Ferozepur News

ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਤਾ ਡਵੀਜ਼ਨ ਪੱਧਰੀ ਵਿਸ਼ਾਲ ਰੋਸ ਧਰਨਾ

ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਤਾ ਡਵੀਜ਼ਨ ਪੱਧਰੀ ਵਿਸ਼ਾਲ ਰੋਸ ਧਰਨਾ

ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਤਾ ਡਵੀਜ਼ਨ ਪੱਧਰੀ ਵਿਸ਼ਾਲ ਰੋਸ ਧਰਨਾ

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਾਮ ਡਵੀਜ਼ਨਲ ਡਿਪਟੀ ਡਾਇਰੈਕਟਰ ਨੂੰ ਦਿੱਤਾ ਮੰਗ ਪੱਤਰ
ਹਰੀਸ਼ ਮੋਂਗਾ
ਫਿਰੋਜ਼ਪੁਰ 12 ਅਗਸਤ  2021–  ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਪੰਚਾਇਤ ਸਕੱਤਰ ਅਤੇ ਸ਼ਾਮ ਸੇਵਕ ਯੂਨੀਅਨ ਪੰਜਾਬ ਵੱਲੋ
ਸੂਬੇ ਦੀਆਂ ਤਿੰਨੋਂ ਡਵੀਜ਼ਨਾਂ ਵਿਖੇ ਧਰਨੇ ਦੇਣ ਦੇ ਉਦੇਸ਼ ਤਹਿਤ ਅੱਜ ਡਵੀਜ਼ਨ ਫਿਰੋਜਪੁਰ ਵਿਖੇ ਧਰਨਾ ਦੇਣ ਉਪਰੰਤ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜਪੁਰ ਨੂੰ ਮੰਗ ਪੱਤਰ ਦੇਣ ਦੇ ਕੀਤੇ ਐਲਾਨ ਅਨੁਸਾਰ ਸ.ਗੁਰਜੀਵਨ ਸਿੰਘ ਬਰਾੜ, ਸਰਸਤ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ  ਅਮਰਦੀਪ ਸਿੰਘ ਗੁਜਰਾਲ, ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਤੋਂ ਪਹਿਲਾ ਡਵੀਜਨ ਪੱਧਰੀ ਵਿਸ਼ਾਲ ਰੋਸ ਧਰਨਾ ਜਿਸ ਅਧੀਨ 7 ਜ਼ਿਲੇ ਕ੍ਰਮਵਾਰ ਫਿਰੋਜਪੁਰ , ਫਰੀਦਕੋਟ , ਮੋਗਾ , ਬਠਿੰਡਾ , ਮਾਨਸਾ , ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਸਮੂਹ ਪੰਚਾਇਤ ਸਕੱਤਰਾਂ , ਵੀ.ਡੀ.ਓਜ਼ ਅਤੇ ਦਫਤਰੀ ਸਟਾਫ ਵੱਲੋਂ ਜ਼ਿਲਾ ਪ੍ਰੀਸ਼ਦ
ਦਫਤਰ ਫਿਰੋਜ਼ਪੁਰ ਵਿਖੇ ਆਪਣੀਆਂ ਵਿਭਾਗੀ ਮੰਗਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ।
ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਪੰਚਾਇਤ ਸਕੱਤਰ ਅਤੇ ਵੀ.ਡੀ.ਓਜ਼. ਮਿਤੀ 22/07/2021 ਤੋਂ ਲਗਾਤਾਰ ਕਲਮ ਛੋੜ ਹੜਤਾਲ ਤੇ ਚੱਲਦੇ ਆ ਰਹੇ ਹਨ, ਜਿਸ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ 6ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਵਿਚਲੀਆਂ ਤਰੁਟੀਆਂ ਨੂੰ ਦੂਰ ਕਰਨ ਦੇ ਨਾਲ ਨਾਲ ਪੰਚਾਇਤ ਸਕੱਤਰ/ਗਰਾਮ ਸੇਵਕ ਨੂੰ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਪੰਚਾਇਤ ਅਫਸਰ/ਐਸ.ਈ.ਪੀ.ਓ. ਦਾ ਗਰੇਡ ਅਤੇ ਦੱਸ ਸਾਲ ਦੀ ਸਰਵਿਸ ਤੋਂ ਬਾਅਦ ਬੀ.ਡੀ.ਪੀ.ਓ ਦਾ ਗਰੇਡ ਦੇਣ ਦੇ ਨਾਲ ਤਰੱਕੀਆਂ ਵਿੱਚ ਬਣਦਾ 100% ਕੋਟਾ ਦਿੱਤਾ ਜਾਵੇ ਅਤੇ ਸਮੂਹ ਸੰਮਤੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਬਾਕੀ ਰਹਿੰਦੇ ਸੀ.