਰਵਰੀ। ਆਮ ਆਦਮੀ ਪਾਰਟੀ ਵਿਚ ਵੱਡੇ ਪੱਧਰ ‘ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਖੁਲਾਸੇ ਹੋਣ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਦਿਨੋਂ ਦਿਨ ਗ੍ਰਾਫ ਡਿੱਗਦਾ ਜਾ ਰਿਹਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਨੇ ਆਮ ਆਦਮੀ ਪਾਰਟੀ ਦੀ ਨੀਤੀ ਤੋਂ ਦੁਖੀ ਹੋਏ ਦਰਜਨਾਂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਸ਼ਾਮਲ ਕਰਦਿਆ ਕੀਤਾ ਗਿਆ । ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਲਭਾਓ ਗੱਲਾਂ ਵਿਚ ਨਾ ਆ ਕੇ ਲੋਕ ਇਸ ਵਾਰ ਪੰਜਾਬ ਦੀ ਤਰੱਕੀ ਬਾਰੇ ਸੋਚਦਿਆ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਜਾ ਰਹੇ ਹਨ। ਇਸ ਮੌਕੇ ਵਿਕਰਮ ਭੰਡਾਰੀ ਅਤੇ ਧਰਮਿੰਦਰ ਸਿੰਘ ਪਿੰਕੀ ਦੀ ਪ੍ਰੇਰਣਾ ਸਦਕਾ ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੇ ਐਮ ਸੀ ਉਮੀਦਵਾਰ ਰਾਜੂ ਭੱਟੀ ਤੋਂ ਇਲਾਵਾ ਦਾਰਾ ਸਿੰਘ, ਰਾਮ ਪ੍ਰਸ਼ਾਦ, ਅਜੈ, ਵਿੱਕੀ, ਪ੍ਰੀਤਮਜੀਤ, ਰਵੀ, ਬਸੰਤ, ਅਨੀਕੇਤ, ਗੁਰਪ੍ਰੀਤ ਸਿੰਘ, ਸੋਨੂੰ, ਵੀਰ ਚੰਦ, ਮਾਨਾ, ਹੀਰਾ ਲਾਲ, ਜੋਰਾ ਸਿੰਘ, ਸਰਵਨ ਸਿੰਘ, ਮੀਨਾ, ਕਾਂਤਾ, ਨਿੰਮੋ, ਕੁਲਵਿੰਦਰ ਕੌਰ, ਕ੍ਰਿਸ਼ਨਾ ਰਾਣੀ, ਚਰਨਜੀਤ ਕੌਰ ਆਦਿ ਸਮੇਤ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਪਿੰਡ ਬੱਗੇ ਕੇ ਪਿੱਪਲ ਤੋਂ ਹਰਮੀਤ ਸਿੰਘ , ਸੁਰਿੰਦਰ ਨੰਦਾ , ਬਰਜਿੰਦਰ ਸਿੰਘ ਬਰਾੜ , ਬਲਵਿੰਦਰ ਸਿੰਘ ਕੋਤਵਾਲ ਦੀ ਪ੍ਰੇਰਣਾ ਸਦਕਾ ਜਤਿੰਦਰ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਜੀਤ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ, ਗੁਰਸਾਹਿਬ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਪੂਰਨ ਸਿੰਘ, ਮੇਹਰ ਸਿੰਘ, ਕਰਤਾਰ ਸਿੰਘ, ਚਾਨਣ ਸਿੰਘ, ਸ਼ਮਸੇਰ ਸਿੰਘ, ਸੁਰਜੀਤ ਸਿੰਘ, ਅਮਰ ਸਿੰਘ, ਰਾਜ ਸਿੰਘ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਸਿੰਘ, ਜੋਗਿੰਦਰ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਧਰਮਿੰਦਰ ਸਿੰਘ ਆਦਿ ਸਮੇਤ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ।