ਵਾਤਾਵਰਣ ਹਫਤੇ ਤਹਿਤ ਸੀਜੇਐਮ ਏਕਤਾ ਉੱਪਲ ਨੇ ਲਗਾਏ ਬੂਟੇ
ਵਾਤਾਵਰਣ ਹਫਤੇ ਤਹਿਤ ਸੀਜੇਐਮ ਏਕਤਾ ਉੱਪਲ ਨੇ ਲਗਾਏ ਬੂਟੇ
ਫਿਰੋਜ਼ਪੁਰ 07 ਜੂਨ, 2021 ( ) ਅੱਜ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਸ਼੍ਰੀ ਕਿਸ਼ੋਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਜੇ.ਐੱਮ ਮੈਡਮ ਏਕਤਾ ਉੱਪਲ ਵੱਲੋਂ ਐਡਵੋਕੇਟ ਸ਼੍ਰੀ ਰੋਹਿਤ ਗਰਗ ਦੇ ਸਹਿਯੋਗ ਨਾਲ ਸ਼ਾਂਤੀ ਵਿਦਿੱਆ ਮੰਦਿਰ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਵਾਤਾਵਰਣ ਹਫਤਾ ਮਨਾਉਣ ਦੇ ਮੰਤਵ ਨਾਲ ਇਸ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇਸ ਸਕੂਲ ਦੇ ਚੇਅਰਮੈਨ ਕੁਲਭੂਸ਼ਣ ਗਰਗ, ਪ੍ਰਿੰਸੀਪਲ ਰਜਨੀ ਮੰਡਾਹਰ, ਵਾਈਸ ਪ੍ਰਿੰਸੀਪਲ ਖੁਸ਼ਵੰਤ ਸਿੰਘ ਅਤੇ ਸਕੂਲ ਦਾ ਸਟਾਫ ਵੀ ਮੌਕੇ ਤੇ ਹਾਜ਼ਰ ਸਨ ।
ਇਸ ਮੌਕੇ ਸੀ.ਜੇ.ਐੱਮ ਮੈਡਮ ਏਕਤਾ ਉੱਪਲ ਵੱਲੋਂ ਸਕੂਲ ਵਿੱਚ ਬੂਟੇ ਲਗਵਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਮਾ ਰੌਸ਼ਨ ਕਰਕੇ ਇਸ ਮੌਕੇ ਮਨਾਏ ਜਾ ਰਹੇ ਪ੍ਰੋਗਰਾਮ ਨੂੰ ਅੱਗੇ ਵਧਾਇਆ । ਇਸ ਦੇ ਨਾਲ ਨਾਲ ਉਨ੍ਹਾਂ ਵੱਲੋਂ ਸਕੂਲ ਦੀ ਲੈਬਾਰਟਰੀ, ਕੰਪਿਊਟਰ ਰੂਮ ਅਤੇ ਹੋਰ ਵੀ ਸਾਰੇ ਸਕੂਲ ਦਾ ਦੌਰਾ ਕੀਤਾ ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਜੀਵਨ ਵਿਚ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਵੱਧ ਰਹੀਆਂ ਬਿਮਾਰੀਆਂ ਦਾ ਇੱਕ ਕਾਰਨ ਪ੍ਰਦੂਸ਼ਿਤ ਵਾਤਾਵਰਣ ਵੀ ਹੈ ਅਤੇ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਜੋ ਸਾਡੀ ਆਉਣ ਵਾਲੀ ਪੀੜੀ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ। ਅੰਤ ਵਿੱਚ ਸਕੂਲ ਨੇ ਜੱਜ ਸਾਹਿਬ ਅਤੇ ਉਨ੍ਹਾਂ ਦੇ ਸਟਾਫ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।