Ferozepur News
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ 28 ਫਰਵਰੀ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ 28 ਫਰਵਰੀ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ, ਜਲਦ ਤੋਂ ਜਲਦ ਬਣਵਾਓ ਆਪਣੇ ਕਾਰਡ
ਜ਼ਿਲ੍ਹੇ ਦੀਆਂ ਮਾਰਕਿਟ ਕਮੇਟੀਆਂ, ਮਿਊਂਸੀਪਲ ਕਮੇਟੀਆਂ, ਕਾਮਨ ਸਰਵਿਸਜ ਸੈਂਟਰਾਂ, ਸੇਵਾ ਕੇਂਦਰ ਸਮੇਤ ਮੋਬਾਇਲ ਵੈਨਾ ਰਾਹੀਂ ਬਣਾਏ ਜਾ ਰਹੇ ਹਨ ਕਾਰਡ
ਜ਼ਿਲ੍ਹੇ ਦੀਆਂ ਮਾਰਕਿਟ ਕਮੇਟੀਆਂ, ਮਿਊਂਸੀਪਲ ਕਮੇਟੀਆਂ, ਕਾਮਨ ਸਰਵਿਸਜ ਸੈਂਟਰਾਂ, ਸੇਵਾ ਕੇਂਦਰ ਸਮੇਤ ਮੋਬਾਇਲ ਵੈਨਾ ਰਾਹੀਂ ਬਣਾਏ ਜਾ ਰਹੇ ਹਨ ਕਾਰਡ
ਫਿਰੋਜ਼ਪੁਰ 21 ਫਰਵਰੀ ( ) ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ 28 ਫਰਵਰੀ ਤੱਕ ਇੱਕ ਵਿਸ਼ੇਸ਼ ਮੁਹਿੰਮ ਚੱਲੇਗੀ, ਇਸ ਲਈ ਜ਼ਿਲ੍ਹੇ ਦੇ ਯੋਗ ਲਾਭਪਾਤਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਇਹ ਕਾਰਡ ਜ਼ਰੂਰ ਬਣਵਾਉਣ। ਉਨ੍ਹਾਂ ਦੱਸਿਆ ਕਿ 21 ਫਰਵਰੀ ਦਿਨ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ ਵੱਖ ਟੀਮਾਂ ਨੇ ਵੱਖ—ਵੱਖ ਥਾਵਾਂ ਤੇ ਜਾ ਕੇ ਲਾਭਪਾਤਰੀਆਂ ਦੇ ਇਹ ਕਾਰਡ ਬਣਾਏੇ ਹਨ।
ਉਨਾਂ ਦੱਸਿਆ ਕਿ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਵੈਨਾਂ ਵੀ ਚਲਾਈਆਂ ਗਈਆਂ ਹਨ ਅਤੇ ਇਹ ਵੈਨਾਂ ਜਿੱਥੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰ ਰਹੀਆਂ ਹਨ ਉਥੇ ਹੀ ਵੈਨਾਂ ਨਾਲ ਆਈ ਟੀਮ ਵੱਲੋਂ ਲੋਕਾਂ ਦੇ ਮੌਕੇ ਤੇ ਈ—ਕਾਰਡ ਵੀ ਬਣਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਇਹ ਕਾਰਡ ਜ਼ਿਲ੍ਹੇ ਵਿਚ ਲਗਭਗ 500 ਕਾਮਨ ਸਰਵਿਸ ਸੈਂਟਰਾਂ, 9 ਮਾਰਕਿਟ ਕਮੇਟੀਆਂ, ਡੀਸੀ ਦਫਤਰ ਦੇ ਸੇਵਾ ਕੇਂਦਰ, ਤਲਵੰਡੀ ਭਾਈ ਤੇ ਫਿਰੋਜ਼ਪੁਰ ਦੀ ਮਿਊਂਸੀਪਲ ਕਮੇਟੀ ਸਮੇਤ ਮੋਬਾਇਲ ਵੈਨਾਂ ਰਾਹੀਂ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ 22 ਫਰਵਰੀ ਦਿਨ ਸੋਮਵਾਰ ਨੂੰ ਮੋਬਾਇਲ ਵੈਨਾਂ ਦੇ ਰੂਟ ਪਲੇਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੋਬਾਇਲ ਵੈਨਾਂ ਰਾਹੀਂ ਮਮਦੋਟ ਦੇ ਵੱਖ ਵੱਖ ਇਲਾਕਿਆਂ ਜਿਵੇਂ ਕਿ ਪਿੰਡ ਲਖਮੀਰ ਕੇ ਉਤਾੜ ਹਿਠਾੜ, ਰਹੀਮੇ ਕੇ ਉਤਾੜ, ਝਾਂਗਾ ਖੁਰਦ, ਕਾਲੂ ਅਰਾਈਆਂ, ਤਰਾਂਵਾਲਾ, ਲੱਖਾ ਸਿੰਘ ਵਾਲਾ ਉਤਾੜ, ਲੱਖਾ ਸਿੰਘ ਵਾਲਾ ਹਿਠਾੜ, ਮਮਦੋਟ ਨੂੰ ਕਵਰ ਕਰ ਕੇ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਮੌਕੇ ਤੇ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਅਜੇੇ ਕਾਰਡ ਨਹੀਂ ਬਣਵਾਏ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਜ਼ਰੂਰ ਲੈਣ ਅਤੇ ਆਪਣੇ ਕਾਰਡ ਬਣਾਵਉਣ। ਕਾਰਡ ਬਣਵਾਉਣ ਲਈ ਸਬੰਧਿਤ ਲਾਭਪਤਾਰੀ ਆਪਣੇ ਨਾਲ ਸਬੰਧਿਤ ਦਤਸਾਵੇਜ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪਤੱਰਕਾਰ ਪੀਲਾ/ਐਕਰਿਡਿਟੇਡ ਕਾਰਡ) ਆਦਿ ਨਾਲ ਲੈ ਕੇ ਆਉਣ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।