Ferozepur News
ਪੰਜਾਬ ਸਰਕਾਰ ਕਰ ਰਹੀ ਹੈ ਸਮੂਹ ਮੁਲਾਜ਼ਮਾਂ ਨਾਲ ਕੀਤਾ ਧੋਖਾ-ਪੰਜਾਬ ਰਾਜ ਅਧਿਆਪਕ ਗਠਜੋੜ ਫਿਰੋਜ਼ਪੁਰ
19 ਦਸੰਬਰ ਨੂੰ ਖਰੜ ਰੈਲੀ ਵਿੱਚ ਕਰਾਂਗੇ ਵੱਡੀ ਗਿਣਤੀ ਸ਼ਮੂਲੀਅਤ
ਪੰਜਾਬ ਸਰਕਾਰ ਕਰ ਰਹੀ ਹੈ ਸਮੂਹ ਮੁਲਾਜ਼ਮਾਂ ਨਾਲ ਕੀਤਾ ਧੋਖਾ-ਪੰਜਾਬ ਰਾਜ ਅਧਿਆਪਕ ਗਠਜੋੜ ਫਿਰੋਜ਼ਪੁਰ
ਮਨਪ੍ਰੀਤ ਬਾਦਲ ਮੁਲਾਜ਼ਮ ਮਾਰੂ ਨੀਤੀ ਕਰ ਰਿਹਾ ਲਾਗੂ
19 ਦਸੰਬਰ ਨੂੰ ਖਰੜ ਰੈਲੀ ਵਿੱਚ ਕਰਾਂਗੇ ਵੱਡੀ ਗਿਣਤੀ ਸ਼ਮੂਲੀਅਤ
ਫਿਰੋਜ਼ਪੁਰ 17 ਦਸੰਬਰ. 2021:ਪੰਜਾਬ ਰਾਜ ਅਧਿਆਪਕ ਗਠਜੋੜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂਆਂ ਗੁਰਜੀਤ ਸਿੰਘ ਸੋਢੀ, ਹਰਜਿੰਦਰ ਹਾਂਡਾ, ਮਲਕੀਤ ਹਰਾਜ, ਸਰਬਜੀਤ ਸਿੰਘ ਭਾਵੜਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ ਵਿੱਚ ਨੌਕਰੀ ਕਰਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲੇ ਕਈ ਦਹਾਕਿਆ ਤੋਂ ਮਿਲਦਾ ਆ ਰਿਹਾ ਪੇਂਡੂ ਭੱਤਾ ਬੰਦ ਕਰਨ ਲਈ ਸੂਬਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਭੱਤੇ ਕੱਟਣ ਨਾਲ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖਾਸ ਕਰ ਕੇ ਮਨਪ੍ਰੀਤ ਬਾਦਲ ਮੁੱਢ ਤੋਂ ਹੀ ਮੁਲਾਜ਼ਮ ਵਿਰੋਧੀ ਰਹੀ ਹੈ ਅਤੇ ਪਹਿਲਾਂ ਵੀ ਮੁਲਾਜਮਾਂ ਦੇ ਕਈ ਭੱਤਿਆਂ ਨੂੰ ਖਤਮ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੁਝ ਦੇਣ ਦੀ ਬਜਾਏ ਪਹਿਲਾਂ ਮਿਲ ਰਹੇ ਭੱਤੇ ਵੀ ਕੱਟੀ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਨੂੰ ਤੋੜ-ਮਰੋੜ ਕੇ ਪੰਜਾਬ ਦੇ ਮੁਲਾਜ਼ਮਾਂ ਦਾ ਵਿੱਤੀ ਨੁਕਸਾਨ ਕਰ ਰਹੀ ਹੈ। ਹਾਂਡਾ ਅਤੇ ਸਿੱਧੂ ਨੇ ਕੱਟੇ ਗਏ ਪੇਂਡੂ ਭੱਤੇ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਅਤੇ ਆਖਿਆ ਕਿ 19 ਦਸੰਬਰ ਨੂੰ ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਦੀ ਮਹਾਂ ਰੈਲੀ ਵਿੱਚ ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਸਿੱਧੂ,ਜਸਵਿੰਦਰ ਸਿੰਘ ਸ਼ੇਖੜਾ, ਦੀਪ ਥਿੰਦ, ਵਿਪਨ ਲੋਟਾ, ਸੁਨੀਲ ਕੁਮਾਰ, ਨਿਰਮਲ ਸਿੰਘ, ਜਤਿੰਦਰ, ਤਲਵਿੰਦਰ ਸਿੰਘ ਖਾਲਸਾ, ਬਿੱਕਰਮਜੀਤ ਸਿੰਘ ਉੱਪਲ ਝੋਕ ਹਰੀਹਰ , ਹਰਮਨਪ੍ਰੀਤ ਸਿੰਘ ਮੁੱਤੀ ਚਰਨਜੀਤ ਸਿੰਘ ਚਾਹਲ, ਸੁਰਿੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਨੱਥੂਵਾਲਾ, ਸਰਬਜੀਤ ਸਿੰਘ ਬਬਲੂ, ਜਸਵੰਤ ਸਿੰਘ ਸ਼ੇਖੜਾ, ਸੰਦੀਪ ਕੁਮਾਰ ਚੌਧਰੀ ਆਦਿ ਹਾਜ਼ਰ ਸਨ