ਪੀ.ਐੱਫ ਦੀ ਰਾਸ਼ੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰੀ ਖਜਾਨੇ ਰਾਹੀਂ ਮਿਲਨੀ ਯਕੀਨੀ ਬਣਾਈ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਉਪਰ ਵਿਭਾਗ ਦੇ ਪੱਤਰ ਰਾਹੀਂ ਲਾਗੂ ਕੀਤੀ ਗਈ ਪੁਰਾਣੀ ਪੈਨਸ਼ਨ ਦੀ ਰਾਸ਼ੀ ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਅਤੇ ਮ੍ਰਿਤਕ ਕਰਮਚਾਰੀਆ ਦੇ ਪਰਿਵਾਰਾਂ ਨੂੰ ਤੁਰੰਤ ਜਾਰੀ ਕੀਤੀ ਜਾਵੇ ਅਤੇ ਨਵੇਂ ਭਰਤੀ ਹੋਏ ਪੰਚਾਇਤ ਸਕੱਤਰਾਂ ਨੂੰ ਪ੍ਰਾਨ ਨੰਬਰ ਜਾਰੀ ਕਰਨ ਦੇ ਨਾਲ-ਨਾਲ ਉਹਨਾਂ ਦੇ ਬਣਦੇ ਸੀ.ਪੀ.ਐੱਫ ਦੀ ਕਟੌਤੀ ਇੱਕ ਸਾਰ ਕੀਤੀ ਜਾਵੇ। ਫੀਲਡ ਕਰਮਚਾਰੀਆਂ ਨੂੰ ਜੇ.ਈ. (ਪੰਚਾਇਤੀ ਰਾਜ) ਵਾਂਗ 30 ਲੀਟਰ ਪੈਟਰੋਲ ਪ੍ਰਤੀ ਮਹੀਨਾਂ ਦੇਣ ਦੀ ਵਿਵਸਥਾ ਕਰਨ ਦੇ ਨਾਲ ਉਹਨਾਂ ਨੂੰ ਮਾਲ ਪਟਵਾਰੀਆਂ ਵਾਂਗ ਬਸਤਾ ਭੱਤਾ ਵੀ ਦਿੱਤਾ ਜਾਵੇ। ਧਰਨੇ ਦੌਰਾਨ ਹਾਜ਼ਰ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਦਿਆਂ ਦੱਸਿਆ ਕਿ ਜੇਕਰ ਸਰਕਾਰ ਵੱਲੋ ਸਾਡੀਆਂ ਉਪਰੋਕਤ ਸਾਰੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਕਰਮਚਾਰੀਆਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਪੰਜਾਬ , ਸੁਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਵੀ.ਡੀ.ਓ ਯੂਨੀਅਨ ਪੰਜਾਬ , ਸਵਰਨ ਸਿੰਘ ਜਨਰਲ ਸਕੱਤਰ ਵੀ.ਡੀ.ਓ. ਯੂਨੀਅਨ ਪੰਜਾਬ , ਵਰਿਆਮ ਸਿੰਘ ਜਨਰਲ ਸਕੱਤਰ ਡਵੀਜਨ ਫਿਰੋਜਪੁਰ , ਅਜੇ ਪਾਲ ਸ਼ਰਮਾ ਡਵੀਜਨ ਪ੍ਰੈਸ ਸਕੱਤਰ , ਸੁਖਚੈਨ ਸਿੰਘ ਅਤੇ ਗੁਰਜੰਟ ਸਿੰਘ (ਫਰੀਦਕੋਟ), ਬਲਜਿੰਦਰ ਸਿੰਘ ਅਤੇ ਨਾਜਮ ਸਿੰਘ ਪੂਹਲੀ (ਬਠਿੰਡਾ), ਸੁਖਜੀਵਨ ਸਿੰਘ ਰੰਤਾ ਅਤੇ ਸਰਬਜੀਤ ਸਿੰਘ (ਮੋਗਾ), ਰਾਜਵਿੰਦਰ ਸਿੰਘ ਅਤੇ
ਬਲਜੀਤ ਸਿੰਘ ਜੱਜਲ (ਮਾਨਸਾ), ਦਵਿੰਦਰ ਸਿੰਘ ਅਤੇ ਸਵਰਨ ਸਿੰਘ (ਸ੍ਰੀ ਮੁਕਤਸਰ ਸਾਹਿਬ), ਭੁਪਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ (ਫਾਜਿਲਕਾ), ਅਜੇ ਸ਼ਰਮਾ ਵੀ.ਡੀ.ਓ (ਫਿਰੋਜ਼ਪੁਰ) (ਸਾਰੇ ਜ਼ਿਲਾ ਪ੍ਰਧਾਨ ਪੰਚਾਇਤ ਸਕੱਤਰ ਅਤੇ ਵੀ.ਡੀ.ਓ ਯੂਨੀਅਨ), ਰਮਿੰਦਰ ਸਿੰਘ ਰੰਮੀ ਅਤੇ ਜਸਵਿੰਦਰ ਸਿੰਘ ਢਿੱਲੋਂ ਸੂਬਾ ਕਮੇਟੀ ਮੈਂਬਰ, ਗੁਰਦੇਵ ਸਿੰਘ (ਫਿਰੋਜ਼ਪੁਰ), ਗੁਰਪ੍ਰੀਤ ਸਿੰਘ ਮੰਗਾ (ਬਠਿੰਡਾ) ਅਤੇ ਡਵੀਜ਼ਨ ਦੇ ਸਮੂਹ ਬਲਾਕਾਂ ਦੇ ਪ੍ਰਧਾਨ, ਪੰਚਾਇਤ ਸਕੱਤਰ, ਵੀ.ਡੀ.ਓਜ਼ ਅਤੇ ਦਫ਼ਤਰੀ ਸਟਾਫ ਆਦਿ ਹਾਜਰ ਸੀ।

Related Articles

Leave a Reply

Your email address will not be published. Required fields are marked *

Back to top button