Ferozepur News
3 ਜਨਵਰੀ ਨੂੰ ਸਾਂਝਾਂ ਮੋਰਚਾ ਜ਼ੀਰਾ ਸ਼ਰਾਬ ਫ਼ੈਕਟਰੀ ਵਿੱਚ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਵੱਡੇ ਕਾਫ਼ਲੇ ਨਾਲ ਹਾਜ਼ਰੀ ਭਰੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
3 ਜਨਵਰੀ ਨੂੰ ਸਾਂਝਾਂ ਮੋਰਚਾ ਜ਼ੀਰਾ ਸ਼ਰਾਬ ਫ਼ੈਕਟਰੀ ਵਿੱਚ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਵੱਡੇ ਕਾਫ਼ਲੇ ਨਾਲ ਹਾਜ਼ਰੀ ਭਰੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
1.1.2023: ਜੋਨ ਆਰਫਿ ਕੇ ਦੀ ਅਹਿਮ ਮੀਟਿੰਗ ਪਿੰਡ ਕਮਾਲਾ ਬੋਦਲਾ ਦੇ ਗੁਰਦਵਾਰਾ ਧੰਨ ਧੰਨ ਭਗਤ ਧੰਨਾ ਵਿੱਚ ਹੋਈ ਅਗਲੇ ਸੰਘਰਸ਼ਾਂ ਦਾ ਕੀਤਾ ਐਲਾਨ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਆਰਫਿ ਕੇ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਪਿੰਡ ਕਮਾਲਾ ਬੋਦਲਾ ਦੇ ਧੰਨ ਧੰਨ ਭਗਤ ਧੰਨਾ ਜੀ ਗੁਰਦਵਾਰਾ ਸਾਹਿਬ ਜੋਨ ਪ੍ਰਧਾਨ ਹਰਫੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਵਿਸ਼ੇਸ਼ ਤੋਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨੀ ਮੰਗਾਂ ਨੂੰ ਲੈਕੇ ਚੱਲ ਰਿਹਾ ਅੰਦੋਲਨ ਅੱਜ 36ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਤੇ ਅੱਜ17ਵੇ ਦਿਨ ਵੀ ਟੋਲ ਪਲਾਜੇ ਪਰਚੀ ਮੁਕਤ ਹਨ। ਪਰ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਐਨੀ ਠੰਡ ਵਿੱਚ ਸੰਘਰਸ਼ ਕਰ ਰਹੇ ਕਿਸਾਨਾ ਮਜਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ, ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜੀਆਂ ਹਨ।
ਕੇਂਦਰ ਸਰਕਾਰ ਨੇ ਅਸਟਰੇਲੀਆ ਨਾਲ ਜੋ 22 ਅਪੈ੍ਲ 2022 ਨੂੰ ਕਰ ਮੁਕਤ ਵਪਾਰ ਕਰਨ ਦਾ ਸਮਝੋਤਾ ਕੀਤਾ ਸੀ ਉਹ ਕੱਲ੍ਹ 29 ਦਸੰਬਰ ਤੋਂ ਲਾਗੂ ਕਰਨ ਦਾ ਸਮਾਂ ਤੈਹ ਕੀਤਾ ਗਿਆ ਸੀ। ਇਸ ਸਮਝੋਤੇ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਖੁਲੀ ਮੰਡੀ ਸੁਰੂ ਹੋਵੇਗੀ। ਜਿਸ ਨਾਲ ਬਾਹਰਲੀ ਵਸਤੂਆਂ ਆਉਣ ਨਾਲ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਕਿਸਾਨੀ ਹੋਰ ਕਿਤੇ ਤਬਾਹ ਹੋ ਜਾਣਗੇ । ਪਹਿਲਾਂ ਹੀ ਕਰਜੇ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਕਰਕੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਸਮਝੋਤੇ ਤੁਰੰਤ ਰੱਦ ਕੀਤੇ ਜਾਣ।
ਜੋਨ ਆਰਫਿ ਕੇ ਦੇ ਸਕੱਤਰ ਭੁਪਿੰਦਰ ਸਿੰਘ ਤੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਕਿਹਾ ਪੰਜਾਬ ਦੀ ਮਾਨ ਸਰਕਾਰ ਵੀ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਸੀ । ਪੰਜਾਬ ਦੇ ਮਿੱਟੀ , ਹਵਾ, ਪਾਣੀ, ਨੌਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਗੱਲ ਕਰਦੀ ਸੀ ਪਰ ਆਪਣੀ ਜੁਬਾਨ ਤੋ ਮੁਨਕਰ ਹੋ ਚੁੱਕੀ ਹੈ ਪੰਜਾਬ ਦੇ ਕਿਸਾਨਾ ਮਜਦੂਰਾਂ ਨੂੰ ਸੜਕਾਂ ਤੇ ਕੜਾਕੇ ਦੀ ਠੰਡ ਵਿੱਚ ਰੋਲ ਰਹੀ ਹੈ। ਮੰਗਾਂ ਲਾਗੂ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਵੱਲੋਂ ਜੀ 20 ਦੇਸ਼ਾਂ ਦੀਆਂ ਹੋਣ ਵਾਲੀਆਂ ਪੰਜਾਬ ਵਿੱਚ ਮੀਟਿੰਗਾਂ ਨੂੰ ਕਰਵਾਉਣ ਲਈ ਪੰਜਾਬ ਸਰਕਾਰ ਵੀ ਕਾਹਲੀ ਹੈ।ਇਹ ਮੀਟਿੰਗ ਰੱਦ ਕਰਕੇ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾ ਦੀਆਂ ਮੰਨੀਆਂ ਹੋਈਆਂ ਮੰਗਾਂ ਕਰਜਾ ਖਤਮ,23 ਫਸਲਾ ਦਾ ਗਾਰੰਟੀ ਕਨੂੰਨ ਬਣਾਉਣਾ,ਅਬਾਦਕਾਰ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਦਿੱਲੀ ਅੰਦੋਲਨ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ,ਨਸਾ ਮਾਫੀਆ,ਰੇਤ ਮਾਫੀਆ, ਬੇਰੁਜ਼ਗਾਰੀ ਖਤਮ ਕਰਨ ਆਦਿ ਤੁਰੰਤ ਲਾਗੂ ਕੀਤੀਆਂ ਜਾਣ । ਇਹ ਅੰਦੋਲਨ ਮੰਗਾਂ ਲਾਗੂ ਕਰਵਾਉਣ ਜਾਰੀ ਰਹੇਗਾ।
ਮੀਤ ਪਰਧਾਨ ਜਰਮਲ ਸਿੰਘ ਤੇ ਖ਼ਜ਼ਾਨਚੀ ਬਚਿੱਤਰ ਸਿੰਘ ਢਿੱਲੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਸ. ਸਤਨਾਮ ਸਿੰਘ ਪੰਨੂ ਦੀ ਅਗਵਾਈ ‘ਚ ਵੱਡਾ ਕਾਫ਼ਲਾ ਲੈ ਕੇ 3 ਜਨਵਰੀ ਨੂੰ ਮਾਲਬਰੋਸ ਫ਼ੈਕਟਰੀ ਵਿੱਚ ਹਾਜ਼ਰੀ ਲਗਵਾਈ ਜਾਵੇਗੀ ਤੇ ਨਾਲ ਹੀ 5 ਜਨਵਰੀ ਨੂੰ ਫ਼ਿਰੋਜ਼ਸ਼ਾਹ ਟੋਲ਼ ਪਲਾਜ਼ੇ ਤੇ ਆਪਣੀ ਬਣਦੀ ਵਾਰੀ ਤੇ ਧਰਨੇ ਤੇ ਪਹੁੰਚਿਆ ਜਾਵੇਗਾ । ਇਸ ਮੋਕੇ ਸਲਵਿੰਦਰ ਸਿੰਘ ਅੱਛੇ ਵਾਲਾ ਨਛੱਤਰ ਸਿੰਘ ਬਹਾਦਰ ਸਿੰਘ ਚਰਨਜੀਤ ਸਿੰਘ ਗੁਰਦੇਵ ਸਿੰਘ ਬਾਘੇ ਵਾਲਾ ਹਰਦੀਪ ਸਿੰਘ ਕਟੋਰਾ ਜੋਗਿੰਦਰ ਸਿੰਘ ਰਸ਼ਪਾਲ ਸਿੰਘ ਨਿਰਮਲ ਸਿੰਘ ਵੱਸਣ ਸਿੰਘ ਆਦਿ ਆਗੂ ਤੇ ਕਿਸਾਨ ਮਜਦੂਰ ਹਾਜਰ ਸਨ।